ਅੰਮ੍ਰਿਤਸਰ , ਗੁਰਦਾਸਪੁਰ, 27 ਅਕਤੂਬਰ (ਸਰਬਜੀਤ ਸਿੰਘ)– ਹਰ ਸਾਲ ਦੀ ਤਰ੍ਹਾਂ ਦਸਮੇਸ਼ ਤਰਨਾ ਦਲ ਮਿਸਲ ਬਾਬਾ ਮਿੱਤ ਸਿੰਘ ਜੀ ਦੇ ਮੁੱਖੀ ਜਥੇਦਾਰ ਬਾਬਾ ਹੀਰਾ ਸਿੰਘ ਜੀ ਕੋਟ ਖਾਲਸਾ ਦੇ ਪ੍ਰਬੰਧਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਬੰਦੀ ਛੋੜ ਦਿਵਸ ਮਨਾ ਕੇ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਲੀ ਸਲਾਨਾ ਮਰਯਾਦਾ ਤਹਿਤ ਇਸ ਵਾਰ ਬੰਦੀ ਛੋੜ ਦਿਵਸ ਗੁਰਦੁਆਰਾ ਸਾਹਿਬ ਬਾਬਾ ਮਿੱਤ ਸਿੰਘ ਜੀ ਅਕਾਲ ਬੁੰਗਾ ਸਾਹਿਬ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ 12 ਨਵੰਬਰ ਦਿਨ ਵੀਰਵਾਰ ਨੂੰ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ,ਅਖੰਡ ਪਾਠ ਸਾਹਿਬ 10 ਨਵੰਬਰ ਨੂੰ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਸੰਪੂਰਨ ਭੋਗ 12 ਨਵੰਬਰ ਦਿਨ ਵੀਰਵਾਰ ਨੂੰ ਪਾਏ ਜਾਣ ਅਤੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਵੱਲੋਂ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਸਬੰਧੀ ਰੌਸ਼ਨੀ ਪਾਈ ਜਾਵੇਗੀ, ਧਾਰਮਿਕ ਬੁਲਾਰਿਆਂ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦਾ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਹੀਰਾ ਸਿੰਘ ਜੀ ਕੋਟ ਖਾਲਸਾ ਵੱਲੋਂ ਸਨਮਾਨ ਕੀਤਾ ਜਾਵੇਗਾ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ,ਸਮਾਗਮ ਵਿੱਚ ਜਥੇਦਾਰ ਬਾਬਾ ਹੀਰਾ ਸਿੰਘ ਜੀ ਕੋਟ ਖਾਲਸਾ ਦੇ ਵਿਸ਼ੇਸ਼ ਸੱਦੇ ਤੇ ਰੰਗਰੇਟਾ ਕੌਮ ਦੇ ਜੰਗੀ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ, ਬਾਬਾ ਲਖਵਿੰਦਰ ਸਿੰਘ ਜੀ, ਪ੍ਰਧਾਨ ਲੰਡੇਵਾਲ ਸ੍ਰ ਬਸੰਤ ਸਿੰਘ ਜੀ, ਬਾਬਾ ਸਰਬਜੀਤ ਸਿੰਘ ਜੀ ਕੋਟ ਖਾਲਸਾ, ਬਾਬਾ ਨਿਧਾਨ ਸਿੰਘ ਜੀ ਕੋਟ ਖਾਲਸਾ, ਜਥੇਦਾਰ ਬਾਬਾ ਬਲਦੇਵ ਸਿੰਘ ਜੀ ਵੱਲਾ, ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ, ਜਥੇਦਾਰ ਬਾਬਾ ਜਸਵੰਤ ਸਿੰਘ ਜੀ ਗੁਰੂ ਕੀ ਵਡਾਲੀ, ਬਾਬਾ ਇੰਦਰਜੀਤ ਸਿੰਘ ਜੀ ਠੇਕੇਦਾਰ ਬੋਪਾਰਾਏ ਤੋਂ ਇਲਾਵਾ ਸੈਂਕੜੇ ਨਿਹੰਗ ਸਿੰਘ ਫੌਜਾ ਤੇ ਹਜ਼ਾਰਾਂ ਸੰਗਤਾਂ ਪਹੁੰਚ ਰਹੀਆਂ ਹਨ, ਮੁੱਖ ਪ੍ਰਬੰਧਕ ਜਥੇਦਾਰ ਬਾਬਾ ਹੀਰਾ ਸਿੰਘ ਜੀ ਕੋਟ ਖਾਲਸਾ ਨੇ ਸਮਾਗਮ ਸੇਵਾਦਾਰ ਸਮੇਤ ਬੰਦੀ ਛੋੜ ਦਿਵਸ ਸਬੰਧੀ ਪੋਸਟਰ ਜਾਰੀ ਕਰਦਿਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਮਨੁੱਖੀ ਜੀਵਨ ਨੂੰ ਫ਼ਸਲ ਬਣਾਉਣ ਦੀ ਬੇਨਤੀ, ਉਹਨਾਂ ਕਿਹਾ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁਕੀਆਂ ਹਨ ਅਤੇ ਤਿੰਨ ਦਿਨ ਸੰਗਤਾਂ ਲਈ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ,ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਹੀਰਾ ਸਿੰਘ ਜੀ ਕੋਟ ਖਾਲਸਾ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ।

