ਸੀਟੂ ਦੀ ਜਲੰਧਰ ਕਨਵੈਨਸਨ ਪੰਜਾਬ ਵਿੱਚ ਮਜਦੂਰ ਅੰਦੋਲਨ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ
ਮਾਨਸਾ, ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)– ਮਿਹਨਤਕਸ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਵਾਉਣ, ਮਨਰੇਗਾ ਕਾਨੂੰਨ ਬਹਾਲ ਕਰਵਾਉਣ, ਕੱਚੇ ਕਾਮੇ ਪੱਕੇ ਕਰਵਾਉਣ, ਮਿਨੀਮਮ ਵੇਜ ਘੱਟੋ -ਘੱਟ 26000/ ਪ੍ਰਤੀ ਮਹੀਨਾ ਕਰਵਾਉਣ, ਆਸਾ, ਆਗਣਵਾੜੀ ਤੇ ਮਿਡ-ਡੇ-ਮੀਲ ਵਰਕਰਾ ਨੂੰ ਰੈਗੂਲਰ ਕਰਵਾਉਣ, ਮਹਿੰਗਾਈ ਨੂੰ ਠੱਲ ਪਵਾਉਣ ਆਦਿ ਮੰਗਾਂ ਨੂੰ ਲੈ ਕੇ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਪੰਜਾਬ ਵੱਲੋ ਸੂਬਾਈ ਪੱਧਰੀ ਕਨਵੈਨਸਨ 6 ਸਤੰਬਰ ਨੂੰ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿੱਖੇ ਆਯੋਜਿਤ ਕੀਤੀ ਜਾਵੇਗੀ, ਇਸ ਕਨਵੈਨਸਨ ਵਿੱਚ ਮਾਨਸਾ ਜ਼ਿਲ੍ਹੇ ਵਿੱਚੋ ਵੱਡੀ ਤਦਾਦ ਵਿੱਚ ਸੀਟੂ ਵਰਕਰ ਸਮੂਲੀਅਤ ਕਰਨਗੇ, ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 6 ਸਤੰਬਰ ਦੀ ਸੀਟੂ ਦੀ ਕਨਵੈਨਸਨ ਪੰਜਾਬ ਵਿੱਚ ਮਜਦੂਰ ਲਹਿਰ ਨੂੰ ਮਜਬੂਤੀ ਪ੍ਰਦਾਨ ਕਰੇਗੀ ਤੇ ਪੰਜਾਬ ਸਰਕਾਰ ਦੀਆ ਜੜ੍ਹਾ ਹਿਲਾ ਕੇ ਰੱਖ ਦੇਵੇਗੀ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਚੌਣਾ ਤੋ ਪਹਿਲਾ ਪੰਜਾਬ ਦੇ ਮਜ਼ਦੂਰ ਵਰਗ ਨੂੰ ਜੋ ਗਰੰਟੀਆ ਦਿੱਤੀਆਂ ਸਨ , ਉਨ੍ਹਾ ਵਿੱਚੋ ਇੱਕ ਵੀ ਪੂਰੀ ਨਹੀ ਕੀਤੀ ਤੇ ਸਿਰਫ ਪ੍ਰਾਪੇਗੰਡਾ ਕਰਨ ਵਿੱਚ ਸਾਢੇ ਚਾਰ ਸਾਲ ਬਿਤਾ ਦਿੱਤੇ ਤੇ ਮਜਦੂਰ, ਮੁਲਾਜ਼ਮ ਤੇ ਕਿਸਾਨ ਤੇ ਰੱਜ ਕੇ ਜਬਰ ਤੇ ਜੁਲਮ ਕੀਤਾ ।
ਐਡਵੋਕੇਟ ਉੱਡਤ ਨੇ ਕਿਹਾ ਮਨਰੇਗਾ ਸਕੀਮ ਨੂੰ ਖਤਮ ਕਰਕੇ ਮੋਦੀ ਤੇ ਮਾਨ ਸਰਕਾਰ ਨੇ ਕਰੋੜਾ ਮਨਰੇਗਾ ਕਾਮਿਆ, ਕਰਮਚਾਰੀਆ ਦੇ ਪੇਟ ਤੇ ਲੱਤ ਮਾਰਨ ਦਾ ਕੰਮ ਕੀਤਾ , ਜਿਸਦਾ ਜਵਾਬ ਜੱਥੇਬੰਦਕ ਤਾਕਤ ਸਦਕਾ ਦਿੱਤਾ ਜਾਵੇਗਾ। ਇਸ ਮੌਕੇ ਤੇ ਉਨ੍ਹਾ ਦੇ ਨਾਲ ਸੀਟੂ ਦੇ ਸੀਨੀਅਰ ਆਗੂ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ ਤੇ ਵਰੁਣ ਸਿੰਗਲਾ ਵੀਨੂੰ ਵੀ ਹਾਜਰ ਸਨ।


