ਮੁੱਖ ਮੰਤਰੀ ਮਾਨ ਵੱਲੋਂ ਕਿਸਾਨਾਂ ਦੀ ਕਣਕ ਤੇ ਕੇਂਦਰ ਵੱਲੋਂ ਖ਼ਰੀਦਦਾਰੀ ਸਮੇਂ 5 ਫੀਸਦੀ ਤੋਂ 30 ਫੀਸਦੀ ਕੱਟ ਲਾਉਣ ਦੀ ਪੂਰੀ ਭਰਪਾਈ ਕਰਨ ਦਾ ਐਲਾਨ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ -ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਮੁੱਖ ਮੰਤਰੀ ਭਗਵੰਤ ਮਾਨ ਤੋਂ ਸਮੁੱਚੀ ਕਿਸਾਨੀ ਨੂੰ ਹੈ ਭਰੋਸਾ

ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀ ਕੁੱਝ ਕੁੰ ਮਾਤਰ ਖਰਾਬ ਹੋਈ ਕਣਕ ਦੀ ਖਰੀਦਦਾਰੀ ਸਮੇਂ ਕੇਂਦਰ ਵੱਲੋਂ 5 ਫੀਸਦੀ ਤੋਂ ਲੈਕੇ 30 ਫੀਸਦੀ ਕੱਟ ਲਾਉਣ ਵਾਲੀ ਨੀਤੀ ਦਾ ਢੁਕਵਾਂ ਜਵਾਬ ਦਿੰਦਿਆਂ ਕਿਸਾਨਾਂ ਨੂੰ ਖੁਸ਼ ਕਰਦਿਆਂ ਇਸ ਕੱਟ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕਰਨ ਦਾ ਐਲਾਨ ਕਰ ਦਿੱਤਾ ਹੈ, ਇਸ ਫੈਸਲੇ ਦੀ ਹਰਵਰਗ ਦੇ ਲੋਕਾਂ ਵਲੋਂ ਪੂਰੀ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਸ ਫੈਸਲੇ ਨਾਲ ਮਾਨ ਸਰਕਾਰ ਨੇ ਜਿਥੇ ਕਿਸਾਨਾਂ ਨੂੰ ਰਹਿਤ ਮਹਿਸੂਸ ਕਰਵਾਈ ਹੈ, ਉਥੇ ਸੁਖਬੀਰ ਬਾਦਲ ਸਮੇਤ ਸਰਕਾਰ ਵਿਰੋਧੀਆਂ ਦੇ ਵੀ ਪੂਰੀ ਤਰ੍ਹਾਂ ਮੂੰਹ ਬੰਦ ਕੀਤੇ ਹਨ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਫੈਸਲੇ ਦੀ ਸ਼ਲਾਘਾ ਤੇ ਪੂਰਨ ਹਮਾਇਤ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ,ਕਿ ਇਸ ਫੈਸਲੇ ਦੀ ਤਰਜ਼ ਤੇ ਕਿਸਾਨਾਂ ਦੀ ਬੇਮੌਸਮੇ ਮੀਂਹ ਕਾਰਨ ਖੁਰਾਬ ਹੋਈ ਕਣਕ ਦਾ ਮੁਆਵਜ਼ਾ ਵੀ ਵਿਸਾਖੀ ਮੌਕੇ ਦੇ ਕੇ ਕਿਸਾਨਾਂ ਨੂੰ ਖੁਸ਼ ਕੀਤਾ ਜਾਵੇ ਅਤੇ ਹਰ ਸਮੇਂ ਸਰਕਾਰ ਦੇ ਚੰਗੇ ਕੰਮਾਂ ਦਾ ਵਿਰੋਧ ਕਰਨ ਵਾਲੇ ਸਰਕਾਰ ਵਿਰੋਧੀਆਂ ਦਾ ਮੂੰਹ ਬੰਦ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਕੇਂਦਰ ਸਰਕਾਰ ਵੱਲੋਂ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੀ ਕੁੱਝ ਖਰਾਬ ਹੋਈ ਕਣਕ ਤੇ ਖਰੀਦਦਾਰੀ ਸਮੇਂ 5% ਤੋਂ 30% ਕੱਟ ਲਾ ਕੇ ਕਿਸ਼ਾਨਾਂ ਨਾਲ ਚਿੱਟੇ ਦਿਨ ਧੋਖਾ ਤੇ ਬੇਇਨਸਾਫ਼ੀ ਕੀਤੀ ਹੈ ਭਾਈ ਖਾਲਸਾ ਨੇ ਕਿਹਾ ਕੇਂਦਰ ਦੀ ਇਸ ਨੀਤੀ ਦਾ ਹਰਵਰਗ ਲੋਕਾਂ ਵਲੋਂ ਜਿਥੇ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਸਰਕਾਰ ਵਿਰੋਧੀਆਂ ਵੱਲੋਂ ਦੁਹਾਈ ਪਾਈ ਜਾ ਰਹੀ ਹੈ ,ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਇਸ ਪਰਭਾਈ ਨੂੰ ਪੂਰਾ ਕਰੇ ,ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਕੁਦਰਤ ਮਾਰ ਝੱਲ ਰਹੇ ਹਨ, ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਆਪ ਪਾਰਟੀ ਦੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪਰਭਾਈ ਕਰਨ ਵਾਲਾਂ ਇਹ ਇਤਿਹਾਸਕ ਐਲਾਨ ਕਰਕੇ ਜਿਥੇ ਵਿਰੋਧੀਆਂ ਦੇ ਚੰਗੀ ਤਰ੍ਹਾਂ ਮੂੰਹ ਬੰਦ ਕੀਤੇ ਹਨ, ਉਥੇ ਕੁਦਰਤ ਦੇ ਮਾਰੇ ਕਿਸ਼ਾਨਾਂ ਨੂੰ ਵੀ ਰਾਹਿਤ ਮਹਿਸੂਸ ਕਰਵਾਈ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੀ ਹੋਈ ਮੰਗ ਕਰਦੀ ਹੈ ਕਿ ਇਸ ਫੈਸਲੇ ਦੀ ਤਰਜ਼ ਤੇ ਕਿਸਾਨਾਂ ਨੂੰ ਮੁਆਵਜ਼ੇ ਵਾਲੀ ਰਾਸ਼ੀ ਦਾ ਭੁਗਤਾਨ ਵਿਸਾਖੀ ਮੌਕੇ ਕਰ ਦਿੱਤਾ ਜਾਵੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਦਲੇਰ ਸਿੰਘ ਮੱਖੂ ਭਾਈ ਸਵਰਨ ਜੀਤ ਸਿੰਘ ਮਾਨੋਕੇ ਤੇ ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ ਆਦਿ ਆਗੂ ਹਾਜ਼ਰ ਸਨ ।

Leave a Reply

Your email address will not be published. Required fields are marked *