ਭੋਗ ਤੇ ਵਿਸ਼ੇਸ਼
ਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਉੱਘੇ ਮੁਲਾਜਮ ਆਗੂ ਸਾਥੀ ਜਸਮੇਲ ਸਿੰਘ ਅਤਲਾ ਪਿਛਲੇ 16 ਸਤੰਬਰ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ, ਅੱਜ (ਮਿਤੀ 25 ਸਤੰਬਰ, ਦਿਨ ਸੁੱਕਰਵਾਰ) ਉਨ੍ਹਾਂ ਦੀ ਜੱਦੀ ਪਿੰਡ ਅਤਲਾ ਖੁਰਦ ਦੇ ਗੁਰੂਘਰ ਵਿੱਖੇ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਹੈ ।
ਸਾਥੀ ਜਸਮੇਲ ਸਿੰਘ ਅਤਲਾ ਮਿਤੀ 5-10-1970 ਨੂੰ ਪਿਤਾ ਸਵਰਗਵਾਸੀ ਵਰਿਆਮ ਸਿੰਘ ਨੰਬਰਦਾਰ ਦੇ ਘਰ ਮਾਤਾ ਸੁਰਜੀਤ ਕੌਰ ਦੇ ਕੁਖੋ ਪੈਦਾ ਹੋਏ। ਸਾਥੀ ਜਸਮੇਲ ਨੇ ਆਪਣਾ ਬਚਪਨ ਖੁਸ਼ਪਾਲ ਗੁਜਾਰਿਆ, ਉਨ੍ਹਾ ਦੇ ਪਿਤਾ ਜੀ ਨੰਬਰਦਾਰ ਚੰਗੀ ਜੱਦੀ ਜਾਇਦਾਦ ਦੇ ਮਾਲਕ ਤੇ ਚੰਗੇ ਰਸੂਖ ਵਾਲੇ ਵਿਅਕਤੀ ਸਨ , ਅੱਜ ਵੀ ਸਾਥੀ ਜੀ ਦਾ ਭਰਾ ਜਗਦੀਸ਼ ਸਿੰਘ ਪਿੰਡ ਦਾ ਨੰਬਰਦਾਰ ਹੈ । ਸਾਥੀ ਜਸਮੇਲ ਅਤਲਾ ਦਾ ਵਿਆਹ ਸਾਲ 1993 ਵਿੱਚ ਪਿੰਡ ਗਿੰਦੜਿਆਣੀ ਦੇ ਸਰਦਾਰ ਬਲਵੀਰ ਸਿੰਘ ਦੇ ਲੜਕੀ ਕਰਮਜੀਤ ਕੌਰ ਨਾਲ ਹੋਇਆ, ਆਪਜੀ ਦੇ ਦੋ ਬੱਚੇ ਲੜਕਾ ਦਲਜੀਤ ਸਿੰਘ ਤੇ ਲੜਕੀ ਰਮਨਦੀਪ ਕੌਰ ( ਆਸਟਰੇਲੀਆ) ਹਨ । ਬੁਢਲਾਡਾ ਆਈਟੀਆਈ ਤੋ ਫਿਟਰ ਦਾ ਕੋਰਸ ਕਰਦੇ ਸਮੇ ਆਪ ਨੂੰ ਵਿਦਿਆਰਥੀ ਲਹਿਰ ਨਾਲ ਜੁੜਣ ਦਾ ਮੌਕਾ ਮਿਲਿਆ, ਜਾ ਕਹਿ ਸਕਦਾ ਹਾ ਕਿ ਖੱਬੇ ਪੱਖੀ ਲਹਿਰ ਦੀ ਚਿਣਗ ਲੱਗ ਗਈ ਤੇ ਆਪ ਵਿਦਿਆਰਥੀ ਜੱਥੇਬੰਦੀ ਪੰਜਾਬ ਸਟੂਡੈਟਸ ਯੂਨੀਅਨ ਦੇ ਸਰਗਰਮ ਆਗੂ ਬਣ ਗਏ। ਪੜਾਈ ਤੋ ਬਾਅਦ ਉਹ ਵਾਟਰ ਸਪਲਾਈ ਐਡ ਸੈਨੀਟੇਸਨ ਵਿਭਾਗ ਪੰਜਾਬ ਵਿੱਚ ਬਤੌਰ ਫਿਟਰ (1-8-1995) ਭਰਤੀ ਹੋਏ। ਜਿੱਥੇ ਫੀਲਡ ਐਡ ਵਰਕਸਾਪ ਵਰਕਰ ਯੂਨੀਅਨ ਪੰਜਾਬ ( ਵਿਗਿਆਨਕ) ਨਾਲ ਜੁੜ ਗਏ। ਜੱਥੇਬੰਦੀ ਵਿੱਚ ਅਣਥੱਕ ਮਿਹਨਤ ਸਦਕਾ ਸਾਥੀ ਜਸਮੇਲ ਅਤਲਾ ਸੂਬਾਈ ਮੀਤ ਪ੍ਰਧਾਨ , ਸੂਬਾਈ ਕੈਸ਼ੀਅਰ ਰਹੇ ਤੇ ਹੁਣ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਸਹਾਇਕ ਸੂਬਾਈ ਕੈਸ਼ੀਅਰ ਬਣਾਇਆ ਗਿਆ, ਜਿਸ ਅਹੁਦੇ ਤੇ ਉਹ ਅੰਤਿਮ ਸਾਹਾ ਤੱਕ ਰਹੇ। ਉਹ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ( ਵਿਗਿਆਨਕ) ਦੇ ਸੂਬਾਈ ਆਗੂ, ਜਿਲਾ ਦੇ ਜਰਨਲ ਸਕੱਤਰ ਵੀ ਸਨ ।
ਮੁਲਾਜਮ ਲਹਿਰ ਵਿੱਚ ਕੰਮ ਕਰਦਿਆ ਸਾਥੀ ਜਸਮੇਲ ਅਤਲਾ ਜੀ ਅਨੇਕਾ ਵਾਰ ਵਿਕਟੇਮਾਇਜ ਹੋਏ , ਅਨੇਕਾ ਵਾਰ ਲਾਠੀਚਾਰਜ ਆਪਣੇ ਸਰੀਰ ਤੇ ਸਹੇ । ਉਨ੍ਹਾਂ ਨੇ ਨਾ ਸਿਰਫ ਮੁਲਾਜ਼ਮ ਲਹਿਰ ਬਲਕਿ ਟਰੇਡ ਯੂਨੀਅਨ ਲਹਿਰ ਤੇ ਕਿਸਾਨੀ ਲਹਿਰ ਵਿੱਚ ਆਪਣਾ ਅਦਭੁੱਤ ਯੋਗਦਾਨ ਪਾਇਆ, ਇਤਿਹਾਸਕ ਕਿਸਾਨੀ ਅੰਦੋਲਨ ਵਿੱਚ ਵੀ ਸਾਥੀ ਜੀ ਨੇ ਵਿਸੇਸ ਯੋਗਦਾਨ ਪਾਇਆ, ਮਾਨਸਾ ਰੇਲਵੇ ਸਟੇਸਨ ਤੇ ਲੱਗੇ ਪੱਕੇ ਮੋਰਚੇ ਵਿੱਚ ਸਾਥੀ ਨੇ ਅਨੇਕਾ ਵਾਰ ਆਰਥਿਕ ਯੌਗਦਾਨ ਦਿੱਤਾ ਤੇ ਅਨੇਕਾ ਵਾਰ ਹੀ ਆਪਣੀ ਨੌਕਰੀ ਦੀ ਪ੍ਰਵਾਹ ਨਾ ਕਰਦਿਆ ਸਟੇਸਨ ਤੇ ਲੱਗੇ ਮੋਰਚੇ ਨੂੰ ਸੰਬੋਧਨ ਵੀ ਕਰਦੇ ਰਹੇ ਤੇ ਸਮੇ -2 ਦਿੱਲੀ ਪੱਕੇ ਮੋਰਚਾ ਵਿੱਚ ਵੀ ਜਾਂਦੇ ਰਹੇ। ਸਾਥੀ ਜਸਮੇਲ ਸਿੰਘ ਅਤਲਾ ਦਾ ਮਿੱਠ ਬੋਲੜਾ ਸੁਭਾਅ, ਹਰੇਕ ਦੇ ਦੁੱਖ ਦਰਦ ਨੂੰ ਮਹਿਸੂਸ ਕਰਨ ਦਾ ਜਜਬਾ , ਆਪਣੇ ਚੰਗੇ ਮਾੜੇ ਦੀ ਪ੍ਰਵਾਹ ਨਾ ਕਰਦੇ ਜਬਰ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਦਾ ਹੁਨਰ, ਉਸ ਨੂੰ ਦੂਜਿਆ ਤੋ ਅਲੱਗ ਤੇ ਵਿਲੱਖਣਤਾ ਬਖਸ਼ਦਾ ਸੀ , ਸਾਥੀ ਜਸਮੇਲ ਦਾ ਨਾਮ ਮੁਲਾਜਮ ਲਹਿਰ ਦੇ ਅਸਮਾਨ ਵਿੱਚ ਸਦਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਉਪਰੰਤ ਸਰਧਾਜਲੀ ਸਮਾਗਮ ਵਿੱਚ ਵੱਖ-2 ਸਿਆਸੀ, ਸਮਾਜਿਕ, ਧਾਰਮਿਕ ਤੇ ਜਨਤਕ ਜੱਥੇਬੰਦੀਆ ਦੇ ਆਗੂ ਉਨ੍ਹਾਂ ਨੂੰ ਸਰਧਾਜਲੀਆ ਭੇਟ ਕਰਨਗੇ।

