ਮਿਡ ਡੇ ਮੀਲ ਵਰਕਰ ਯੂਨੀਅਨ ( ਸੀਟੂ) ਦੀ ਸਰਕਲ ਬਰੇਟਾ ਦੀ ਜੱਥੇਬੰਦਕ ਮੀਟਿੰਗ ਦਾ ਆਯੋਜਨ
ਬਰੇਟਾ/ ਬੁਢਲਾਡਾ, ਗੁਰਦਾਸਪੁਰ, 29 ਸਤੰਬਰ (ਸਰਬਜੀਤ ਸਿੰਘ)– ਪੰਜਾਬ ਦੀ ਮਾਨ ਸਰਕਾਰ ਨੇ ਮਿਡ ਡੇ ਮੀਲ ਵਰਕਰਾ ਦੇ ਮਾਣ ਭੱਤੇ ਵਿੱਚ ਆਪਣਾ ਪੌਣੇ ਪੰਜ ਸਾਲਾ ਦੇ ਕਾਰਜਕਾਲ ਦੌਰਾਨ ਇੱਕ ਪੈਸੇ ਦਾ ਵਾਧਾ ਨਹੀ ਕੀਤਾ , ਜਦਕਿ ਚੌਣਾ ਤੋ ਪਹਿਲਾ ਖੁਦ ਮੁੱਖ ਮੰਤਰੀ ਦਾ ਉਮੀਦਵਾਰ ਹੌਣ ਦੇ ਨਾਮ ਤੇ ਭਗਵੰਤ ਮਾਨ ਨੇ ਵਰਕਰਾ ਦਾ ਮਾਣ ਭੱਤਾ ਦੁੱਗਣਾ ਕਰਨ ਦੀ ਗਰੰਟੀ ਵਾਰ -2 ਦਿੱਤੀ ਸੀ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਰਕਾਰੀ ਪ੍ਰਾਇਮਰੀ ਸਕੂਲ ਜਲਵੇੜਾ ਰੋਡ ਬਰੇਟਾ ਵਿੱਖੇ ਮਿੱਡ -ਡੇ-ਮੀਲ ਵਰਕਰ ਯੂਨੀਅਨ (ਸੀਟੂ) ਦੀ ਸਰਕਲ ਬਰੇਟਾ ਦੀ ਜੱਥੇਬੰਦਕ ਮੀਟਿੰਗ ਨੂੰ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਨੇ ਮਿੱਡ -ਡੇ-ਮੀਲ ਵਰਕਰਾ ਨਾਲ ਵਿਸਵਾਸਘਾਤ ਕੀਤਾ , ਵਰਕਰਾ ਦਾ ਸੱਭ ਤੋ ਵੱਧ ਸੌਸਣ ਕੀਤਾ ਜਾ ਰਿਹਾ ਹੈ, ਮਾਤਰ 100 ਰੁਪਏ ਦਿਹਾੜੀ ਤੇ ਕੰਮ ਕਰ ਰਹੇ ਹਨ, ਸਾਡੇ ਗੁਆਢੀ ਸੂਬੇ ਵੀ ਕਿਤੇ ਵੱਧ ਤਨਖਾਹ ਦੇ ਰਹੇ ਹਨ। ਇਸ ਮੌਕੇ ਤੇ ਸੰਬੋਧਨ ਕਰਦਿਆ ਸੀਟੂ ਦੇ ਸੀਨੀਅਰ ਆਗੂ ਸਾਥੀ ਪ੍ਰਦੀਪ ਸਿੰਘ ਖੋਖਰ ਤੇ ਛਿੰਦਰ ਕੌਰ ਬਰੇਟਾ ਨੇ ਮਿੱਡ-ਡੇ-ਮੀਲ ਵਰਕਰਾ ਨੂੰ ਵੱਡੀ ਤਦਾਦ ਵਿੱਚ 3 ਨਵੰਬਰ ਨੂੰ ਧੂਰੀ ਰੈਲੀ ਵਿੱਚ ਸਮੂਲੀਅਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਤੇ ਮਿੱਡ -ਡੇ-ਮੀਲ ਵਰਕਰ ਯੂਨੀਅਨ ਸੀਟੂ ਦੀ ਸਰਕਲ ਬਰੇਟਾ ਦੀ ਚੌਣ ਕੀਤੀ ਗਈ, ਜਿਸ ਵਿੱਚ ਸਰਬਜੀਤ ਕੌਰ ਪ੍ਰਧਾਨ, ਗੁੰਜਣ ਸਰਮਾ ਸਕੱਤਰ, ਸੁਖਪਾਲ ਕੌਰ ਬਰੇਟਾ , ਰਾਜਵੀਰ ਕੌਰ ਮੀਤ ਪ੍ਰਧਾਨ , ਸਰਬਜੀਤ ਕੌਰ ਕੈਸੀਅਰ, ਮੀਨਾ ਕੌਰ , ਸਿੰਦਰ ਕੌਰ ਬਰੇਟਾ, ਅਮਰਜੀਤ ਕੌਰ, ਮਨਦੀਪ ਕੌਰ , ਜਸਵਿੰਦਰ ਕੌਰ , ਪਰਮਜੀਤ ਕੌਰ ਆਦਿ ਵਰਕਿੰਗ ਕਮੇਟੀ ਮੈਬਰ ਚੁਣੇ ਗਏ।

