ਗੁਰਦਾਸਪੁਰ, 30 ਅਕਤੂਬਰ (ਸਰਬਜੀਤ ਸਿੰਘ)—ਅੱਜ ਦੇ ਮਹਾਨ ਇਤਿਹਾਸਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਵੀਂ ਜੋਤ, ਸਰਬੰਨਸਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣਾ ਸਾਰਾ ਸਰਬੰਨਸ ਦੇਸ਼ ਕੌਮ ਤੋਂ ਵਾਰ, ਜੰਗਾਂ ਯੁੱਧਾਂ ਦੀ ਸਮਾਪਤੀ ਕਰਕੇ ਸਚਖੰਡ ਸ਼੍ਰੀ ਹਜੂਰ ਸਾਹਿਬ ਨਾਦੇੜ ਮਹਾਰਾਸ਼ਟਰ ਵਿਖੇ ਸਿੱਖਾਂ ਨੂੰ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾ ਕੇ ਪੰਜ ਭੂਤਕ ਸਰੀਰ, ਬਾਜ ਅਤੇ ਘੌੜੇ ਸਮੇਤ ਸਚਖੰਡ ਅਲੋਪ ਹੋ ਗਏ ਸਨ, ਜੋ ਅਜ ਵੀ ਸਿੱਖ ਪੰਥ ਦੀ ਸ਼ਰੇਆਮ ਅਗਵਾਈ ਕਰ ਰਹੇ ਹਨ’ ਤੇ ਸਿਰਫ ਗੁਰੂ ਪਿਆਰ ਨਾਲ ਸ਼ਰਧਾਂ ਭਾਵਨਾਵਾਂ ਰਖਣ ਵਾਲੀਆਂ ਅੱਖਾਂ ਨੂੰ ਹੀ ਨਜਰ ਆ ਰਹੇ ਹਨ । ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੁੱਚੇ ਸਿੱਖ ਪੰਥ ਨੂੰ ਗੁਰੂ ਗੱਦੀ ਦਿਵਸ ਦੀ ਵਧਾਈ ਅਤੇ ਦੋਹੇ ਹਥ ਜੋੜ ਕੇ ਬੇਨਤੀ ਕਰਦੀ ਹੈ ਕਿ ਸਿੱਖਾਂ ਦਾ (ਗੁਰੂ) ਸ਼੍ਰੀ ਗੁਰੂ ਗਰੰਥ ਸਾਹਿਬ ਹੈ, ਅਤੇ ਨੌਜਵਾਨ ਪੀੜੀ ਨੂੰ ਆਪਣਾਂ ਮਨੁੱਖੀ ਜੀਵਨ ਸਫਲ ਬਣਾਉਣ ਲਈ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਗ ਜਾਣਾ ਚਾਹੀਦਾ ਹੈ ਜੋ ਸਮੇਂ ਦੀ ਮੁੱਖ ਮੰਗ ਹੈਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਬੰਨਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਤੇ ਵਧਾਈ ਅਤੇ ਸਮੁੱਚੇ ਸਿੱਖ ਪੰਥ ਜਗਤ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਬੇਨਤੀ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ।
ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਸ਼ਪਸ਼ਟ ਕੀਤਾ, ਕਿ ਅਜ ਦੇ ਦਿਨ ਕਲਗੀਧਰ ਪਾਤਸ਼ਾਹ ਚੋਜੀ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਬਰ ਜੁਲਮ ਵਿਰੁੱਧ ਕਈ ਜੰਗਾਂ ਯੁੱਧਾਂ ਦੀ ਸਮਾਪਤੀ ਅਤੇ ਦੇਸ਼ ਕੌਮ ਤੋਂ ਆਪਣਾ ਸਾਰਾ ਸਰਬੰਨਸ ਵਾਰ ਕੇ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਦੇੜ ਮਹਾਰਾਸ਼ਟਰ ਦੀ ਪਵਿੱਤ੍ਰ ਧਰਤੀ ਤੇ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਅਗੇ ਪੰਜ ਪੈਸੇ ਨਾਰੀਅਲ ਭੇਂਟ ਤੇ ਪ੍ਰਕਰਮਾ ਕਰਨ ਤੋਂ ਉਪਰੰਤ ( ਆਗਿਆ ਭਈ ਅਕਾਲ ਕੀ ਤਬੈ ਚਲਾਓ ਪੰਥ,ਸਭ ਸਿਖਨ ਕੋ ਹੁਕਮ ਹੈਂ, ਗੁਰੂ ਮਾਨਿਓ ਗਰੰਥ” ਦਾ ਸ਼ਬਦ ਉਚਾਰਨ ਕਰਕੇ ਸਮੁੱਚੇ ਸਿੱਖ ਪੰਥ ਨੂੰ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਦਾ (ਬਾ – ਹੁਕਮ )ਕਰਕੇ ਸਚਖੰਡ ਅਲੋਪ ਹੋ ਗਏ ਸਨ ਭਾਈ ਖਾਲਸਾ ਨੇ ਐਲਾਨ ਕੀਤਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਅਜ ਦੇ ਦਿਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਸਚਖੰਡ ਅਲੋਪ ਹੋਣ ਦੀ ਵਧਾਈ ਦਿੰਦੀ ਹੋਈ ਸਮੁੱਚੇ ਸਿੱਖ ਪੰਥ ਅਤੇ ਨੌਜਵਾਨ ਪੀੜੀ ਨੂੰ ਗੁਰੂ ਸਾਹਿਬ ਜੀ ਵਲੋਂ ਆਖਰੀ ਸਮੇਂ ਸਿਖਾਂ ਦੇ ਨਾਂ ਕੀਤੇ ( ਬਾ ਹੁਕਮ ) (ਗੁਰੂ ਮਾਨਿਓ ਗਰੰਥ) ਨੂੰ ਮੁੱਖ ਰਖ ਕੇ ਦੇਹਧਾਰੀ ਪਾਖੰਡੀ ਗੁਰੂਆਂ ਦਾ ਮੁਕੰਮਲ ਬਾਈਕਾਟ ਕਰਕੇ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣੇ ਮਨੁੱਖੀ ਸੰਸਾਰਕ ਜੀਵਨ ਨੂੰ ਸਫਲ ਬਣਾਉਣ ਦੀ ਲੋੜ ਤੇ ਜੋਰ ਦੇਣਾ ਚਾਹੀਦਾ ਹੈ ਜੋ ਗੁਰੂ ਅਤੇ ਲੋਕਾਂ ਦੀ ਮੁੱਖ ਮੰਗ ਹੈਂ ਭਾਈ ਖਾਲਸਾ ਨੇ ਦਸ਼ਮੇਸ਼ ਤਰਨਾਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਲੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਅਤੇ 1300 ਘੌੜਸਵਾਰ ਬਾਬਾ ਬੀਰ ਸਿੰਘ,ਬਾਬਾ ਧੀਰ ਦੇ 258ਵੇਂ ਸ਼ਹੀਦੀ ਦਿਹਾੜੇ ਤੇ ਗੁਰਦੁਆਰਾ ਨਿਸ਼ਾਨੇ ਖਾਲਸਾ ਛਾਉਣੀ ਨਿਹੰਗ ਸਿੰਘਾਂ ਵਿਖੇ 7 ਫਰਵਰੀ ਨੂੰ ਕਈ ਹਜਾਰ ਸਿੰਘਾਂ ਨੂੰ ਜਿਥੇ ਖੰਡੇ ਬਾਟਾ ਦੇ ਅੰਮ੍ਰਿਤ ਰਾਹੀਂ ਸਿੰਘ ਸ਼ੇਰ ਬਣਾਉਣ ਦੇ ਨਾਲ ਨਾਲ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨ ਵਾਲੇ ਕੀਤੇ ਐਲਾਨ ਦੀ ਪੂਰਨ ਹਮਾਇਤ ਕਰਦੀ ਹੋਈ ਸਮੁੱਚੇ ਸਿੱਖ ਜਗਤ ਪੰਥ ਨੂੰ ਅਪੀਲ ਕਰਦੀ ਹੈ ਕਿ ਇਸ ਸਮਾਗਮ ਨੂੰ ਮਹਾਨ ਬਣਾਉਣ ਲਈ ਹਰ ਤਰਾਂ ਤਨੋਂ ਮਨੋਂ ਤੇ ਧਨੋ ਸੇਵਾ ਕਰਕੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦਾ ਸੰਯੋਗ ਕੀਤਾ ਜਾਵੇ ਉਥੇ ਨਸ਼ਿਆਂ ਅਤੇ ਦੇਹਧਾਰੀ ਪਾਖੰਡੀ ਗੁਰੂਆਂ ਮਗਰ ਲਗ ਕੇ ਆਪਣੀ ਸੁਨਹਿਰੀ ਅਤੇ ਕੀਮਤੀ ਜਿੰਦਗੀ ਨੂੰ ਬਰਬਾਦ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਉਪਰਾਲਾ ਕਰਨ ਜੋ ਗੁਰੂ ਸਮੇ ਤੇ ਲੋਕਾਂ ਦੀ ਮੰਗ ਹੈਂ ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੰਧੀ ਪ੍ਰੈਸ ਸੈਕਟਰੀ ਨਾਮਧਾਰੀ ਪਰਮਜੀਤ ਸਿੰਘ ਅਜਨਾਲਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਵਰਨ ਜੀਤ ਸਿੰਘ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਬਾਬਾ ਸਿੱਧੂ ਨਿਹੰਗ ਸਿੰਘ ਧਰਮਕੋਟ ਆਦਿ ਆਗੂ ਹਾਜਰ ਸਨ ।