ਮਾਰ ਕੁਟਾਈ ਕਰਨ ਅਤੇ ਧਮਕੀਆਂ ਦੇਣਦੇ ਮਾਮਲੇ ਵਿੱਚ ਇੱਕ ਮਹਿਲਾ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ

ਗੁਰਦਾਸਪੁਰ

ਗੁਰਦਾਸਪੁਰ, 28 ਜਨਵਰੀ (ਸਰਬਜੀਤ ਸਿੰਘ)–  ਥਾਣਾ ਸਿਟੀ ਦੀ ਪੁਲਸ ਨੇ ਮਾਰ ਕੁਟਾਈ ਕਰਨ ਅਤੇ ਧਮਕੀਆਂ ਦੇਣਦੇ ਮਾਮਲੇ ਵਿੱਚ ਇੱਕ ਮਹਿਲਾ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਜਸਵੀਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਸ਼ਿਵ ਨਗਰ ਗੀਤਾ ਭਵਨ ਰੋਡ ਗੁਰਦਾਸਪੁਰ ਨੇ ਦੱਸਿਆ ਕਿ 16 ਜਨਵਰੀ ਨੂੰ ਉਹ ਆਪਣੇ ਘਰ ਵਿੱਚ ਸੀ। ਸਵੇਰੇ ਕਰੀਬ 10 ਵਜੇ ਦੋਸ਼ੀ ਸਤਨਾਮ ਸਿੰਘ ਅਤੇ ਕਮਲਜੀਤ ਕੌਰ ਨੇ ਉਸਦੇ ਘਰ ਵਿੱਚ ਦਾਖਲ ਹੋ ਕੇ ਉਸਦੀ ਮਾਰ ਕੁਟਾਈ ਕੀਤੀ। ਉਸਦੀ ਪਤਨੀ ਵੱਲੋਂ ਰੋਲਾ ਪਾਉਣ ਤੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਕੁਢ ਸਮਿਅ ਤੋੰ ਬਾਅਦ ਗੁਰਦਰਸ਼ਨ ਸਿੰਘ ਆਪਣੇ 5 ਸਾਥੀਆਂ ਨਾਲ ਉਸਦੇ ਗੇਟ ਨੂੰ ਠੁੱਢੇ ਮਾਰੀ ਅਤੇ ਧਮਕੀਆਂ ਦਿੱਤੀਆਂ।

ਉਧਰ ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਉਕਤ ਦੋਸ਼ੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *