3 ਨਵੰਬਰ ਦੀ ਧੂਰੀ ਰੋਸ ਰੈਲੀ ਦੀ ਤਿਆਰੀ ਹਿੱਤ ਪਿੰਡ ਦੂਲੋਵਾਲ ਵਿੱਖੇ ਮੀਟਿੰਗ ਦਾ ਆਯੋਜਨ
ਮਾਨਸਾ, ਗੁਰਦਾਸਪੁਰ, 31 ਅਕਤੂਬਰ (ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੌਣਾ ਤੋ ਪਹਿਲਾ ਪੱਕੀ ਗਰੰਟੀ ਦਿੱਤੀ ਸੀ ਕਿ ਸੱਤਾ ਵਿੱਚ ਆਉਣ ਸਾਰ ਪੰਜਾਬ ਵਿੱਚੋ ਨਸਿਆ ਦੇ ਵੱਗ ਰਹੇ ਛੇਵੇ ਦਰਿਆ ਨੂੰ ਠੱਲ ਪਾਈ ਜਾਵੇਗੀ ਤੇ ਪੰਜਾਬ ਵਿੱਚੋ ਨਸੇ ਦੀ ਜੜ੍ਹ ਪੁੱਟ ਕੇ ਰੱਖ ਦਿੱਤੀ ਜਾਵੇਗੀ, ਸੱਤਾ ਵਿੱਚ ਆਉਣ ਤੋ ਬਾਅਦ ਆਪ ਸਰਕਾਰ ਨੇ ਪੰਜਾਬ ਦੇ ਹਰ ਪਿੰਡ, ਕਸਬੇ ਤੇ ਸਹਿਰ ਵਿੱਚ ਨਸਾ ਆਮੋ ਆਮ ਕਰ ਦਿੱਤਾ ਤੇ ਹਰ ਦਿਨ ਪੰਜਾਬ ਵਿੱਚੋ ਨਸਿਆ ਕਾਰਨ ਨੌਜਵਾਨਾ ਦੀਆ ਲਾਸਾ ਉੱਠ ਰਹੀਆ ਹਨ ਤੇ ਪੰਜਾਬ ਵਿੱਚ ਸਿਵਿਆ ਦੀਆ ਲਾਟਾ ਉਚੀਆਂ ਉੱਠ ਰਹੀਆ ਹਨ, ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇੱਥੋ ਥੋੜੀ ਦੂਰ ਸਥਿਤ ਪਿੰਡ ਦੂਲੋਵਾਲ ਵਿੱਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਹਰਾ ਪੈਨ ਨਸਾ ਤਸਕਰਾ ਦੇ ਕੋਲ ਗਹਿਣੇ ਰੱਖ ਦਿੱਤਾ ਤੇ ਪੰਜਾਬ ਦੀ ਜ਼ੁਬਾਨੀ ਨੂੰ ਬਰਬਾਦ ਕਰਨ ਲਈ ਆਪਣੀ ਜੀਭ ਤੇ ਤਾਲਾ ਲਾ ਲਿਆ।
ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਦੇ ਕਾਰਜਕਾਲ ਵਿੱਚ ਨਸਾ ਤਸਕਰਾ ਦੇ ਹੌਸਲੇ ਰਿਵਾਇਤੀ ਪਾਰਟੀਆਂ ਦੀਆ ਸਰਕਾਰਾ ਤੋ ਵੀ ਵੱਧ ਵਧੇ ਹੋਏ ਹਨ , ਨਸਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਦੇ ਕਤਲ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਤੇ ਝੂਠੇ ਪੁਲਿਸ ਕੇਸ ਬਣਾ ਕੇ ਜੇਲ੍ਹਾ ਵਿੱਚ ਛੁਟਿਆ ਜਾ ਰਿਹਾ ਹੈ।
ਐਡਵੋਕੇਟ ਉੱਡਤ ਨੇ ਕਿਹਾ ਕਿ 3 ਨਵੰਬਰ ਦੀ ਧੂਰੀ ਰੈਲੀ ਮਾਨ ਸਰਕਾਰ ਦੀਆ ਜੜ੍ਹਾ ਹਿਲਾ ਕੇ ਰੱਖ ਦੇਵੇਗੀ ਤੇ ਵਰਕਿੰਗ ਕਲਾਸ ਨਾਲ ਮਾਨ ਸਰਕਾਰ ਵੱਲੋ ਕੀਤੇ ਵਿਸਵਾਸਘਾਤ ਦਾ ਇੰਤਕਾਮ ਲਿਆ ਜਾਵੇਗਾ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਬਲਵਿੰਦਰ ਸਿੰਘ ਕੋਟ ਧਰਮੂ, ਸਾਥੀ ਗੁਰਪਿਆਰ ਸਿੰਘ ਕੋਟ ਧਰਮੂ, ਸਾਥੀ ਦੇਸਰਾਜ ਸਿੰਘ ਕੋਟ ਧਰਮੂ, ਬਲਦੇਵ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ, ਹਰਬੰਸ ਸਿੰਘ ਦੂਲੋਵਾਲ, ਬਿੱਲੂ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਕਾਲੀ ਸਿੰਘ ਤੇ ਕੁਲਵੰਤ ਸਿੰਘ ਆਦਿ ਵੀ ਹਾਜਰ ਸਨ।

