ਮੁੱਖ ਚੋਣ ਕਮਿਸਨਰ ਦੀ ਕਾਰਗੁਜ਼ਾਰੀ ਸਬੰਧੀ ਇੰਡੀਅਨ ਐਕਸਪ੍ਰੈਸ ਦੀ ਪੜਤਾਲੀਆ ਰਿਪੋਰਟ ਨੇ ਦੇਸ ਸਾਹਮਣੇ ਗੰਭੀਰ ਸਵਾਲ ਖੜੇ ਕੀਤੇ
ਮਾਨਸਾ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਬੀਤੇ ਦਿਨੀ ਦੇਸ ਦੇ ਮਸਹੂਰ ਅਖਬਾਰ ਇੰਡੀਅਨ ਐਕਸਪ੍ਰੈਸ ਵਿੱਚ ਦੇਸ ਦੇ ਮੁੱਖ ਚੋਣ ਕਮਿਸਨਰ ਗਿਆਨੇਸ ਕੁਮਾਰ ਦੀ ਕਾਰਗੁਜ਼ਾਰੀ ਸਬੰਧੀ ਪੜਤਾਲੀਆ ਰਿਪੋਰਟ ਨੇ ਦੇਸ ਲੋਕਤੰਤਰੀ ਪ੍ਰਣਾਲੀ ਸਬੰਧੀ ਗੰਭੀਰ ਸਵਾਲ ਖੜੇ ਕੀਤੇ ਹਨ , ਜਿਸ ਤੋ ਸਾਫ ਹੁੰਦਾ ਹੈ ਕਿ ਚੌਣਾ ਨੂੰ ਲੁੱਟਣ ਲਈ ਦੇਸ ਵਿੱਚ ਰਾਜ ਕਰਦੀ ਪਾਰਟੀ ਬੀਜੀਪੀ ਕਿਸ ਤਰ੍ਹਾ ਸੰਵਿਧਾਨਕ ਸੰਸਥਾਵਾ ਨੂੰ ਤਹਿਸ ਨਹਿਸ ਕਰ ਰਹੀ ਹੈ , ਇਸ ਰਿਪੋਰਟ ਦੇ ਛੱਪਣ ਤੋ ਬਾਅਦ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ ਕੁਮਾਰ ਨੂੰ ਫੋਰੀ ਤੌਰ ਤੇ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਤੇ ਦੇਸ ਧ੍ਰੋਹ ਦੇ ਕੇਸ ਵਿੱਚ ਜੇਲ੍ਹ ਵਿੱਚ ਛੁੱਟਿਆ ਜਾਵੇ, ਇਹ ਮੰਗ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਗਿਆਨੇਸ ਕੁਮਾਰ ਬਾਰੇ ਪਾਹਿਲਾ ਹੀ ਆਮ ਲੋਕਾ ਵਿੱਚ ਚਰਚਾ ਸੀ ਇਹ ਵਿਅਕਤੀ ਮੁੱਖ ਰਾਜ ਕਰਤਾ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਭਾਰਤੀ ਸੰਵਿਧਾਨ ਦੀਆ ਧੱਜੀਆ ਉਡਾ ਰਿਹਾ ਹੈ ਤੇ ਲੋਕਾ ਦੇ ਸੰਵਿਧਾਨ ਹੱਕ ਮਤਦਾਨ ਦੇ ਹੱਕ ਨੂੰ ਖੋਹ ਰਿਹਾ ਹੈ। ਰਿਪੋਰਟ ਤੋ ਸਾਫ ਹੁੰਦਾ ਹੈ ਕਿ ਕਿਸ ਤਰ੍ਹਾਂ ਮੁੱਖ ਚੋਣ ਕਮਿਸ਼ਨਰ ਨੇ ਕਰੌੜਾ ਲੋਕਾ ਨੂੰ ਮੱਤਦਾਨ ਦੇ ਅਧਿਕਾਰ ਤੋ ਵਾਂਝਾ ਕੀਤਾ ਤੇ ਬੀਜੇਪੀ ਨੂੰ ਇੱਕ ਤੋ ਇੱਕ ਜਿੱਤ ਦਵਾਈ। ਚੌਣ ਕਮਿਸ਼ਨ ਦੇ ਅੰਦਰ ਵੀ ਤਾਨਾਸ਼ਾਹੀ ਦਾ ਰਵੱਵੀਆ ਅਖਤਿਆਰ ਕੀਤਾ ਤੇ ਸਹਾਇਕ ਕਮਿਸ਼ਨਰਾ ਦੀ ਇੱਕ ਨਾ ਸੁਣੀ ਤੇ ਸੰਵਿਧਾਨ ਦੇ ਉੱਲਟ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਕੇਂਦਰ ਦੀ ਝੋਲੀ ਵਿੱਚ ਪਾ ਦਿੱਤਾ ।
ਐਡਵੋਕੇਟ ਉੱਡਤ ਨੇ ਕਿਹਾ ਕਿ ਇਸ ਦੇਸ਼ ਵਿਰੋਧੀ ਤੇ ਸੰਵਿਧਾਨ ਦੀਆ ਮੂਲ ਭਾਵਨਾਵਾ ਦੇ ਕਾਤਲ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ ਕੁਮਾਰ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਤੇ ਜੇਲ੍ਹ ਵਿੱਚ ਛੁੱਟ ਦਿੱਤਾ ਜਾਵੇ , ਕਿਉਕਿ ਇਸ ਵਿਅਕਤੀ ਦੇ ਮੁੱਖ ਚੋਣ ਕਮਿਸ਼ਨਰ ਰਹਿੰਦਿਆ ਨਿਰਪੱਖ ਤੇ ਪਾਰਦਰਸ਼ੀ ਚੌਣਾ ਹੋਣੀਆ ਅਸੰਭਵ ਹਨ , ਜਿਸ ਨਾਲ ਲੋਕਤੰਤਰ ਸਬੰਧੀ ਖਦਸੇ ਬਰਕਰਾਰ ਰਹਿਣਗੇ।

