ਮੋਦੀ ਹਕੂਮਤ ਦੇ 12 ਸਾਲਾ ਦੇ ਕਾਰਜਕਾਲ ਨੇ ਮਿਹਨਤਕਸ਼ ਅਵਾਮ ਦੀ ਹਾਲਤ ਤਰਸਯੋਗ ਕੀਤੀ
ਮਾਨਸਾ, ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)– ਸੀਟੂ ਦੇ ਸੱਦੇ ਤੇ 1, 2 ਦਸੰਬਰ ਨੂੰ ਦਿੱਲੀ ਸੰਸਦ ਦੇ 48 ਘੰਟਿਆ ਦੇ ਘਿਰਾਓ ਵਿੱਚ ਮਾਨਸਾ ਜ਼ਿਲ੍ਹੇ ਵਿੱਚੋ ਵੱਡੀ ਤਦਾਦ ਵਿੱਚ ਸੀਟੂ ਵਰਕਰ ਸਮੂਲੀਅਤ ਕਰਨਗੇ , ਜਿਸ ਦੀਆ ਤਿਆਰੀਆਂ ਜੰਗੀ ਪੱਧਰ ਤੇ ਜਾਰੀ ਹਨ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਦੇ 12 ਸਾਲਾ ਦੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣੇ ਮਾਲੋ -ਮਾਲ ਹੋ ਚੁੱਕੇ ਹਨ ਤੇ ਮਿਹਨਤਕਸ ਅਵਾਮ ਦੀ ਹਾਲਤ ਤਰਸਯੋਗ ਬਣੀ ਚੁੱਕੀ, ਕਿਉਂਕਿ ਕਿ ਮੋਦੀ ਸਰਕਾਰ ਨੇ ਨਵਉਦਾਰਵਾਦੀ ਨੀਤੀਆਂ ਨੂੰ ਧੱਕੇ ਤੇ ਧੜੱਲੇ ਨਾਲ ਲਾਗੂ ਕਰਕੇ ਦੇਸ਼ ਦੇ ਕੁਦਰਤੀ ਸਰੋਤਾ ਤੇ ਜਨਤਕ ਖੇਤਰ ਨੂੰ ਅੰਬਾਨੀ -ਅਡਾਨੀ ਵਰਗੇ ਕਾਰਪੋਰੇਟਾ ਨੂੰ ਸੋਪ ਦਿੱਤਾ ਤੇ ਮਿਹਨਤਕਸ ਅਵਾਮ ਨੂੰ ਭੁੱਖਮਰੀ, ਬੇਰੁਜ਼ਗਾਰੀ, ਗਰੀਬੀ ਤੇ ਮਹਿਗਾਈ ਦੀ ਦਲਦਲ ਵਿੱਚ ਛੁੱਟ ਦਿੱਤਾ।
ਐਡਵੋਕੇਟ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੰਵਿਧਾਨਕ ਸੰਸਥਾਵਾ ਤੇ ਪੂਰੀ ਤਰ੍ਹਾ ਕਬਜਾ ਕਰ ਲਿਆ ਹੈ ਤੇ ਕਰੋੜਾ ਲੋਕਾ ਦੀਆ ਵੋਟਾ ਕੱਟ ਕੇ ਲੋਕਤੰਤਰੀ ਪ੍ਰਣਾਲੀ ਨੂੰ ਖਤਮ ਕਰਨ ਵੱਲ ਵੱਧ ਰਹੀ ਹੈ , ਜਿਸਨੂੰ ਜਮਹੂਰੀ ਤਾਕਤਾ ਕਿਸੇ ਕੀਮਤ ਤੇ ਬਰਦਾਸਤ ਨਹੀ ਕਰਨਗੀਆ ਤੇ ਜੱਥੇਬੰਦਕ ਸੰਘਰਸ਼ ਰਾਹੀ ਫਿਰਕੂ ਤਾਕਤਾ ਨੂੰ ਹਰਾਇਆ ਜਾਵੇਗਾ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਵੀ ਮੋਦੀ ਹਕੂਮਤ ਦੇ ਰਸਤੇ ਤੇ ਚੱਲਦੇ ਹੋਏ ਜਮਹੂਰੀ ਅਧਿਕਾਰਾ ਦੀ ਉਲੰਘਣਾ ਕਰ ਰਹੀ ਹੈ ਤੇ ਹੱਕ ਮੰਗਦੇ ਲੋਕਾ ਤੇ ਜਬਰ ਜੁਲਮ ਕਰਨ ਵਿੱਚ ਕਰਨ ਵਿੱਚ ਵੀ ਨਵੇ ਰਿਕਾਰਡ ਪੈਦਾ ਕਰ ਰਹੀ ਹੈ ।

