ਗੋਇੰਦਵਾਲ ਸਾਹਿਬ ਦੇ 22 ਸਤੰਬਰ ਤੋਂ ਚੱਲ ਰਹੇ ਜੋੜ ਮੇਲੇ ਦੇ ਆਖਰੀ ਦਿਨ 26 ਸਤੰਬਰ ਨੂੰ ਰੰਗਰੇਟਾ ਜਥੇਬੰਦੀਆਂ ਵੱਲੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ’ਚ ਮਹੱਲਾ ਖੇਡਿਆ ਜਾਵੇਗਾ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਗੋਇੰਦਵਾਲ ਸਾਹਿਬ, ਗੁਰਦਾਸਪੁਰ, 24 ਸਤੰਬਰ (ਸਰਬਜੀਤ ਸਿੰਘ)– ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਧਰਤੀ ਗੋਇੰਦਵਾਲ ਸਾਹਿਬ ਵਿਖੇ ਹਰ ਸਾਲ ਭਾਰੀ ਇਤਿਹਾਸਕ ਜੋੜ ਮੇਲਾ ਲੱਗਦਾ ਹੈ, ਅਖੰਡਪਾਠਾਂ ਦੇ ਭੋਗ ਲਗਾਏ ਜਾਂਦੇ ਹਨ,ਧਾਰਮਿਕ ਦੀਵਾਨ ਸਜਾਏ ਜਾਂਦੇ ਹਨ, ਜਿਸ ਵਿਚ ਪੰਥ ਪ੍ਰਸਿੱਧ ਬੁਲਾਰੇ ਤੇ ਸੰਤ ਮਹਾਂਪੁਰਸ਼ ਵੱਲੋਂ ਹਾਜ਼ਰੀ ਲਵਾ ਕੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਸੰਗਤਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ, ਸਿਆਸਤਦਾਨਾਂ ਵੱਲੋਂ ਸਿਆਸੀ ਸਟੇਜਾਂ ਲਗਾਈਆਂ ਜਾਂਦੀਆਂ ਹਨ ਅਤੇ ਜੋੜ ਮੇਲੇ ਦੇ ਆਖਰੀ ਦਿਨ ਅਕਾਲ ਪੁਰਖ ਦੀ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੱਲੋਂ ਸ਼ਾਨਦਾਰ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਨੌਜਵਾਨ ਪੀੜ੍ਹੀ ਨੂੰ ਜੰਗ ਜੂੰ ਖ਼ਾਲਸਾਈ ਖੇਡਾਂਂ ਦੇ ਪ੍ਰਦਰਸ਼ਨ ਰਾਹੀਂ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਵਾਲੀ ਚੱਲੀ ਆ ਰਹੀ ਸਲਾਨਾ ਮਰਯਾਦਾ ਅਨੁਸਾਰ ਜੋੜ ਮੇਲੇ ਦੇ ਆਖਰੀ ਦਿਨ 26 ਸਤੰਬਰ ਨੂੰ ਦਸਮੇਸ਼ ਤਰਨਾਦਲ ਵੱਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੀ ਅਗਵਾਈ ਹੇਠ ਕੱਢ ਕੇ ਨੌਜਵਾਨ ਪੀੜ੍ਹੀ ਘੌੜ ਸਵਾਰੀ, ਨੇਜ਼ਾ ਬਾਜ਼ੀ, ਗਤਕੇਬਾਜ਼ੀ, ਪੈਂਤੜੇ ਕੱਢਣੇ ਨੰਗੀਆਂ ਤਲਵਾਰਾਂ ਨਾਲ ਗਤਕੇ ਦੇ ਜੌਹਰ,ਦੋ ਦੋ ਚਾਰ ਚਾਰ ਘੌੜਿਆ ਤੇ ਇੱੱਕ ਸਵਾਰ ਦੌੜਾਂ ਲਵਾਉਣ ਵਰਗੀਆਂ ਜੰਗ ਜੂੰ ਖ਼ਾਲਸਾਈ ਖੇਡਾਂ ਦੇ ਪ੍ਰਦਰਸ਼ਨ ਰਾਹੀਂ ਸੰਗਤਾਂ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ ਜਾਵੇਗਾ ਅਤੇ ਇਸ ਮੌਕੇ ਦੇਗਾਂ ਸਰਦਾਈਆ ਤੇ ਤਰ੍ਹਾਂ ਤਰ੍ਹਾਂ ਦੇ ਪਦਾਰਥੀ ਲੰਗਰ ਅਤੁੱਟ ਵਰਤਾਏ ਜਾਣਗੇ, ਦਸਮੇਸ਼ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨੇ ਸਮੂਹ ਸੰਗਤਾਂ ਨੂੰ ਮੁਹੱਲੇ ਵਿੱਚ ਪੁੱਜ ਕੇ ਗੁਰੂ ਅਮਰਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਜੋਰ ਦੇਣ ਦੀ ਬੇਨਤੀ ਕੀਤੀ, ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਸ਼ਮੇਸ਼ ਤਰਨਾਦਲ ਦੇ ਲੰਗਰ ਇਨਚਾਰਜ ਜਥੇਦਾਰ ਬਾਬਾ ਰਣਜੀਤ ਸਿੰਘ ਨਾਲ ਮੁਹੱਲੇ ਸਬੰਧੀ ਗੱਲਬਾਤ ਕਰਨ ਤੋਂ ਬਾਅਦ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਦੱਸਿਆ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋੜਮੇਲੇ ਦੇ ਸਬੰਧ ਵਿੱਚ 25 ਸਤੰਬਰ ਨੂੰ ਅਖੰਡ ਪਾਠਾਂ ਦੇ ਭੋਗ ਪਾ ਕੇ ਧਾਰਮਿਕ ਸਜ਼ਾਏ ਜਾਂਦੇ ਹਨ ਪਰ ਅਕਾਲਪੁਰਖ ਦੀ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੱਲੋਂ 26 ਸਤੰਬਰ ਨੂੰ ਅਖੰਡ ਪਾਠਾਂ ਦੇ ਭੋਗ ਪਾਏ ਜਾਣ ਗੇ ਅਤੇ ਧਾਰਮਿਕ ਦੀਵਾਨ ਸਜਾਉਣ ਦੇ ਨਾਲ ਨਾਲ ਮੁਹੱਲਾ ਖੇਡਿਆ ਜਾਵੇਗਾ ਇਸ ਮੌਕੇ ਤੇ ਜਥੇਦਾਰ ਸਾਹਿਬਾਨਾ ਤੇ ਲਾਡਲੀਆਂ ਫੌਜਾਂ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਵੱਲੋਂ ਇਨਾਮ ਵੱਡੇ ਜਾਣਗੇ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ।

Leave a Reply

Your email address will not be published. Required fields are marked *