ਚੰਡੀਗੜ੍ਹ, ਗੁਰਦਾਸਪੁਰ, 14 ਅਕਤੂਬਰ ( ਸਰਬਜੀਤ ਸਿੰਘ)- ਐਸ ਆਈ ਆਰ ਰਾਹੀਂ ਲੋਕਾਂ ਦੀਆਂ ਵੋਟਾਂ ਕੱਟਣ ਵਾਲਾ ਮੁੱਦਾ ਹੁਣ ਕੌਮੀਂ ਪੱਧਰ ਤੇ ਭਖਦਾ ਜਾ ਰਿਹਾ ਹੈ, ਸਰਕਾਰ ਵਿਰੋਧੀ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਵੱਲੋਂ ਮੁੱਖ ਚੋਣ ਕਮਿਸ਼ਨਰ ਵਿਰੁੱਧ ਖੋਲੇ ਮੋਰਚੇ ਤੋਂ ਬਾਅਦ ਹੁਣ ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਐਸ ਆਈ ਆਰ ਪ੍ਰਕਿਰਿਆ ਰਾਹੀਂ ਵੋਟਾਂ ਕੱਟਣ ਨੂੰ ਲੈਕੇ ਮੋਰਚਾ ਖੋਲ ਦਿੱਤਾ ਹੈ ਅਤੇ 23 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੱਡਾ ਸੰਘਰਸ਼ ਅਤੇ ਮੁੱਖ ਚੋਣ ਕਮਿਸ਼ਨਰ ਦੀ ਬਰਖਾਸਤਗੀ ਅਤੇ ਐਸ ਆਈ ਆਰ ਤੇ ਰੋਕ ਦੇ ਨਾਲ ਨਾਲ ਕੱਟੀਆਂ ਗਈਆਂ ਸਾਰੀਆ ਵੋਟਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾਵੇਗੀ,ਐਸ ਕੇ ਐਮ ਵਲੋਂ ਚੁਕਿਆ ਮੁੱਦਾ ਕੋਈ ਨਵਾਂ ਨਹੀਂ ? ਪਹਿਲਾਂ ਤੋਂ ਸਰਕਾਰ ਦੇ ਮੁੱਖ ਵਿਰੋਧੀ ਤੇ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਵੱਲੋਂ ਇਸ ਮੁੱਦੇ ਤੇ ਤਿੱਖਾ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਐਸ ਕੇ ਐਮ ਵੱਲੋਂ ਐਸ ਆਈ ਆਰ ਚੋਣ ਵੋਟ ਪ੍ਰਕਿਰਿਆ ਵਿਰੁੱਧ 23 ਅਕਤੂਬਰ ਤੋਂ ਮੋਰਚਾ ਖੋਲ੍ਹਣ ਦੀ ਹਮਾਇਤ ਕਰਦੀ ਹੋਈ ਇਸ ਫੈਸਲੇ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਲੋਕਾਂ ਦੀ ਮੰਗ ਅਨੁਸਾਰ ਐਸ ਆਈ ਆਰ ਵੋਟ ਚੋਣ ਪ੍ਰਕਿਰਿਆ ਨੂੰ ਬੰਦ ਕੀਤਾ ਜਾਵੇ ਅਤੇ ਪੰਜਾਬ ਦੀਆਂ ਜਿਨੀਆ ਵੀ ਵੋਟਾਂ ਕੱਟੀਆਂ ਗਈਆਂ ਸਾਰੀਆਂ ਬਹਾਲ ਕੀਤੀਆਂ ਜਾਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਐਸ ਆਈ ਆਰ ਵੋਟ ਚੋਣ ਪ੍ਰਕਿਰਿਆ ਦੇ ਵਿਰੁੱਧ 23 ਅਕਤੂਬਰ ਤੋਂ ਵੱਡਾ ਸੰਘਰਸ਼ ਕਰਨ ਦੇ ਕੀਤੇ ਐਲਾਨ ਦੀ ਪੂਰਨ ਅਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਸ਼ਲਾਘਾਯੋਗ ਫ਼ੈਸਲਾ ਅਤੇ ਸਰਕਾਰ ਤੋਂ ਐਸ ਆਈ ਆਰ ਵੋਟ ਚੋਣ ਪ੍ਰਕਿਰਿਆ ਬੰਦ ਅਤੇ ਕੱਟੀਆਂ ਵੋਟਾਂ ਬਹਾਲ ਕਰਨ ਦੇ ਨਾਲ ਨਾਲ ਮੁੱਖ ਚੋਣ ਕਮਿਸ਼ਨਰ ਦੀ ਬਰਖਾਸਤਗੀ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਐਸ ਆਈ ਆਰ ਪ੍ਰਕਿਰਿਆ ਤਹਿਤ ਵੋਟਾਂ ਕੱਟਣ ਦੀਆਂ ਸਹਾਇਤਾ ਅਤੇ ਇਸ ਵਿਰੁੱਧ ਲਹਿਰ ਪੂਰੇ ਭਾਰਤ ਵਿੱਚ ਚੱਲੀ ਹੋਈ ਹੈ ਅਤੇ ਹੁਣ ਬਹਾਰਲੇ ਸੂਬਿਆਂ ਤੋਂ ਬਾਅਦ ਪੰਜਾਬ ਵਿੱਚ ਵੀ ਐਸ ਆਈ ਆਰ ਦੇ ਵਿਰੋਧ ਦੀ ਲਹਿਰ ਚੱਲ ਪਈ ਹੈ ਅਤੇ ਇਸੇ ਕੜੀ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ 23 ਅਕਤੂਬਰ ਤੋਂ ਐਸ ਆਈ ਆਰ ਦੇ ਵਿਰੋਧ ਵਿੱਚ ਵੱਡਾ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਐਸ ਆਈ ਆਰ ਵਿੱਢੀ ਮੁਹਿੰਮ ਦੀ ਸ਼ਲਾਘਾ ਤੇ ਹਮਾਇਤ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਕਾਂਗਰਸ ਪਾਰਟੀ, ਸੰਯੁਕਤ ਕਿਸਾਨ ਮੋਰਚਾ ਤੇ ਹੋਰ ਲੋਕਾਂ ਦੀ ਮੰਗ ਅਨੁਸਾਰ ਐਸ ਆਈ ਆਰ ਵੋਟ ਚੋਣ ਪ੍ਰਕਿਰਿਆ ਤੇ ਰੋਕ ਲਾਈ ਜਾਵੇ ਅਤੇ ਇਸ ਪ੍ਰਕਿਰਿਆ ਰਾਹੀਂ ਦੇਸ਼ ਦੇ ਸਾਰੇ ਸੂਬਿਆਂ ਵਿਚੋਂ ਵੋਟਰਾਂ ਦੀਆਂ ਕੱਟੀਆਂ ਵੋਟਾਂ ਮੁੜ ਬਹਾਲ ਕੀਤੀਆਂ ਜਾਣ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ ਫੈਡਰੇਸ਼ਨ ਦੇ ਬਹੁਤ ਸਾਰੇ ਕਾਰਕੁੰਨ ਹਾਜਰ ਸਨ ।

