ਗੁਰਦਾਸਪੁਰ, 6 ਫਰਵਰੀ (ਸਰਬਜੀਤ ਸਿੰਘ)– ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਕਿ ਹਰੇਕ ਦੁਕਾਨਦਾਰ ਤੋਂ ਲੈ ਕੇ ਸਨਅਤਕਾਰ ਤੱਕ ਲਗਾਏ ਗਏ ਬੋਰਡਾਂ ‘ਤੇ ਪਹਿਲੇ ਅੱਖਰ ਪੰਜਾਬੀ ਵਿੱਚ ਲਿਖੇ ਜਾਣ | ਬੋਰਡਾਂ ‘ਤੇ ਇਹ ਅੱਖਰ ਨਾ ਲਿੱਖਣ ਦੀ ਸੂਰਤ ਵਿੱਚ 21 ਫਰਵਰੀ ਤੋਂ ਬਾਅਦ ਜੁਰਮਾਨਾ ਅਦਾ ਕਰਨਾ ਪਵੇਗਾ |
ਵਰਣਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਦਫਤਰ ਵੱਲੋਂ ਇਹ ਹੁਕਮ ਆਪ ਹੀ ਅੰਗ੍ਰੇਜੀ ਭਾਸ਼ਾ ਵਿੱਚ ਲਿਖੇ ਗਏ ਹਨ, ਜਦਕਿ ਇਹ ਆਦੇਸ਼ ਪੰਜਾਬੀ ਵਿੱਚ ਹੁੰਦੇ ਤਾਂ ਲੋਕਾਂ ਦਾ ਮਜਾਕ ਦਾ ਪਾਤਰ ਨਾ ਬਣਦਾ |