ਭਗਵੰਤ ਮਾਨ ਦੀ ਨਸਿਆ ਵਿਰੁੱਧ ਯੁੱਧ ਦੇ ਆਡੰਬਰ ਦਾ ਜਨਾਜਾ ਨਿਕਲਿਆ : ਐਡਵੋਕੇਟ ਉੱਡਤ

ਮਾਲਵਾ

ਪਰਮਿੰਦਰ ਸਿੰਘ ਝੋਟੇ ਦਾ ਕਤਲ ਮਾਨ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ

ਮਾਨਸਾ, ਗੁਰਦਾਸਪੁਰ , 14 ਅਕਤੂਬਰ ( ਸਰਬਜੀਤ ਸਿੰਘ )–ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਤੇ ਸੀਟੂ ਸੋਸਲ ਮੀਡੀਆ ਪੰਜਾਬ ਦੇ ਕਨਵੀਨਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਨਸਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਪਰਮਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਸਖਤ ਸਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪਰਮਿੰਦਰ ਦਾ ਕਤਲ ਮਾਨ ਸਰਕਾਰ ਦੀ ਅਰਥੀ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ ਤੇ ਆਉਦੀਆ ਵਿਧਾਨ ਸਭਾ ਚੋਣਾ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾ ਦੀਆ ਜਮਾਨਤਾ ਜਬਤ ਹੋ ਜਾਣਗੀਆਂ।
ਐਡਵੋਕੇਟ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨਸਿਆ ਦੇ ਮੁੱਦੇ ਤੇ ਬੂਰੀ ਤਰ੍ਹਾ ਫੇਲ੍ਹ ਸਾਬਤ ਹੋ ਚੁੱਕੀ ਹੈ ਤੇ ਯੁੱਧ ਨਸਿਆ ਵਿਰੁੱਧ ਦੇ ਆਡੰਬਰ ਦਾ ਜਨਾਜਾ ਨਿਕਲ ਚੁੱਕਿਆ ਹੈ ।
ਉਨ੍ਹਾ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਇੰਨਸਾਫ ਕਮੇਟੀ ਦੇ ਸੱਦੇ ਤੇ 15 ਅਕਤੂਬਰ ਦੇ ਪੰਜਾਬ ਬੰਦ ਦੇ ਸੱਦੇ ਦਾ ਸੀਟੂ ਪੂਰਨ ਰੂਪ ਸਮਰਥਨ ਕਰੇਗੀ ਤੇ ਇਨਸਾਫ਼ ਤੱਕ ਜਾਰੀ ਸੰਘਰਸ ਵਿੱਚ ਵੱਧ ਚੜ ਕੇ ਹਿੱਸਾ ਲਵੇਗੀ।

Leave a Reply

Your email address will not be published. Required fields are marked *