ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਸਫਾਈ ਤੇ ਮੁਢਲੀਆਂ ਸਹੂਲਤਾਂ ਪਖੋਂ ਦੇਸ਼ ਦੇ ਪਿੰਡਾਂ ਸ਼ਹਿਰਾਂ ਦੀ ਹਾਲਤ ਮਾੜੀ ਹੈ — ਪੰਜਾਬ ਦੇ ਅੱਧੇ ਪਿੰਡ ਸ਼ਹਿਰ ਅਜਿਹੇ ਹਨ ਜਿੱਥੇ ਨਾ ਸਫਾਈ ਦਾ ਉਚਿਤ ਪ੍ਰਬੰਧ ਹੈ ,, ਨਾ ਕੂੜਾ ਨਿਪਟਾਰੇ ਦਾ ਪ੍ਬੰਧ,, ਨਾ ਪਾਣੀ ਨਿਕਾਸੀ,, ਨਾ ਸੀਵਰੇਜ ਤੇ ਪਬਲਿਕ ਟੁਆਲਟਾਂ ਦਾ ਪ੍ਰਬੰਧ ਹੈ ?? ਮਿਊਂਸੀਪਲ ਕਮੇਟੀਆਂ, ਨਗਰ ਕੌਂਸਲਾਂ ਪਾਸ ਫੰਡਾਂ ਦੀ ਘਾਟ ਹੈ, ਬਹੁਤ ਸਾਰੇ ਫੰਡ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਜਾਂਦੇ ਹਨ । ਇਹ ਸਿਆਸਤ ਦਾ ਅਖਾੜਾ ਵੀ ਬਣੀਆਂ ਹੋਈਆਂ ਹਨ ਸਿੱਟਾ ਇਹ ਕਿ ਹਰ ਗਲੀ ਮੁਹੱਲੇ ਫੈਲੀ ਗੰਦਗੀ ਕਾਰਨ ਤੇ ਜਰੂਰੀ ਮੁੱਢਲੀਆਂ ਸਹੂਲਤਾਂ ਨਾ ਹੋਣ ਕਾਰਨ ਲੋਕ ਟੈਕਸ ਦੇਣ ਦੇ ਬਾਵਜੂਦ ਵੀ ਨਰਕਾਂ ਤੇ ਬੀਮਾਰੀਆਂ ਚ ਜਿਉਣ ਲਈ ਮਜਬੂਰ ਹਨ