ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਨਿੱਕਲੀ ਫੂਕ : ਊਸ਼ਾ/ਸ਼ੇਖਰ/ਰੌੜੀ

ਮਾਲਵਾ

15 ਦੇ ਬੰਦ ਦਾ ਸੀਟੂ ਪੰਜਾਬ ਵਲੋਂ ਪੂਰਨ ਸਮਰਥਨ

ਸੰਗਰੂਰ, ਗੁਰਦਾਸਪੁਰ, 14 ਅਕਤੂਬਰ ( ਸਰਬਜੀਤ ਸਿੰਘ)– ਮਾਨਸਾ ‘ਚ ਪਰਮਿੰਦਰ ਝੋਟੇ ਦੇ ਹੋਏ ਕਤਲ ਦਾ ਸੈੰਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਪੰਜਾਬ ਨੇ ਸਖਤ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ । ਸੀਟੂ ਦੇ ਕੌਮ ਸਕੱਤਰ ਊਸ਼ਾ ਰਾਣੀ, ਪੰਜਾਬ ਸੀਟੂ ਦੇ ਪ੍ਰਧਾਨ ਚੰਦਰ ਸ਼ੇਖਰ ਤੇ ਜਨਰਲ ਸਕੱਤਰ ਮਹਾਂ ਸਿੰਘ ਰੌੜੀ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿਚ ਕਿਹਾ ਕਿ ਪਰਮਿੰਦਰ ਝੋਟੇ ਦੇ ਹੋਏ ਕਤਲ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਵਿਰੁੱਧ ਯੁੱਧ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ । ਆਗੂਆਂ ਨੇ ਕਿਹਾ ਕਿ ਹੁਣ ਨਸ਼ਿਆਂ ਖਿਲਾਫ ਆਵਾਜ ਉਠਾਉਣਾ ਵੀ ਇਕ ਜੁਰਮ ਹੋ ਗਿਆ ਹੈ । ਨਸ਼ਾਂ ਤਸਕਰ ਸ਼ਰੇਆਮ ਗੋਲੀਆਂ ਚਲਾ ਰਹੇ ਹਨ ਤੇ ਆਮ ਲੋਕਾਂ ਨੂੰ ਮਾਰ ਰਹੇ ਹਨ । ਪੰਜਾਬ ਅੰਦਰ ਅਮਨ ਕਾਨੂੰਨ ਨਾ ਦੀ ਕੋਈ ਚੀਜ ਨਹੀਂ ਰਹਿ ਗਈ । ਆਗੂਆਂ ਨੇ ਕਿਹਾ ਕਿ ਸੀਟੂ ਪੰਜਾਬ ਜਨਤਕ ਜਥੇਬੰਦੀਆਂ ਵਲੋਂ ਦਿੱਤੇ 15 ਦੇ ਬੰਦਾ ਦਾ ਪੂਰਨ ਸਮਰਥਨ ਕਰਦੀ ਹੈ ਤੇ ਪਰਮਿੰਦਰ ਝੋਟੇ ਦੇ ਕਾਤਲਾਂ ਨੂੰ ਬਣਦੀ ਸਜਾ ਦਿਵਾਉਣ ਲਈ ਚੱਲਣ ਵਾਲੇ ਹਰ ਸ਼ਾਂਤਮਈ ਸੰਘਰਸ਼ ਦਾ ਸਮਰਥਨ ਕਰੇਗੀ । ਆਗੂਆਂ ਨੇ ਕਿਹਾ ਕਿ ਪਰਮਿੰਦਰ ਦਾ ਕਤਲ ਨਸ਼ਾ ਤਸਕਰਾਂ ਤੇ ਸਰਕਾਰੀ ਮਸ਼ੀਨਰੀ ਦੇ ਗਠਜੋੜ ਨੇ ਕੀਤਾ ਹੈ। ਸਰਕਾਰ ਇਸ ਗੱਠਜੋੜ ਨੂੰ ਤੋੜਨ ਵਿਚ ਬੁਰੀ ਤਰਾਂ ਫੇਲ੍ਹ ਸਾਬਤ ਹੋਈ ਹੈ ਤੇ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਭਗਵੰਤ ਸਰਕਾਰ ਦੇ ਕਾਰਜਕਾਲ ‘ਚ ਇਸ ਗਠਜੋੜ ਦੇ ਹੌਸਲੇ ਹੋਰ ਬੁਲੰਦ ਹੋਏ ਹਨ । ਹਰ ਰੋਜ ਹੀ ਪੰਜਾਬ ਵਿਚੋਂ ਕਤਲਾਂ ਦੀਆਂ ਖਬਰਾਂ ਆ ਰਹੀਆਂ ਹਨ।ਆਗੂਆਂ ਨੇ ਪੰਜਾਬ ‘ਚ ਦਿਨੋਂ ਦਿਨ ਨਿੱਘਰ ਰਹੀ ਕਾਨੂੰਨ ਵਿਵਸਥਾਂ ਦੀ ਹਾਲਤ ‘ਤੇ ਗਹਿਰੀ ਚਿੰਤਾ ਪ੍ਰਗਟ ਕੀਤੀ । ਆਗੂਆਂ ਨੇ ਸੱਦਾ ਦਿੱਤਾ ਕਿ 15 ਦਾ ਬੰਦ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਈ ਵੀ ਅਜਿਹਾ ਮੌਕਾ ਨਾ ਦਿੱਤਾ ਜਾਵੇ ਜਿਸ ਨਾਲ ਉਹ ਇਸ ਵਿਰੋਧ ਪ੍ਰਦਰਸ਼ਨ ਨੂੰ ਬਦਨਾਮ ਕਰ ਸਕਣ । ਆਗੂਆਂ ਨੇ ਸੰਘਰਸ਼ੀਲ ਲੋਕਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਬੰਦ ਦੌਰਾਨ ਆਮ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਜਰੂਰੀ ਕਾਰਖਾਨੇ , ਟਰਾਂਸਪੋਰਟ ਤੇ ਮੈਡੀਕਲ ਖੇਤਰ ਦੀਆਂ ਸੇਵਾਵਾਂ ਤੇ ਐਬੂਲੈਂਸ ਆਦਿ ਨੂੰ ਬੰਦ ਨਾ ਕੀਤਾ ਜਾਵੇ । ਉਨਾਂ ਸੱਦਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਕ ਵਿਸ਼ਾਲ ਸੂਬਾ ਪੱਧਰੀ ਅੰਦੋਲਨ ਦੀ ਤਿਆਰੀ ਕੀਤੀ ਜਾਵੇ ਤਾਂ ਜੋ ਇਸ ਨਸ਼ਾ ਤਸਕਰੀ ਤੇ ਸਰਕਾਰੀ ਸਿਸਟਮ ਦੇ ਗਠਜੋੜ ਨੂੰ ਤੋੜਨ ਲਈ ਇਕ ਵੱਡਾ ਪ੍ਰੋਗਰਾਮ ਉਲਿਕਿਆ ਜਾ ਸਕੇ। ਅਖੀਰ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਪਰਮਿੰਦਰ ਝੋਟੇ ਕਾਤਲਾਂ ਨੂੰ ਤੁਰੰਤ ਗਿਰਫਤਾਰ ਕਰਕੇ ਸਖਤ ਸਜਾਵਾ ਦਿਤੀਆਂ ਜਾਣ ਤੇ ਪਰਿਵਾਰ ਨੂੰ ਬਣਦਾ ਇਨਸਾਫ ਦਿੱਤਾ ਜਾਵੇ ।

Leave a Reply

Your email address will not be published. Required fields are marked *