ਈ ਡੀ, ਇਲੈਕਸ਼ਨ ਕਮਿਸ਼ਨ, ਸੀਬੀਆਈ ਆਦਿ ਚਾਰ ਵੱਡੀਆਂ ਏਜੰਸੀਆਂ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਵਰਤੋਂ ਕਰਨੀ ਨਿੰਦਣਯੋਗ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਕੇਂਦਰ ਦੀ ਸਹਿ ਤੇ ਪੰਜਾਬ ਵਿੱਚ ਈਡੀ ਦੀ ਛਾਪਾਮਾਰੀ ਨੇ ਸਿਆਸਤਦਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਤੇ ਹੜਕੰਪ ਮਚਿਆ ਹੈ ਈਡੀ ਦੱਸ ਰਹੀ ਹੈ ਉਸ ਨੇ ਇਸ ਛਾਪਮਾਰੀ ਦੌਰਾਨ ਕਰੌੜੇ ਰੁਪਏ ਦੀ ਨਗਦੀ ਤੇ ਹੋਰ ਦਸਤਾਵੇਜ਼ ਬਰਾਬਦ ਕੀਤੇ ਹਨ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦਾਹਵਾ ਕਰ ਰਹੀ ਹੈ ਕਿ ਛਾਪਮਾਰੀ ਦੌਰਾਨ ਈ ਡੀ ਨੂੰ ਖਾਲੀ ਹੱਥ ਪਰਤਣਾ ਪਿਆ ਅਤੇ ਕੇਂਦਰ ਦੀ ਭਾਜਪਾ ਸਰਕਾਰ ਜਿਹੜੇ ਵੀ ਸੂਬੇ ਵਿਚ ਇਲੈਕਸ਼ਨ ਹੁੰਦੀ ਹੈ ਉਥੇ ਈਡੀ, ਇਲੈਕਸ਼ਨ ਕਮਿਸ਼ਨ ਤੇ ਸੀਬੀਆਈ ਆਦਿ ਵੱਡੀਆਂ ਏਜੰਸੀਆਂ ਦੀ ਦੁਰਵਰਤੋ ਕਰਕੇ ਚੌਣਾਂ ਜਿੱਤਣ ਦੀ ਨੀਤੀ ਖੇਡ ਰਹੀ ਹੈ ਜੋ ਬਹੁਤ ਹੀ ਨਿੰਦਣਯੋਗ ਵਰਤਾਰਾ ਅਤੇ ਲੋਕਤੰਤਰ ਦਾ ਕਤਲੇਆਮ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੋਹਾਲੀ ਗੋਮਾਡਾ ਤੇ ਹੋਰ ਥਾਵਾਂ ਤੇ ਈਡੀ ਦੇ ਛਾਪਿਆ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਇਹਨਾਂ ਛਾਪਿਆ ‘ਚ ਈਡੀ ਦਾ ਦਾਅਵਾ ਹੈ ਕਿ ਉਹਨਾਂ ਕਰੌੜਾਂ ਰੁਪਏ ਅਤੇ ਹੋਰ ਦਸਤਾਵੇਜ਼ ਬ੍ਰਾਮਦ ਕੀਤੇ ਹਨ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਕਹੇਂ ਰਹੀ ਹੈ ਕਿ ਈਡੀ ਨੂੰ ਛਾਪਾਮਾਰੀ ਦੌਰਾਨ ਖਾਲੀ ਹੱਥੀਂ ਪਰਤਣਾ ਪਿਆ, ਸਰਕਾਰ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕੇਂਦਰੀ ਦੀ ਭਾਜਪਾ ਸਰਕਾਰ ਜਿਹੜੇ ਵੀ ਸੂਬੇ ਵਿਚ ਚੋਣਾਂ ਹੁੰਦੀਆਂ ਹਨ ਉਥੇ ਲੋਕਾਂ ਨੂੰ ਡਰਾ ਧਮਾਕੇ ਸਿਆਸੀ ਲਾਹਾ ਲੈਣ ਲਈ ਈਡੀ, ਇਲੈਕਸ਼ਨ ਕਮਿਸ਼ਨ ਤੇ ਸੀਬੀਆਈ ਆਦਿ ਵਰਗੀਆਂ ਦੇਸ਼ ਵੱਡੀਆਂ ਏਜੰਸੀਆਂ ਦੀ ਦੁਰਵਰਤੋ ਕਰ ਰਹੀ ਹੈ ਪਰ ਭਾਜਪਾ ਦੀ ਇਸ ਨੀਤੀ ਨੂੰ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਨਕਾਰ ਦੇਣਗੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀ ਦੀ ਨਿੰਦਾ ਕਰਦੀ ਹੈ ਉਥੇ ਮੰਗ ਕਰਦੀ ਹੈ ਈਡੀ, ਚੋਣ ਕਮਿਸ਼ਨਰ ਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਵਰਤੋਂ ਲੋਕਾਂ ਦੀ ਭਲਾਈ ਲਈ ਕੀਤੀ ਜਾਵੇ ਅਤੇ ਆਪਣੇ ਰਾਜਨੀਤਕ ਹਿਤਾਂ ਲਈ ਲਈ ਇਸ ਦੀ ਦੁਰਵਰਤੋ ਤੁਰੰਤ ਬੰਦ ਕੀਤੀ ਜਾਵੇ ਇਸ ਮੌਕੇ ਤੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨਾਲ ਪੀ ਏ ਸੁਖਦੇਵ ਸਿੰਘ ਜਗਰਾਓਂ, ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸਿੰਦਾ ਸਿੰਘ ਨਿਹੰਗ ਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ,ਭਾਈ ਰਛਪਾਲ ਸਿੰਘ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ੍ ਅਤੇ ਭਾਈ ਜੱਸਾ ਸਿੰਘ ਬਿਆਸ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *