ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹੇ ਦੀ 11 ਪੰਚਾਇਤਾਂ ਸਨਮਾਨਿਤ

ਗੁਰਦਾਸਪੁਰ

ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਸਰਕਾਰ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਸਿਹਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਟੀ.ਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਟੀ. ਬੀ ਮੁਕਤ ਹੋਈ ਜ਼ਿਲ੍ਹੇ ਦੀ 11 ਪੰਚਾਇਤਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਗੁਰਦਾਸਪੁਰ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਅੱਜ ਸਨਮਾਨਤ ਕੀਤਾ ਗਿਆ।

ਇਸ ਮੌਕੇ ਏ.ਡੀ.ਸੀ ਗੁਰਪ੍ਰੀਤ ਸਿੰਘ ਗਿੱਲ ਨੇ ਸਮੂਹ ਪੰਚਾਇਤਾਂ ਨੂੰ ਟੀ.ਬੀ ਮੁਕਤ ਭਾਰਤ ਅਭਿਆਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋ ਜੋਸ਼ ਕੰਪੇਨ ਦਾ ਆਗਾਜ਼ ਕੀਤਾ ਗਿਆ ਹੈ। ਇਸ ਤਹਿਤ ਬਲਾਕ ਪੱਧਰ ਤੇ ਟੀ. ਬੀ ਮਰੀਜ਼ਾਂ ਦੀ ਟੈਸਟਿੰਗ, ਬਿਮਾਰੀ ਪ੍ਰਤੀ ਜਾਗਰੂਕਤਾ ਅਤੇ ਬਿਮਾਰੀ ਦੇ ਇਲਾਜ ਦੀ ਵਿਵਸਥਾ ਕੀਤੀ ਗਈ ਹੈ।

ਉਨਾਂ ਕਿਹਾ ਕਿ ਤਪਦਿਕ ਦਾ ਇਲਾਜ਼ ਸੰਭਵ ਹੈ। ਤਪਦਿਕ ਦੇ ਲਛੱਣ ਜਿਵੇ ਕਿ ਦੋ ਹਫ਼ਤੇ ਤੋਂ ਪੁਰਾਣੀ ਖੰਘ, ਭਾਰ ਘਟਣਾ, ਤਰੇਲੀਆਂ ਅਤੇ ਬੁਖਾਰ ਹੋਵੇ ਤਾਂ ਤੁਰੰਤ ਤਪਦਿਕ ਦੀ ਜਾਂਚ ਕਰਵਾਈ ਜਾਵੇ। ਤਪਦਿਕ ਦਾ ਟੈਸਟ ਅਤੇ ਇਸਦਾ ਇਲਾਜ ਸਰਕਾਰ ਵੱਲੋ ਮੁਫ਼ਤ ਹੈ। ਸਮੂਹ ਸਰਕਾਰੀ ਹਸਪਤਾਲਾਂ ਵਿੱਚ ਤਪਦਿਕ ਦੀ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ। ਰੋਗੀ ਲਈ ਜਰੂਰੀ ਹੈ ਕਿ ਦਵਾਈ ਦਾ ਕੋਰਸ ਪੂਰਾ ਕੀਤਾ ਜਾਵੇ।

ਇਸ ਮੌਕੇ ਜ਼ਿਲਾ ਸਿਹਤ ਅਫ਼ਸਰ ਡਾਕਟਰ ਰਮੇਸ਼ ਕੁਮਾਰ ਨੇ ਕਿਹਾ ਕਿ ਹਰ ਸਾਲ ਪੇਂਡੂ ਵਿਕਾਸ ਯੋਜਨਾ ਤਹਿਤ ਪਿੰਡ ਆਪਣੇ ਖੇਤਰ ਵਿੱਚ ਕਰਵਾਏ ਜਾਣ ਵਾਲੇ ਕੰਮ ਦਾ ਬਿਓਰਾ ਬਣਾਉਂਦੇ ਹਨ। ਇਸ ਪਲਾਨ ਵਿੱਚ ਟੀ. ਬੀ ਦੇ ਖਾਤਮੇ ਲਈ ਕੀਤੇ ਜਾਣ ਵਾਲੇ ਕਾਰਜ਼ਾਂ ਦਾ ਵੀ ਬਿਓਰਾ ਬਣਾਇਆ ਜਾਵੇ। ਟੀ. ਬੀ ਮਰੀਜ਼ਾਂ ਦੀ ਟੈਸਟਿੰਗ, ਇਲਾਜ਼ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਾਇਮ ਕੀਤਾ ਜਾਵੇ। ਟੀ. ਬੀ ਮਰੀਜ਼ਾਂ ਦੇ ਪੋਸ਼ਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਦੀ ਮਦਦ ਲਈ ਜਾਵੇ।

ਜ਼ਿਲ੍ਹਾ ਤਪਦਿਕ ਅਫ਼ਸਰ ਡਾਕਟਰ ਸੁਚੇਤਨ ਅਬਰੋਲ ਸ਼ੂਗਰ, ਐਚ ਆਈ ਵੀ ਪੀੜਿਤ ਵਿਅਕਤੀ , ਡਾਇਲਸਿਸ ਦੇ ਮਰੀਜ਼, ਇਮਊਨ ਡਿਸੀਜ਼ ਮਰੀਜ਼ਾਂ ਨੂੰ ਤਪਦਿਕ ਹੋਣ ਦਾ ਖਤਰਾ ਜਿਆਦਾ ਹੁੰਦਾ ਹੈ। ਜ਼ਿਲ੍ਹੇ ਵਿੱਚ ਇਸ ਸਮੇਂ 8 ਟਰੁਨੈਟ ਟੈਸਟਿੰਗ ਸੈਂਟਰ ਹਨ। ਇਨਾ ਦੀ ਸੰਖਿਆ ਵਧਾਈ ਜਾ ਰਹੀ ਹੈ
ਉਨਾਂ ਕਿਹਾ ਕਿ ਤਪਦਿਕ ਦੀ ਬਿਮਾਰੀ ਤੋਂ ਜਾਗਰੂਕ ਰਹਿਣ ਦੀ ਲੋੜ ਹੈ ਕਿਉਂਕਿ ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹਨ।

Leave a Reply

Your email address will not be published. Required fields are marked *