ਬਹੁਜਨ ਸਮਾਜ ਪਾਰਟੀ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365 ਵੇਂਂ ਜਨਮ ਦਿਹਾੜੇ ਨੂੰ ਸਮਰਪਿਤ “ਪੰਜਾਬ ਸੰਭਾਲੋ ਮੁਹਿੰਮ” ਤਹਿਤ ” ਵਿਸ਼ਾਲ ਸਮਾਗਮ” 13 ਸਤੰਬਰ ਨੂੰ ਦਾਣਾ ਮੰਡੀ ਜ਼ੀਰਾ ਵਿਖੇ ਹੋ ਰਿਹਾ – ਐਡਵੋਕੇਟ ਰਛਪਾਲ ਸਿੰਘ ਗਾਲਿਬ

ਮਾਲਵਾ

ਫਿਰੋਜ਼ਪੁਰ, ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਬਹੁਜਨ ਸਮਾਜ ਪਾਰਟੀ ਵੱਲੋਂ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਦੇ 365 ਵੇਂ ਜ਼ਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਸੰਭਾਲੋ ਮੁਹਿੰਮ ਤਹਿਤ ਮਿਸ਼ਨ ਬੇਗਮਪੁਰਾ 2027 ਦੀ ਪ੍ਰਾਪਤੀ ਲਈ ਇੱਕ ਵਿਸ਼ਾਲ ਸਮਾਗਮ 13 ਸਤੰਬਰ ਨੂੰ ਦਾਣਾ ਮੰਡੀ ਜ਼ੀਰਾ ਫਿਰੋਜ਼ਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ, ਹਜ਼ਾਰਾਂ ਵਰਕਰ ਜਗਰਾਓਂ ਤੋਂ ਐਡਵੋਕੇਟ ਰਛਪਾਲ ਸਿੰਘ ਗਾਲਿਬ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਰਾਹੀਂ ਦਾਣਾ ਮੰਡੀ ਜ਼ੀਰਾ ਨੂੰ ਰਵਾਨਾ ਹੋਣਗੇ,ਸਮਾਗਮ ਵਿੱਚ ਮੁੱਖ ਮਹਿਮਾਨ ਇਜ ਰਾਮਜੀ ਗੋਤਮ, ਡਾਕਟਰ ਅਵਤਾਰ ਸਿੰਘ ਕਰੀਮਪੁਰੀ,ਸੀਰੀ ਵਿਪਨਕੁਮਾਰ ਜੀ,ਸੀਰੀ ਸੀ ਪੀ ਸਿੰਘ ਜੀ, ਸ੍ਰ ਲਾਲ ਸਿੰਘ ਸੁਹਲਾਨੀ, ਠੇਕੇਦਾਰ ਹਰਭਜਨ ਸਿੰਘ,ਸ, ਸੁਖਦੇਵ ਸਿੰਘ ਜ਼ੀਰਾ, ਚੌਧਰੀ ਗੁਰਨਾਮ ਸਿੰਘ, ਸ੍ਰ ਗੁਰਬਖਸ਼ ਸਿੰਘ ਚੌਹਾਨ, ਸੰਤ ਰਾਮ ਮੱਲੀਆਂ, ਦੌਲਤ ਰਾਮ, ਓਮਪ੍ਰਕਾਸ਼ ਸਰੋਏ, ਦਰਸ਼ਨ ਨਡਿਆਲੀ, ਜਗਤਾਰ ਸਿੰਘ ਖੁਵਾਸਪੁਰਾ,ਰਾਮ ਸਰੂਪ ਜੀ ਵਿਸ਼ੇਸ਼ ਮਹਿਮਾਨ ਪੁੱਜ ਰਹੇ ਹਨ ਜਦੋਂ ਕਿ ਸਮਾਗਮ ਦੇ ਪ੍ਰਬੰਧਕੀ ‘ਚ ਸੀਰੀ ਨਿੱਕਾ ਸਿੰਘ ਬਠਿੰਡਾ, ਹਰਿੰਦਰ ਸਿੰਘ ਸੀਤਲ, ਜਗਤਾਰ ਸਿੰਘ ਚੜਿਕ, ਬਲਕਾਰ ਸਿੰਘ ਲੱਖੇਵਾਲੀ, ਅਸ਼ੋਕ ਕਪਤਾਨ,ਹਰਬੰਸ ਸਿੰਘ ਸਾਦਿਕ,ਨੱਥਾ ਸਿੰਘ ਅੰਮ੍ਰਿਤਸਰ, ਸੁਰਜੀਤ ਅਬਦਾਲ,ਬਾਬੂ ਸਿੰਘ ਮਾਨਸਾ,ਸਰਦੂਲ ਬਾਲਸੰਡਾ, ਸਤਗੁਰੂ ਸਿੰਘ ਸੰਗਰੂਰ, ਚਰਨਜੀਤ ਸਿੰਘ ਘਈ, ਐਡਵੋਕੇਟ ਰਛਪਾਲ ਸਿੰਘ ਗਾਲਿਬ ਪ੍ਰਧਾਨ ਵਿਧਾਨ ਸਭਾ ਹਲਕਾ ਜਗਰਾਉਂ ਹਲਕਾ, ਕੁਲਦੀਪ ਸਿੰਘ ਰੰਘਰੇਟਾ, ਮਲਕੀਤ ਸਿੰਘ ਖੋਖਰ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਬੜੀਮੁਹਾਲੀ ਆਦਿ ਵੱਲੋਂ ਸਾਰਿਆਂ ਨੂੰ ਸਮੇਂ ਅਨੁਸਾਰ ਦੀ ਅਪੀਲ ਕੀਤੀ, ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਪੀਏ ਭਾਈ ਸੁਖਦੇਵ ਸਿੰਘ ਜਗਰਾਉਂ ਵੀ ਪਹੁੰਚ ਰਹੇ ਹਨ, ਪ੍ਰਬੰਧਕਾਂ ਵੱਲੋਂ ਸਮਾਗਮ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦੀ ਸੇਵਾ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ, ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਪ੍ਰਬੰਧਕੀ ਟੀਮ ਦੇ ਮੈਂਬਰ ਤੇ ਪ੍ਰਧਾਨ ਹਲਕਾ ਜਗਰਾਓਂ ਐਡਵੋਕੇਟ ਰਛਪਾਲ ਸਿੰਘ ਗਾਲਿਬ ਨਾਲ ਜਾਣਕਾਰੀ ਪ੍ਰਾਪਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ।

Leave a Reply

Your email address will not be published. Required fields are marked *