ਮਹਿੰਗਾਈ ਨੂੰ ਠੱਲਣ ਵਿੱਚ ਸਮੇ ਦੇ ਹਾਕਮ ਪੂਰੀ ਤਰ੍ਹਾ ਨਾਕਾਮ : ਐਡਵੋਕੇਟ ਉੱਡਤ

ਮਾਲਵਾ

ਸੀਟੂ ਨੇ ਮਹਿੰਗਾਈ ਵਿਰੁੱਧ ਅਰਥੀ ਫ਼ੂਕ ਮੁਜਾਹਰਾ ਕੱਢਿਆ

ਮਾਨਸਾ, ਗੁਰਦਾਸਪੁਰ, 27 ਅਗਸਤ (ਸਰਬਜੀਤ ਸਿੰਘ)– ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਦੇ ਸੂਬਾਈ ‌ਸੱਦੇ ਤੇ ਅਮਰਵੇਲ ਵਾਗ ਵਧ ਰਹੀ ਮਹਿੰਗਾਈ ਦੇ ਵਿਰੁੱਧ ਮੋਦੀ ਤੇ ਮਾਨ ਸਰਕਾਰ ਵਿਰੁੱਧ ਰੋਸ ਮੁਜਾਹਰਾ ਕੱਢਿਆ ਤੇ ਠੀਕਰੀਵਾਲਾ ਚੌਕ ਵਿੱਖੇ ਅਰਥੀ ਫੂਕੀ । ਇਸ ਮੌਕੇ ਤੇ ਸੰਬੋਧਨ ਕਰਦਿਆ ਸੈਟਰ ਆਫ ਇੰਡੀਅਨ ਟਰੇਡ ਯੂਨੀਅਨਜ ( ਸੀਟੂ) ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਨਿੱਤ ਵਰਤੋ ਦੀਆ ਕੀਮਤਾ ਮੋਦੀ ਦੇ ਖਾਸ ਮਿੱਤਰਾ ਅਡਾਨੀ -ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੁਆਰਾ ਇਨ੍ਹਾ ਚੀਜਾ ਦੀ ਕੀਤੀ ਜਖੀਰੇਬਾਜ਼ੀ ਕਾਰਨ ਅਸਮਾਨੀ ਚੜੀਆ ਹਨ , ਕਿਉਕਿ ਮੋਦੀ ਸਰਕਾਰ ਨੇ ਪਿਛਲੇ 12 ਸਾਲਾ ਜਖੀਰੇਬਾਜਾ ਤੇ ਕਾਰਵਾਈ ਕਰਨ ਵਾਲੇ ਸਾਰੇ ਕਾਨੂੰਨ ਸਮਾਪਿਤ ਕਰ ਦਿੱਤੇ‌ ਤੇ ਆਪਦੇ ਮਿੱਤਰ ਪੂੰਜੀਪਤੀਆ ਨੂੰ ਨਿੱਤ ਵਰਤੋ ਦੀਆ ਚੀਜਾ ਦੀ ਜਮਾਂਖੋਰੀ ਕਰਨ ਦੀ ਖੁੱਲ ਦੇ ਦਿੱਤੀ, ਜਿਸ ਦਾ ਨਤੀਜਾ ਖੰਡ 70 ਰੁਪਏ ਕਿਲੋ ਪਹੁੰਚ ਗਈ ਤੇ ਸਰੋ‌ ਦਾ ਤੇਲ 250 ਰੁਪਏ ਲੀਟਰ ਹੋ ਗਿਆ।
ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਰਹਿੰਦੀ ਖੂੰਹਦੀ ਕਸਰ ਇਥੋਨ ਨੇ ਕੱਢ ਦਿੱਤੀ, ਜਿਸ ਕਾਰਨ ਆਮ‌ ਲੋਕਾ ਦੀਆ ਗੱਡੀਆ ਬਰਬਾਦ ਹੋ ਗਈਆ , ਐਵਰੇਜ ਘੱਟ ਗਈ ਤੇ ਚੀਜਾ ਦੀ ਆਵਾਜਾਈ ਮਹਿੰਗੀ ਹੋ ਗਈ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਪਰਦੀਪ ਸਿੰਘ ਸਿੱਧੂ , ਬਿੱਕਰ ਸਿੰਘ ਮਾਖਾ, ਜਸਪਾਲ ਸਿੰਘ ਧਿੰਗੜ, ਰਾਜਿੰਦਰ ਸਿੰਘ ਹੀਰੇਵਾਲਾ, ਰਾਮ ਸਿੰਘ ਖੋਖਰ , ਹਰਬੰਸ ਸਿੰਘ ਫਰਬਾਹੀ, ਲੀਲਾ ਖੋਖਰ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *