ਭਾਜਪਾ ਵੱਲੋਂ ਪੰਜਾਬ ‘ਚ ਚਿੱਟੇ ਤੇ ਚਿੰਤਾ ਜਤਾਉਂਦਿਆਂ 18 ਤੋਂ 30 ਸਤੰਬਰ ਤੱਕ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਹਿੱਤ ਮਾਰਚ ਕੱਢਣੇ ਸ਼ਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾ ਮੁੱਦਾ – ਭਾਈ ਵਿਰਸਾ ਸਿੰਘ ਖਾਲਸਾ

ਚੰਡੀਗੜ੍ਹ

ਚੰਡੀਗੜ੍ਹ, ਗੁਰਦਾਸਪੁਰ, 15 ਸਤੰਬਰ (ਸਰਬਜੀਤ ਸਿੰਘ)– ਪੰਜਾਬ ਭਾਜਪਾ ਨੇ ਪੰਜਾਬ ਵਿੱਚ ਚਿੱਟੇ ਦੇ ਨਸ਼ੇ ਤੇ ਗਹਿਰੀ ਚਿੰਤਾ ਜਤਾਉਂਦਿਆਂ ਇਸ ਨੂੰ ਰੋਕਣ ਅਤੇ ਲੋਕਾਂ ਨੂੰ ਨਸਾਂ ਮੁਕਤ ਪੰਜਾਬ ਬਣਾਉਣ ਲਈ ਜਾਗਰੂਕ ਕਰਨ ਲਈ 18 ਤੋਂ 30 ਸਤੰਬਰ ਤੱਕ ਜਾਗਰੂਕਤਾ ਮੁਹਿੰਮ ਰਾਹੀਂ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ ਅਤੇ 30 ਸਤੰਬਰ ਨੂੰ ਇਸ ਮਾਰਚ ਦੀ ਜਲੰਧਰ ਸਮਾਪਤੀ ਦੇ ਵੱਡੇ ਇਕੱਠ ਵਿੱਚ ਦੇਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਪਹੁੰਚ ਰਹੇ ਹਨ ਅਤੇ ਇਸ ਪੰਜਾਬ ਭਾਜਪਾ ਪ੍ਰਧਾਨ ਸ੍ਰ ਕੇਵਲ ਸਿੰਘ ਢਿੱਲੋਂ ਨੇ ਡੀਜੀਪੀ ਪੰਜਾਬ ਪੁਲਿਸ ਤੋਂ ਵਿਸ਼ੇਸ਼ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਅਰੰਭਤਾ ਮੋਕੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਮੌਜੂਦਗੀ ਜ਼ਰੂਰੀ ਦੱਸਿਆ ਕਿਉਂਕਿ ਨਸ਼ਿਆਂ ਵਿਰੁੱਧ ਰੈਲੀ ਹੈ, ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੀ ਇਸ ਨਸ਼ਿਆਂ ਵਿਰੁੱਧ ਰੋਸ ਮਾਰਚ ਤੇ ਵਿਅੰਗ ਕੱਸਦਿਆਂ ਕਿਹਾ ” ਚਿੱਟੇ ਦੇ ਨਸ਼ੇ ਨੂੰ ਲਿਆਉਣ ਵਾਲੇ ਚਿੱਟਾ ਬੰਦ ਕਰਾਉਣ ਪੰਜਾਬ ਆ ਗਏ ,ਪਹਿਲਾਂ ਗੁਜਰਾਤ ਸੰਭਾਲੋ!ਜਿਥੇ ਕੁਵਿਟਲਾਂ ਦੇ ਹਿਸਾਬ ਨਾਲ ਚਿੱਟਾ ਪੰਜਾਬ ਪੁਲਿਸ ਨੇ ਫੜਿਆ ਸੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਭਾਜਪਾ ਵੱਲੋਂ ਚਿੱਟੇ ਦੇ ਨਸ਼ੇ ਨੂੰ ਲੈਕੇ ਪੰਜਾਬ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਸਬੰਧੀ 18 ਤੋਂ 30 ਸਤੰਬਰ ਤੱਕ ਕੱਢੀਆਂ ਜਾ ਰੋਸ ਮਾਰਚ ਦੇ ਪ੍ਰੋਗਰਾਮ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਦੱਸਦਿਆਂ ਲੋਕਾਂ ਅਤੇ ਸਰਕਾਰ ਨੂੰ ਇਹਨਾਂ ਮਾਰਚਾ ਦਾ ਪੂਰਨ ਸਹਿਯੋਗ ਦੇਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੰਜਾਬ ਭਾਜਪਾ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ‘ਚ ਜਾਗਰੁਕਤਾ ਫੈਲਾਉਣ ਵਾਲੀ ਨੀਤੀ ਦੀ ਸ਼ਲਾਘਾ ਅਤੇ ਇਸ ਨੂੰ ਸਮੇ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ ਦੱਸਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ , ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਸਬੰਧੀ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਪੁਲਿਸ ਦੇ ਡੀ ਜੀ ਪੀ ਨਾਲ਼ ਗੱਲ ਬਾਤ ਕਰਕੇ ਅਰੰਭਤਾ ਤੋਂ ਲੈਕੇ ਤੇ ਅੰਤਿਮ ਤੱਕ ਨਸ਼ਾ ਵਿਰੁਧੀ ਮਾਰਚ ਨੂੰ ਸੰਯੋਗ ਦੇਣ ਦੀ ਮੰਗ ਕੀਤੀ ਹੈ, ਭਾਈ ਖਾਲਸਾ ਕਿਹਾ ਭਾਵੇਂ ਕਿ ਮੁੱਖ ਮੰਤਰੀ ਪੰਜਾਬ ਇਸ ਤੇ ਵਿਅੰਗ ਕੱਸ ਕੇ ਦੱਸ ਰਹੇ ਹਨ ਕਿ ਨਸ਼ਾ ਲਿਆਉਣ ਵਾਲੇ ਪੰਜਾਬ’ਚ ਨਸ਼ਾ ਬੰਦ ਕਰਨ ਆ ਗਏ, ਪਰ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਸ਼ਿਆਂ ਤੋਂ ਪੰਜਾਬ ਨੂੰ ਮੁਕਤ ਕਰਾਉਣ ਤਹਿਤ ਪੰਜਾਬ ਭਾਜਪਾ ਦੇ ਇਸ ਮਾਰਚ ਨੂੰ ਵਧੀਆ ਤੇ ਲੋਕਾਂ ਦੀ ਮੰਗ ਵਾਲਾਂ ਦੱਸਦੀ ਹੋਈ ਲੋਕਾਂ ਅਤੇ ਪੰਜਾਬ ਪੁਲਿਸ ਨੂੰ ਬੇਨਤੀ ਕਰਦੀ ਹੈ ਕਿ ਰੋਸ ਮਾਰਚ ਨੂੰ ਪੰਜਾਬ ਪੂਰਾ ਸਹਿਯੋਗ ਦਿੱਤਾ ਜਾਵੇ ਕਿਉਂਕਿ ਇਸ ਮਾਰਚ ਦੀ 30 ਸਤੰਬਰ ਦੀ ਜਲ਼ੰਧਰ ਵਿਖੇ ਹੋ ਸਮਾਪਤੀ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਪੀ ਏ ਸੁਖਦੇਵ ਸਿੰਘ ਜਗਰਾਓਂ, ਭਾਈ ਦਿਲਬਾਗ ਸਿੰਘ ਬਾਗੀ, ਭਾਈ ਜੋਗਿੰਦਰ ਸਿੰਘ, ਭਾਈ ਸਿੰਦਾ ਸਿੰਘ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *