ਆਪ ਵਿਧਾਇਕ ਦੇ ਮੁੰਡੇ ਵੱਲੋਂ ਪਿੰਡ’ਚ ਇਕੱਠ ਸਮੇਂ ਐਸ ਡੀ ਓ ਨੂੰ ਫੋਨ ਤੇ ਕਹਿਣਾ”ਇਸ ਪਿੰਡ ‘ਚ ਕੁੰਡੀਆਂ ਫ਼ੜਨ ਨਾਂ ਆਇਓ,ਗੈਰ ਕਾਨੂੰਨੀ ਤੇ ਫੁਕਰੀ ਮਾਰਨ ਤੋਂ ਘੱਟ ਨਹੀਂ ? ਹੋਵੇ ਕਾਨੂੰਨੀ ਕਾਰਵਾਈ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਖਰੜ, ਗੁਰਦਾਸਪੁਰ, 3 ਸਤੰਬਰ (ਸਰਬਜੀਤ ਸਿੰਘ)– ਇੱਕ ਪਿੰਡ ਦੀ ਖਬਰ ਚੱੱਲ ਰਹੀ ਹੈ ਕਿ ਇਸ ਪਿੰਡ ਵਿੱਚ ਨਜਾਇਜ਼ ਮੋਟਰਾਂ ਲੱਗੀਆਂ ਹੋਈਆਂ ਹਨ ਅਤੇ ਕੁੰਡੀਆਂ ਲਾਉਣ ਦਾ ਕੰਮ ਵੀ ਵੱਡੀ ਪੱਧਰ ਤੇ ਚੱਲ ਰਿਹਾ ਹੈ ,ਪਰ ਜਦੋਂ ਸਥਾਨਕ ਵਿਧਾਇਕ ਦੇ ਮੁੰਡੇ ਨੇ ਇਸ ਪਿੰਡ’ਚ ਆ ਕੇ ਵੱਡੇ ਇਕੱਠ ਦਰਮਿਆਨ ਬਿਜਲੀ ਮਹਿਕਮੇ ਦੇ ਐਸ ਡੀ ਓ ਨੂੰ ਫੋਨ ਰਾਹੀਂ ਧਮਕੀ ਦਿੰਦਿਆਂ ਕਿਹਾ “ਇਸ ਪਿੰਡ ਵਿੱਚ ਨਾਂ ਆਇਓਂ” ਕਿਉਂਕਿ ਕੁੰਡੀਆਂ ਵੀ ਲੱਗੀਆਂ ਹਨ ਅਤੇ ਮੋਟਰ ਵੀ ਨਜਾਇਜ਼ ਲੱਗੀ ਹੋਈ ਹੈ,ਪੁੱਟਣ ਨਾਂ ਆਇਓ’ਬਹੁਤ ਹੀ ਗੈਰ ਕਾਨੂੰਨੀ ਤੇ ਧੱਕੇਸਾਹੀ ਵਾਲੇ ਮਾਮਲੇ ਦੇ ਨਾਲ ਨਾਲ ਵਧਾਇਕ ਦੇ ਮੁੰਡੇ ਵੱਲੋਂ ਫੁਕਰੀਆਂ ਮਾਰਨ ਤੋਂ ਕਿਤੇ ਵੀ ਘੱਟ ਨਹੀਂ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵਿਧਾਇਕ ਦੇ ਲੜਕੇ ਵੱਲੋਂ ਬਿਜਲੀ ਮਹਿਕਮੇ ਦੇ ਐਸ ਡੀ ਓ ਨੂੰ ਪਿੰਡ ਦੇ ਸਹਾਮਣੇ ਫੋਨ ਰਾਹੀਂ ਧਮਕੀਆਂ ਰਾਹੀਂ ਕਹਿਣਾ, ਇਸ ਪਿੰਡ ਨੂੰ ਨਾਂ ਆਇਓ ਗੈਰ ਕਾਨੂੰਨੀ ਕੰਮ ਹੋ ਰਿਹਾ ਹੈ ਵਾਲੇ ਵਰਤਾਰੇ ਦੀ ਨਿੰਦਾ ਅਤੇ ਇਸ ਦੀ ਪੂਰੀ ਜਾਂਚ ਤੋਂ ਬਾਅਦ ਵਧਾਇਕ ਦੇ ਮੁੰਡੇ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੀ ਹੈ ਕਿਉਂਕਿ ਇਸ ਵਰਤਾਰੇ ਨੇ ਸਾਬਤ ਕਰ ਦਿੱਤਾ ਕਿ ਸਰਕਾਰ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਤੇ ਕਾਨੂੰਨੀ ਕਾਰਵਾਈ ਕਰਨ ਵਾਲੀ ਡਿਊਟੀ ‘ਚ ਵਿਗਨ ਪਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਰਹੀ ਹੈ ਅਤੇ ਇਮਾਨਦਾਰ ਅਫਸਰ ਨੂੰ ਸਹੀ ਡਿਊਟੀ ਕਰਨ ਤੋਂ ਰੋਕ ਰਹੀ ਹੈ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਇੱਕ ਪਿੰਡ ਵਿੱਚ ਵਿਧਾਇਕ ਦੇ ਲੜਕੇ ਵੱਲੋਂ ਪਿੰਡ ਦੇ ਇਕੱਠ ਵਿੱਚ ਐਸ ਡੀ ਓ ਨੂੰ ਫੋਨ ਲਾ ਧਮਕੀ ਦੇਣ ਵਾਲੇ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਅਤੇ ਇਸ ਮਾਮਲੇ ਦੀ ਜਾਂਚ ਕਰਕੇ ਸਥਾਨਕ ਵਿਧਾਇਕ ਦੇ ਲੜਕੇ ਤੇ ਸਰਕਾਰੀ ਕੰਮ ਕਾਜ ਵਿਚ ਦਖ਼ਲ ਅੰਦਾਜ਼ੀ ਕਰਨ ਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜਿਸ ਕੋਲ ਕੋਈ ਸਰਕਾਰੀ ਜਾ ਗ਼ੈਰ ਸਰਕਾਰੀ ਆਹੰਦਾ ਨਹੀਂ ? ਉਹ ਇੱਕ ਸਰਕਾਰੀ ਅਫਸਰ ਨੂੰ ਸਹੀ ਡਿਊਟੀ ਕਰਨ ਤੋਂ ਰੋਕੇ , ਇਹ ਤਾਂ ਤਾਲਿਬਾਨੀ ਵਰਤਾਰਾ ਹੈ ਪਬਲਿਕ ਰਾਜ ਨਹੀਂ ? ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਵਰਤਾਰੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਲੋਕਾਂ ਤੋਂ ਗਲਤ ਕੰਮ ਕਰਵਾਉਂਦੀ ਹੈ ਅਤੇ ਸਰਕਾਰੀ ਅਫਸਰਾਂ ਨੂੰ ਨਜਾਇਜ਼ ਕੰਮ ਕਰਨ ਵਾਲਿਆਂ ਤੇ ਐਕਸ਼ਨ ਕਰਨ ਤੋਂ ਵੀ ਰੋਕਦੀ ਹੈ ਜੋ ਬਹੁਤ ਹੀ ਗੰਭੀਰ ਤੇ ਗੈਰ ਕਾਨੂੰਨੀ ਵਰਤਾਰਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਦਾ ਪ੍ਰਭਾਵ ਆਮ ਪੰਜਾਬੀਆਂ ਤੇ ਪੈ ਰਿਹਾ ਹੈ ਅਤੇ ਇਸੇ ਹੀ ਕਰਕੇ ਪੰਜਾਬ ਸਰਕਾਰ ਪੰਜਾਬ ‘ਚ ਚਿੱਟੇ ਦਾ ਵਪਾਰ ਰੋਕਣ’ਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਸ ਵਰਤਾਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਇਸ ਮਾਮਲੇ ਜਾਂਚ ਕਰਨ ਤੋਂ ਬਾਅਦ ਸਥਾਨਕ ਵਧਾਇਕ ਦੇ ਲੜਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦੀ ਹੈ, ਇਸ ਮੌਕੇ ਭਾਈ ਖਾਲਸਾ ਪ੍ਰਧਾਨ ਨਾਲ ਪੀ ਏ ਸੁਖਦੇਵ ਸਿੰਘ ਜਗਰਾਓਂ ਤੋਂ ਇਲਾਵਾ ਬਹੁਤ ਸਾਰੇ ਆਗੂ ਹਾਜ਼ਰ ਸਨ ।।

Leave a Reply

Your email address will not be published. Required fields are marked *