ਸਰਕਾਰ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਗੱਲਬਾਤ ਰਾਹੀਂ ਹੱਲ ਕਰੇ ! ਤਾਂ ਕਿ ਬੈਂਕਾਂ ਤੋਂ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਹੜਤਾਲਾਂ ਕਰਕੇ ਆਉਂਣ ਵਾਲੀਆਂ ਮੁਸ਼ਕਿਲਾ ਤੋਂ ਬਚਾਇਆ ਜਾ ਸਕੇ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਬੈਂਕ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ‌ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਨ੍ਹਾਂ ਦਿਨਾਂ ਵਿੱਚ ਕਿਸੇ ਦਾ ਕਿਸੇ ਸਬੰਧੀ ਕੰਮਕਾਜ ਨਹੀਂ ਕੀਤਾ ਜਾਵੇਗਾ ਜਿਸ ਨਾਲ ਬੈਂਕਾਂ ਤੋਂ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾ ਦਾ ਸਹਾਮਣਾ ਕਰਨਾ ਪੈ ਸਕਦਾ ਭਾਵੇਂ ਕਿ ਏ ਟੀ ਐਮ ਤੇ ਫੋਨਾਂ ਰਾਹੀਂ ਲੈਣ ਦੇਣ ਉਸੇ ਤਰ੍ਹਾਂ ਚੱਲਦਾ ਰਹੇ ਗਾ ਪਰ ਲੋਕਾਂ ਦੇ ਬਹੁਤ ਸਾਰੇ ਅਜਿਹੇ ਸਮਾਜਿਕ ਕਾਰਜ ਹਨ ਜੋ ਬੈਂਕਾਂ ਵਿਚ ਜਾ ਕੇ ਮੁਲਾਜ਼ਮਾਂ ਰਾਹੀਂ ਹੀ ਹੋ ਸਕਦੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਗੱਲਬਾਤ ਰਾਹੀਂ ਹੱਲ ਕੀਤੀਆਂ ਜਾਣ ਤਾਂ ਕਿ ਬੈਂਕਾਂ ਦੀ ਹੜਤਾਲ ਕਾਰਨ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਲੋਕਾਂ ਨੂੰ ਮੁਕਤ ਕਰਵਾਇਆ ਜਾ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬੈਂਕ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੁਝ ਦਿਨਾ ਲਈ ਬੈਂਕ ਹੜਤਾਲ ਕਰਨ ਵਾਲੇ ਐਲਾਨ ਨੂੰ ਮੁੱਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਅੱਜ ਕੱਲ੍ਹ ਤਿਉਹਾਰ ਦੇ ਦਿਨ ਹਨ ਅਤੇ ਸਮਾਜ ਹਰ ਵਰਗ ਨੂੰ ਆਪਣੇ ਕੰਮਾਂ ਕਾਜਾਂ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਉਥੇ ਲੋਕਾਂ ਹੋਰ ਵੀ ਬਹੁਤ ਸਾਰੇ ਸਮਾਜਿਕ ਅਜਿਹੇ ਕਾਰਜ ਹਨ ਜੋ ਬੈਂਕਾਂ ਵਿਚ ਜਾ ਮੁਲਾਜ਼ਮਾਂ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ ਪਰ ਬੈਂਕ ਹੜਤਾਲ ਕਰਕੇ ਉਨ੍ਹਾਂ ਸਾਰਿਆਂ ਖੱਜਲ ਖੁਆਰ ਹੋਣਾ ਪਵੇਗਾ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਬੈਂਕ ਮੁਲਾਜ਼ਮਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਕੇ ਹੱਲ ਕੀਤਾ ਜਾਵੇ ਤਾਂ ਕਿ ਮੁਲਾਜ਼ਮਾਂ ਨੂੰ ਹੜਤਾਲ ਕਰਨ ਦੀ ਜ਼ਰੂਰਤ ਨਾ ਪਵੇ ਅਤੇ ਲੋਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਬੈਂਕਾਂ ਤੋਂ ਕੰਮ ਕਰਵਾਉਣ ‘ ਚ ਕੋਈ ਮੁਸ਼ਕਲ ਨਾ ਆਵੇ ਉਥੇ ਬੈਂਕ ਮੁਲਾਜ਼ਮਾਂ ਨੂੰ ਅਪੀਲ ਕਰਦੀ ਹੈ ਕਿ ਹੜਤਾਲਾਂ ਨਾਲੋਂ ਪਹਿਲਾਂ ਸਰਕਾਰ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਸਰਕਾਰ ਤੇ ਰੋਸ ਹੈ ਪਰ ਆਮ ਲੋਕਾਂ ਨੂੰ ਬੇਦੋਸ ਦੁਖ ਦੇਣਾ ਵੀ ਇਨਸਾਨੀਅਤ ਵਿਰੋਧੀ ਵਰਤਾਰਾ ਹੈ।

Leave a Reply

Your email address will not be published. Required fields are marked *