ਕਮਰਸ ਵਿਦਿਆਰਥੀਆਂ ਦੀ ਸ਼ੂਗਰ ਮਿੱਲ ਪਨਿਆੜ ਦੀ ਉਦਯੋਗਿਕ ਵਿਜਟ ਕਰਵਾਈ

ਗੁਰਦਾਸਪੁਰ

*ਗੁਰਦਾਸਪੁਰ 6 ਫ਼ਰਵਰੀ (ਸਰਬਜੀਤ ਸਿੰਘ) — ਪੰਜਾਬ ਸਰਕਾਰ ਵਲੋਂ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਲਈ ਸਮੇਂ ਸਮੇਂ ਤੇ ਅਨੇਕਾਂ ਉਪਰਾਲੇ ਕੀਤੇ ਜਾਂਦੇ ਹਨ, ਇਸੇ ਕੜੀ ਤਹਿਤ ਐਸ ਸੀ ਈ ਆਰ ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਂਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਲ਼ੜਕੇ ਦੇ ਕਮਰਸ ਗਰੁੱਪ ਦੇ 10+1 ਅਤੇ 10+2 ਦੇ ਵਿਦਿਆਰਥੀਆਂ ਦੀ ਸ਼ੁਗਰ ਮਿੱਲ ਪਨਿਆੜ ਦੀ ਉਦਯੋਗਿਕ ਵਿਜਟ ਕਰਵਾਈ ਗਈ । ਜਿਸ ਨੂੰ ਸਕੂਲ ਪ੍ਰਿੰਸੀਪਲ ਸ੍ਰੀ ਰਮੇਸ਼ ਠਾਕੁਰ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।ਸ੍ਰੀ ਠਾਕਰੁ ਨੇ ਦੱਸਿਆ ਕਿ ਅਜਿਹੀਆਂ ਵਿਜਟਾਂ ਵਿਦਿਆਰਥੀਆਂ ਨੂੰ ਸੰਬੰਧਿਤ ਵਿਸ਼ੇ ਦਾ ਗਿਆਨ ਅਤੇ ਮੁਹਾਰਤ ਪ੍ਰਤੱਖ ਰੁਪ ਵਿੱਚ ਦੇਣ ਲਈ ਬਹੁਤ ਸਹਾਈ ਹੁੰਦੀਆਂ ਹਨ ।ਇਸ ਮੌਕੇ ਕਮਰਸ ਲੈਕਚਰਾਰ ਅਮਰਜੀਤ ਸਿੰਘ ਪੁਰੇਵਾਲ ਅਤੇ ਵਿਕਰਮ ਮਹਾਜਨ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਵਿਜਟ ਵਿੱਚ 10+1 ਅਤੇ 10+2 ਦੇ ਕੱਲ 101 ਵਿਦਿਆਰਥੀਆਂ ਨੇ ਹਿੱਸਾ ਲਿਆ ।ਵਿਜਟ ਦਰਮਿਆਨ ਵਿiਦਆਰਥੀਆ ਨੂੰ ਉਦਯੋਗਿਕ ਪਲਾਂਟ ਸ਼ੁਗਰ ਮਿੱਲ, ਅਕਾਊਂਟ ਬ੍ਰਾਂਚ, ਪ੍ਰੋਡਕਸ਼ਨ ਬ੍ਰਾਂਚ, ਅਤੇ ਬੈਂਕ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ ਗਈ , ਜਿਸ ਨੂੰ ਸਮੂਹ ਵਿਦਿਆਰਥੀਆਂ ਨੇ ਪ੍ਰੈਕਟੀਕਲ ਰੂਪ ਵਿੱਚ ਸਮਝਦਿਆਂ ਹੋਇਆਂ ਖਾਸ ਰੁਚੀ ਦਿਖਾਈ। ਉੁਨਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਆਪਣੇ ਵਿਸ਼ੇ ਸੰਬੰਧੀ ਗਿਆਨ ਵਿੱਚ ਵਾਧਾ ਹੋਵੇਗਾ ਅਤੇ ਉਹ ਆਪਣੇ ਕਿੱਤੇ ਵਿੱਚ ਨਿਪੁੰਨ ਹੋ ਕੇ ਆਪਣੇ ਭਵਿੱਖ ਨੂੰ ਹੋਰ ਸੁਖਾਲਾ ਬਨਾਉਣਗੇ ।ਵਿਭਾਗ ਦਾ ਇਹ ਉਪਰਾਲਾ ਬਹੁਤ ਸਾਲਾਘਾਯੋਗ ਹੈ, ਜਿਸ ਨਾਲ ਵਿiਦਆਰਥੀਆਂ ਦਾ ਕਮਰਸ ਵਿਸ਼ੇ ਨਾਲ ਹੋਰ ਵੀ ਲਗਾਉ ਵਧੇਗਾ ।ਇਸ ਮੌਕੇ ਲੈਕਚਰਾਰ ਰਾਜ ਕੁਮਾਰ, ਰਜਿੰਦਰਪਾਲ ਸਿੰਘ, ਕਸ਼ਮੀਰ ਸਿੰਘ, ਡੀਪੀਈ ਆਦਿ ਨੇ ਵੀ ਵਿਜਟ ਨੂੰ ਸਫਲ ਬਨਾਉਣ ਵਿੱਚ ਸਹਿਯੋਗ ਦਿੱਤਾ।

Leave a Reply

Your email address will not be published. Required fields are marked *