15 ਨਵੰਬਰ ਨੂੰ ਖੰਡ ਮਿੱਲ ਮੁਕੇਰੀਆਂ ਅੱਗੇ ਪਠਾਨਕੋਟ – ਜਲੰਧਰ ਹਾਈਵੇ ਤੇ ਲੱਗੇਗਾ ਅਣਮਿੱਥੇ ਸਮੇਂ ਲਈ ਧਰਨਾ

ਗੁਰਦਾਸਪੁਰ

ਗੁਰਦਾਸਪੁਰ, 13 ਨਵੰਬਰ (ਸਰਬਜੀਤ ਸਿੰਘ)– ਸੰਯੁਕਤ ਗੰਨਾ ਸੰਘਰਸ਼ ਕਮੇਟੀ ਪੰਜਾਬ ਵੱਲੋਂ 15 ਨਵੰਬਰ ਨੂੰ ਮਕੇਰੀਆਂ ਖੰਡ ਮਿਲ ਅੱਗੇ ਦਿੱਤੇ ਜਾ ਰਹੇ ਧਰਨੇ ਦੇ ਸੰਬੰਧ ਵਿੱਚ ਗਰੀਨ ਬੈਰੀ ਰੈਸਟੋਰੈਂਟ ਬਟਾਲਾ ਰੋਡ ਗੁਰਦਾਸਪੁਰ ਵਿਖੇ ਪ੍ਰੈਸ ਕਾਨਫਰਸ ਕੀਤੀ ਗਈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ,ਗੁਰਨਾਮ ਸਿੰਘ ਜਹਾਨਪੁਰ,ਉਂਕਾਰ ਸਿੰਘ ਭੰਘਲਾ,ਗੁਰਪ੍ਰਤਾਪ ਸਿੰਘ,ਠਾਕੁਰ ਦਲੀਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਭਾਅ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਜਿਸ ਕਾਰਨ ਦਿਨੋ ਦਿਨ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਪਏ ਹਨ।
ਕਿਸਾਨ ਆਗੂ ਭੋਜਰਾਜ ਨੇ ਕਿਹਾ ਕਿ ਗੰਨਾ ਇਕ ਸਾਲ ਦੀ ਫਸਲ ਹੈ। ਪਹਿਲਾਂ ਤਾਂ ਕਿਸਾਨ ਮੋਟੀ ਰਕਮ ਖਰਚ ਕੇ ਗੰਨੇ ਦੀ ਫਸਲ ਪਾਲਦੇ ਹਨ ਫਿਰ ਗੰਨੇ ਦੀ ਅਦਾਇਗੀ ਸਮੇਂ ਸਿਰ ਨਹੀਂ ਹੁੰਦੀ। ਸੂਬਾ ਸਰਕਾਰ ਨੇ ਗੰਨੇ ਦਾ ਲਾਹੇਵੰਦ ਭਾਅ ਦੇਣਾ ਤਾਂ ਦੂਰ ਨਿਗੁਣੀ ਰਕਮ ਤੇ ਵੇਚੇ ਗਏ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਵੀ ਕਿਸਾਨਾਂ ਨੂੰ ਸੰਘਰਸ਼ ਦਾ ਰਸਤਾ ਅੱਖਤਿਆਰ ਕਰਨਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਗੰਨੇ ਦਾ ਭਾਅ ₹776 ਪ੍ਰਤੀ ਕੁਇੰਟਲ ਕੀਤਾ ਜਾਵੇ ਗੰਨੇ ਦੀ ਬਕਾਇਆ ਰਾਸ਼ੀ ਸਮੇਤ ₹68 ਤੁਰੰਤ ਜਾਰੀ ਕੀਤੀ ਜਾਵੇ,2025 ਵਿਚ ਹੜਾਂ ਦੌਰਾਨ ਦਰਿਆਈ ਖੇਤਰਾਂ ਵਿੱਚ ਗੰਨੇ ਦਾ ਭਾਰੀ ਨੁਕਸਾਨ ਹੋਇਆ। ਇਸ ਲਈ ਉਹਨਾਂ ਕਿਸਾਨਾਂ ਦੀ ਕੱਟੀ ਗਈ ਪਨੈਲਟੀ ਵਾਪਸ ਕੀਤੀ ਜਾਵੇ,ਗੰਨੇ ਦੀ ਪੂਰੀ ਅਦਾਇਗੀ 15 ਦਿਨਾਂ ਵਿੱਚ ਇੱਕ ਕਿਸ਼ਤ ਵਿੱਚ ਯਕੀਨੀ ਬਣਾਈ ਜਾਵੇ,ਖੰਡ ਮਿੱਲਾਂ ਸਮੇਂ ਸਿਰ ਚਲਾਈਆਂ ਜਾਣ ਅਤੇ ਗੰਨਾਂ ਵਿਕਾਸ ਕਮੇਟੀ ਦੀ ਤੁਰੰਤ ਮੀਟਿੰਗ ਬੁਲਾਈ ਜਾਵੇ।
ਆਗੂਆਂ ਨੇ ਕਿਹਾ ਕਿ
*ਸੰਯੁਕਤ ਗੰਨਾਂ ਸੰਘਰਸ਼ ਕਮੇਟੀ ਪੰਜਾਬ ਵੱਲੋਂ 15 ਨਵੰਬਰ ਨੂੰ ਮੁਕੇਰੀਆਂ ਖੰਡ ਮਿੱਲ ਅੱਗੇ ਦਿੱਤਾ ਜਾਣ ਵਾਲਾ ਧਰਨਾ ਉਪਰੋਕਤ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।ਇਸ ਮੌਕੇ ਜਗਦੀਸ਼ ਸਿੰਘ,ਮਨਜੀਤ ਸਿੰਘ,ਮਹਿੰਦਰ ਸਿੰਘ,ਗੁਰਜੀਤ ਸਿੰਘ ਕਾਹਲੋ ਆਦਿ ਕਿਸਾਨ ਆਗੂ ਸ਼ਾਮਿਲ ਰਹੇ।

Leave a Reply

Your email address will not be published. Required fields are marked *