ਗੁਰਦਾਸਪੁਰ ਵਾਸੀਆਂ ਨੂੰ ਮੈਰਾਥਨ ਵਿੱਚ ਭਾਗ ਲੈਣ ਦਾ ਦਿੱਤਾ ਸੱਦਾ
ਗੁਰਦਾਸਪੁਰ, 1 ਸਤੰਬਰ (ਸਰਬਜੀਤ ਸਿੰਘ)— ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧੀ ਸਵੇਰੇ 2 ਸਤੰਬਰ ਨੂੰ 650ਵੇਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿਲੋਮੀਟਰ ਓਪਨ ਮੈਰਾਥਨ ਜਿਲ੍ਹਾ ਪੱਧਰ ‘ਤੇ ਗੁਰਦਾਸਪੁਰ ਵਿਖੇ ਕਰਵਾਈ ਜਾ ਰਹੀਂ । ਮੈਰਾਥਨ ਓਪਨ ਕੈਟਾਗਰੀ ਵਿੱਚ ਕੀਤੀ ਜਾਵੇਗੀ।
ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 2 ਸਤੰਬਰ ਨੂੰ ਸਵੇਰੇ 6.30 ਵਜੇ ਮੈਰਾਥਨ ਸ੍ਰੀ ਗੁਰੂ ਰਵੀਦਾਸ ਚੌਕ ਤੋਂ ਸ਼ੁਰੂ ਹੋਵੇਗੀ, ਜੋ ਡਿਪਟੀ ਡਾਇਰੈਕਟਰ ਬਾਗਬਾਨੀ ਦਫਤਰ , ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ, ਉਸਤੋਂ ਬਾਅਦ ਸ੍ਰੀ ਨੰਗਲੀ ਸਕੂਲ, ਰੇਲਵੇ ਸਟੇਸ਼ਨ ਚੌਕ, ਬੀ.ਐਸ.ਐਫ ਚੌਕ ਵਏ.ਡੀ.ਸੀ.(ਡੀ) ਦਫਤਰ , ਪੰਚਾਇਤ ਭਵਨ , ਲਿਟਲ ਤੋੱ ਹੁੰਦੀ ਹੋਈ ਸ੍ਰੀ ਗੁਰੂ ਰਵੀਦਾਸ ਚੌਕ ਵਿਖੇ ਸਮਾਪਤ ਹੋਵੇਗੀ।


