ਅੱਜ ਦੇ ਦੌਰ ਵਿਚ ਅੰਬੇਡਕਰਵਾਦ ਨੂੰ ਸਮਝਣ ਦੀ ਜ਼ਰੂਰਤ-ਪਰਸ਼ੋਤਮ ਸ਼ਰਮਾ ਅਨੁਵਾਦ ਲਿਬਰੇਸ਼ਨ ਆਗੂ ਹਰਭਗਵਾਨ ਭੀਖੀ

ਗੁਰਦਾਸਪੁਰ

ਮਾਨਸਾ, ਗੁਰਦਾਸਪੁਰ 14 ਅਪ੍ਰੈਲ (ਸਰਬਜੀਤ ਸਿੰਘ)– ਸਿਪਾਹੀ ਡਾਕਟਰ ਸਾਹਿਬ ਅੰਬੇਡਕਰ ਜੀ ਨੂੰ ਇੱਕ ਵਿਸ਼ੇਸ਼ ਜਾਤੀ ਦਾ ਪ੍ਰਤੀਨਿਧੀ ਬਣਾਉਣ ਦੇ ਚੌਤਰਫੇ ਹਮਲੇ ਹੋ ਰਹੇ ਹਨ। ਪਹਿਲਾਂ ਭਾਰਤ ਦੇ ਮੰਨੂਵਾਦੀਆਂ ਫਿਰ ਆਜ਼ਾਦੀ ਤੋਂ ਬਾਅਦ ਸਤ੍ਹਾ ਤੇ ਕਾਬਜ਼ ਰਹੀਆਂ ਤਾਕਤਾਂ ਨੇ ਇਕ ਜਾਤੀ ਦੇ ਬਤੌਰ ਨੇਤਾ ਪੇਸ਼ ਕੀਤਾ। ਅੰਬੇਡਕਰ ਦੀ ਜਮਹੂਰੀਅਤ ਤੇ ਸਮਾਜਵਾਦੀ ਸੋਚ ਦੇ ਉਲਟ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਇੱਕ ਜਾਤੀਗਤ ਢਾਂਚੇ ਵਿੱਚ ਫਿੱਟ ਕਰਨ ਦੀ ਖੁਦ ਨੂੰ ਸਭ ਤੋਂ ਵੱਡਾ ਅੰਬੇਡਕਰਵਾਦੀ ਕਹਾਉਣ ਵਾਲੇ ਬਸਪਾ ਸੁਪ੍ਰੀਮੋ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਕੀਤੀ। ਜਦੋਂ ਉਹ ਆਪਣੀਆਂ ਰੈਲੀਆਂ ਮੀਟਿੰਗਾਂ ਵਿੱਚ ਐਲਾਨ ਕਰਦੇ ਸਨ ਕਿ ਬ੍ਰਹਾਮਣ, ਠਾਕੁਰ,ਤੇ ਬਾਣੀਏ ਇੱਥੋਂ ਚਲੇ ਜਾਣ। ਅੱਜ ਖੁਦ ਨੂੰ ਆਪਣੇ ਆਪ ਨੂੰ ਅੰਬੇਡਕਰਵਾਦੀ ਕਹਾਉਣ ਵਾਲੀਆਂ ਪਾਰਟੀਆਂ, ਸੰਸਥਾਵਾਂ ਤੇ ਜ਼ਿਆਦਾਤਰ ਬੁੱਧੀਜੀਵੀ ਵੀ ਇਸੇ ਸ਼੍ਰੇਣੀ ਚ ਆਉਂਦੇ ਹਨ।ਉਹ ਖੁਦ ਇਸ ਜਾਤੀ ਸਮਾਜਿਕ ਵਿਵਸਥਾ ਨੂੰ ਕਾਇਮ ਰੱਖਦੇ ਹੋਏ ਉਸ ਵਿੱਚ ਆਪਣੇ ਸੌੜੇ ਹਿੱਤਾਂ ਨੂੰ ਤਲਾਸ਼ ਦੇ ਹੋਏ ਇਸ ਲਈ ਅੰਬੇਡਕਰਵਾਦ ਨੂੰ ਇੱਕੋ ਜਾਤੀ ਦਾ ਲੀਡਰ ਤੇ ਭਗਵਾਨ ਬਣਾਉਣ ਤੇ ਤੁਲੇ ਹੋਏ ਹਨ।

ਪਰਸ਼ੋਤਮ ਸ਼ਰਮਾ ਲੇਖਕ


ਡਾਕਟਰ ਅੰਬੇਦਕਰ ਸਾਹਿਬ ਮੰਨਦੇ ਸਨ ਕਿ ਭਾਰਤ ਵਿੱਚੋਂ ਜਾਤੀਵਾਦ ਦਾ ਮੁਕੰਮਲ ਖਾਤਮਾ ਕੀਤੇ ਬਗੈਰ ਇੱਕ ਜਮਹੂਰੀ ਤੇ ਬਰਾਬਰੀ ਵਾਲਾ ਸਮਾਜ ਨਹੀਂ ਸਿਰਜਿਆ ਜਾ ਸਕਦਾ। ਡਾਕਟਰ ਅੰਬੇਦਕਰ ਨੇ ਖੁਦ ਇਕ ਥਾਂ ਕਿਹਾ ਹੈ ਜੇਕਰ ਮੈਂ ਜਾਤਾਂ ਦੇ ਖ਼ਿਲਾਫ਼ ਹਾਂ ਤਾਂ ਮੇਰੀ ਨਜ਼ਰ ਚ ਆਦਰਸ਼ ਸਮਾਜ ਕੀ ਹੈ?ਮੇਰਾ ਆਦਰਸ਼ ਸਮਾਜ ਆਜ਼ਾਦ, ਬਰਾਬਰੀ ਤੇ ਭਾਈਚਾਰੇ ਤੇ ਆਧਾਰਿਤ ਹੋਵੇਗਾ।ਕਿਸੇ ਵੀ ਆਦਰਸ਼ ਸਮਾਜ ਵਿਚ ਐਨੀ ਗਤੀਸ਼ੀਲਤਾ ਤਾਂ ਹੋਣੀ ਹੀ ਚਾਹੀਦੀ ਹੈ ਜਿਸ ਨਾਲ ਕੋਈ ਵੀ ਹਿੱਤ ਪ੍ਰੀਵਰਤਨ ਸਮਾਜ ਦੇ ਕਿਸੇ ਇੱਕ ਕੋਨੇ ਤੋਂ ਸਮਾਜ ਦੇ ਦੂਸਰੇ ਕੋਨੇ ਤੱਕ ਪਹੁੰਚ ਸਕੇ। ਦੁੱਧ ਪਾਣੀ ਦੇ ਮਿਸ਼ਰਣ ਦੀ ਤਰ੍ਹਾਂ ਭਾਈਚਾਰੇ ਦਾ ਏਹੀ ਹਕੀਕੀ ਰੂਪ ਹੈ।ਇਸ ਦਾ ਦੂਜਾ ਨਾਂ ਜਮਹੂਰੀਅਤ ਹੈ। ਉਨ੍ਹਾਂ ਨੇ ਕਿਹਾ ਕਿ ਜਮਹੂਰੀਅਤ ਕੇਵਲ ਸ਼ਾਸਨ ਦਾ ਹੀ ਰਾਹ ਨਹੀਂ ਬਲਕਿ ਜਮਹੂਰੀਅਤ ਮੁੱਖ ਰੂਪ ਚ ਸਮੂਹਿਕ ਬਰਾਬਰਤਾ ਅਤੇ ਸਮਾਜ ਦੇ ਮਿਲੇ ਜੁਲੇ ਅਨੁਭਵਾਂ ਦਾ ਆਦਾਨ ਪ੍ਰਦਾਨ ਦਾ ਦੂਜਾ ਨਾਂਅ ਹੈ।
ਡਾਕਟਰ ਅੰਬੇਦਕਰ ਨੇ ਕਿਹਾ ਸੱਤਾ ਦੇ ਆਲੋਚਕ ਇਹ ਕਹਿ ਸਕਦੇ ਹਨ ਕਿ ਸਾਰੇ ਮਨੁੱਖ ਬਰਾਬਰ ਨਹੀਂ ਹੋ ਸਕਦੇ ਉਨ੍ਹਾਂ ਦੀ ਦਲੀਲ ਚ ਦਮ ਵੀ ਹੈ।ਲੇਕਿਨ ਦੇ ਰਾਜ ਦੇ ਹੁੰਦਿਆਂ ਉਨ੍ਹਾਂ ਦਾ ਏਹ ਤਰਕ ਮਹੱਤਵ ਨਹੀਂ ਰੱਖਦਾ। ਕਿਉਂ ਕਿ ਸ਼ਬਦੀ ਅਰਥਾਂ ਚ ਸੱਤਾ ਅਸੰਭਵ ਹੁੰਦੇ ਹੋਏ ਵੀ ਸਿੱਧ ਹੈ।ਇਸ ਤਰ੍ਹਾਂ ਹੀ ਆਜ਼ਾਦੀ ਤੇ ਉਨ੍ਹਾਂ ਨੇ ਕਿਹਾ ਇੱਕ ਸਥਾਨ ਤੋਂ ਦੂਜੇ ਸਥਾਨ ,ਇੱਕ ਕੰਮ ਤੋਂ ਦੂਜੇ ਕੰਮ ਤੇ ਜਾਣ ਦੀ ਆਜ਼ਾਦੀ, ਜ਼ਿੰਦਗੀ ਤੇ ਸਰੀਰਕ ਸੁਰੱਖਿਆ ਦੀ ਆਜ਼ਾਦੀ, ਸੰਪਤੀ ਦਾ ਹੱਕ ਅਤੇ ਜ਼ਿੰਦਗੀ ਲਈ ਬੁਨਿਆਦੀ ਲੋੜਾਂ ਦਾ ਹੱਕ ਆਦਿ ਦੀ ਆਜ਼ਾਦੀ ਤੇ ਕਿਸੇ ਨੂੰ ਕੋਈ ਕਿੰਤੂ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਗੁਲਾਮੀ ਸਿਰਫ ਕਨੂੰਨੀ ਹੀ ਨਹੀਂ ਹੁੰਦੀ ਬਲਕਿ ਗੁਲਾਮੀ ਵਿਚ ਉਹ ਸਥਿਤੀ ਵੀ ਸ਼ਾਮਲ ਹੈ ਜਿਸ ਵਿਚ ਕੁਝ ਵਿਅਕਤੀਆਂ ਨੂੰ ਕੁਝ ਲੋਕਾਂ ਵੱਲੋਂ ਨਿਰਧਾਰਤ ਵਿਵਹਾਰ ਤੇ ਕਰਤੱਵਾਂ ਦਾ ਪਾਲਣ ਕਰਨ ਵਿੱਚ ਬੇਵੱਸ ਹੋਣਾ ਪੈਂਦਾ ਹੈ।ਇਹ ਸਥਿਤੀ ਕਨੂੰਨੀ ਵਿਵਸਥਾ ਨਾ ਹੋਣ ਤੇ ਵੀ ਪਾਈ ਜਾ ਸਕਦੀ ਹੈ।
ਡਾਕਟਰ ਅੰਬੇਦਕਰ ਦਾ ਲੈਕੇ ਜਾਤੀ ਆਧਾਰਿਤ ਪਾਰਟੀਆਂ ਜਾਂ ਸੰਗਠਣ ਬਣਾਉਣ ਵਾਲਿਆਂ ਲਈ ਇਹ ਜਾਨਣਾ ਜ਼ਰੂਰੀ ਹੈਕਿ ਅੰਬੇਦਕਰ ਨੇ ਕੋਈ ਜਾਤੀ ਪਾਰਟੀ ਬਣਾਉਣ ਦੀ ਬਜਾਏ 1936ਚ ਸੁਤੰਤਰ ਲੇਬਰ ਪਾਰਟੀ ਬਣਾਈ ਸੀ।ਇਸ ਪਾਰਟੀ ਵੱਲੋਂ ਹੀ 1937 ਚ ਤੇਰਾਂ ਵਿਅਕਤੀ ਡਾਕਟਰ ਅੰਬੇਦਕਰ ਸਮੇਤ ਚੋਣ ਜਿੱਤ ਕੇ ਬੰਬੇ ਵਿਧਾਨ ਸਭਾ ਚ ਪਹੁੰਚੇ ਸਨ। ਉਨ੍ਹਾਂ ਨੇ ਜਮਹੂਰੀਅਤ,ਸਮਤਾ ਤੇ ਆਜ਼ਾਦੀ ਦੇ ਆਧਾਰਿਤ ਆਪਣੇ ਸਿਧਾਂਤ ਤੇ ਅਨੁਸਾਰ ਸਵਿੰਧਾਨ ਤੇ ਕਾਨੂੰਨ ਨਾ ਬਣਨ ਦੇ ਬਾਅਦ ਵੀ ਸਮਾਜ ਚ ਤਬਦੀਲੀ ਨਾ ਦਿਖਣ ਕਾਰਨ ਨਹਿਰੂ ਮੰਤਰੀ ਮੰਡਲ ਚੋਂ ਅਸਤੀਫਾ ਦੇ ਦਿੱਤਾ ਸੀ।ਇਸ ਦੇ ਬਿਲਕੁਲ ਉਲਟ ਅੱਜ ਦੇ ਤਥਾਕਥਿਤ ਅੰਬੇਡਕਰਵਾਦੀ ਆਪਣੇ ਸੌੜੇ ਹਿੱਤਾਂ ਲਈ ਸਾਰੇ ਸਿਧਾਂਤਾਂ ਤੇ ਅਸੂਲਾਂ ਨੂੰ ਬੇਸ਼ਰਮੀ ਨਾਲ ਛਿੱਕੇ ਟੰਗ ਰਹੇ ਹਨ।
ਮੌਜੂਦਾ ਮੋਦੀ ਸਰਕਾਰ ਜਦ ਜਦੋਂ ਕਾਰਪੋਰੇਟ ਜਗਤ ਦੇ ਹੱਕ 44ਕਿਰਤ ਕਨੂੰਨਾਂ ਕਰਕੇ ਨਵੀਂ ਗੁਲਾਮੀ ਲਈ ਚਾਰ ਕਿਰਤ ਦੋਖੀ ਚਾਰ ਕਨੂੰਨ ਲੈ ਆਈ ਤਦ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ 1937ਵਿਚ ਕੋਣਾਂ ਵਿੱਚ ਬਹੁਜਨ ਕਿਰਤੀਆਂ ਦੇ ਸ਼ੋਸ਼ਣ ਨੂੰ ਰੋਕਣ ਲਈ ਡਾਕਟਰ ਅੰਬੇਦਕਰ ਨੇ ਇੱਕ ਬਿੱਲ ਪੇਸ਼ ਕੀਤਾ।1938ਵਿੱਚ ਕੋਂਕਣ ਉਦਯੋਗਿਕ ਵਿਵਾਦ ਬਿੱਲ ਵਿੱਚ ਕਿਰਤੀਆਂ ਨੂੰ ਹੜਤਾਲ ਕਰਨ ਦਾ ਕਨੂੰਨੀ ਅਧਿਕਾਰ ਦਿਵਾਇਆ ਸੀ। ਉਨ੍ਹਾਂ ਨੇ ਬੀੜੀ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਬੀੜੀ ਸੰਘ ਦੀ ਸਥਾਪਨਾ ਕੀਤੀ।2 ਜੁਲਾਈ 1942 ਨੂੰ ਉਹ ਵਾਇਸਰਾਏ ਦੇ ਮੰਤਰੀ ਮੰਡਲ ਚੋਂ ਕਿਰਤ ਮੰਤਰੀ ਬਣੇ।ਇਸ ਸਮੇਂ ਦੌਰਾਨ ਉਨ੍ਹਾਂ ਨੇ ਮਜ਼ਦੂਰਾਂ ਦੇ ਹੱਕ ਵਿਚ ਕਈ ਕਨੂੰਨ ਬਣਾਏ।2ਸਤੰਬਰ1945 ਚ ਕਾਮਗਾਰ ਕਲਿਆਣ ਯੋਜਨਾ ਦੀ ਸ਼ੁਰੂਆਤ ਕੀਤੀ ਇਸ ਨੂੰ ਲੇਬਰ ਚਾਰਟਰਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਡਾਕਟਰ ਅੰਬੇਦਕਰ ਨੇ 14 ਅਪ੍ਰੈਲ 1944 ਕਿਰਤੀਆਂ ਦੇ ਹੱਕ ਚ ਘੱਟੋ ਘੱਟ ਉਜਰਤ ਤਹਿ ਕਰਨ ਦਾ ਬਿੱਲ ਪੇਸ਼ ਕੀਤਾ। ਇਸ ਨਾਲ ਨਿਯਮਤ ਮਜ਼ਦੂਰੀ ਅਧਿਨਿਯਮ,1948 ਚ ਪਾਸ ਕੀਤਾ ।ਇੰਡਸਟਰੀਲ ਡਿਸਪਿਊਟ ਐਕਟ ਸਥਾਪਤ ਹੋਣ ਨਾਲ ਕਿਰਤੀਆਂ ਦੇ ਮਸਲੇ ਹੱਲ ਲੱਗੇ।
ਸਤੰਬਰ 1943 ਚ ਬੁਲਾਈ ਗਈ ਤਿੰਨ ਧਿਰੀ ਮੀਟਿੰਗ ਦੀ ਪ੍ਰਧਾਨਗੀ ਡਾਕਟਰ ਅੰਬੇਦਕਰ ਜੀ ਨੇ ਕੀਤੀ ਇਸ ਵਿੱਚ ਉਨ੍ਹਾਂ ਨੇ ਕਿਰਤੀਆਂ ਲਈ ਭੋਜਨ,ਘਰ,ਸੇਹਤ ਸੇਵਾਵਾਂ ਤੇ ਸਮਾਜਿਕ ਸੁਰੱਖਿਆ ਆਦਿ ਮਸਲਿਆਂ ਨੂੰ ਪਾਸ ਕੀਤਾ।ਖਾਨਾਂ ਵਿਚ ਕੰਮ ਕਰਦੀਆਂ ਔਰਤਾਂ ਲਈ ਮੈਨਸ ਮੈਟਰਨਿਟੀਬੈਨੀਫਿਟ ਐਕਟ ਤੇ ਛੁੱਟੀ ਦੇਣ ਦਾ ਪ੍ਰਬੰਧ ਕੀਤਾ ਗਿਆ ।
ਕਾਰਖਾਨਾ ਸੰਸੋਧਨ ਬਿੱਲ ਪਾਸ ਕਰਕੇ ਵੇਤਨ ਸਮੇਤ ਦਸ ਦਿਨਾਂ ਦੀ ਛੁੱਟੀ ,ਬਾਲ ਮਜ਼ਦੂਰਾਂ ਲਈ ਵੇਤਨ ਸਮੇਤ 14ਦਿਨਾਂ ਦੀ ਛੁੱਟੀ।ਇਸ ਦੇ ਨਾਲ ਹੀ 1946 ਚ ਹਫਤੇ ਦੇ 54 ਘੰਟਿਆਂ ਤੋਂ ਘਟਾ ਕੇ 48 ਘੰਟੇ ,ਤੇ ਪ੍ਰਤੀ ਦਿਨ ਦਸ ਤੋਂ ਘਟਾ ਕੇ ਅੱਠ ਘੰਟੇ ਕੰਮ ਕੀਤਾ ਗਿਆ।ਅਤੇ ਕੇਂਦਰੀ ਵਿਧਾਨ ਪ੍ਰੀਸ਼ਦ ਚ ਬਿੱਲ ਪਾਸ ਕਰਕੇ ਯੂਨੀਅਨ ਬਣਾਉਣ ਦਾ ਹੱਕ ਦਿੱਤਾ।

10ਅਪ੍ਰੈਲ 1946 ਨੂੰ ਕੇਂਦਰੀ ਵਿਧਾਨ ਪ੍ਰੀਸ਼ਦ ਚ ਘੱਟੋ ਘੱਟ ਉਜਰਤ ਤੇ ਕਿਰਤੀਆਂ ਦੀ ਗਿਣਤੀ ਦੇ ਸਬੰਧ ਵਿੱਚ ਬਿੱਲ ਪੇਸ਼ ਕੀਤਾ ਗਿਆ । ਉਨ੍ਹਾਂ ਨੇ ਸਵਿੰਧਾਨ ਵਿਚ ਦਰਜ ਕੀਤਾ ਕੀਤਾ ਔਰਤਾਂ ਨੂੰ ਬਰਾਬਰ ਕੰਮ ਕਰਨ ਬਦਲੇ ਘੱਟ ਵੇਤਨ ਦੇਣਾ ਜਬਰਨ ਕੰਮ ਕਰਵਾਉਣਾ ਅਪਰਾਧ ਹੈ ।ਇਸ ਲਈ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ।
ਡਾਕਟਰ ਸਾਹਿਬ ਨੇ ਮਜ਼ਦੂਰਾਂ ਦੇ ਆਰਥਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸੁਤੰਤਰ ਲੇਬਰ ਪਾਰਟੀ ਦੇ ਘੋਸ਼ਣਾ ਪੱਤਰ ਵਿੱਚ ਆਰਥਿਕ ਨੀਤੀ ਨੂੰ ਸਪਸ਼ਟ ਕੀਤਾ। ਉਨ੍ਹਾਂ ਸੁਝਾਅ ਦਿੱਤਾ ਕਿ ਰਾਜ ਨੂੰ ਕਿਰਤੀਆਂ। ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਯਤਨ ਕਰਨੇ ਚਾਹੀਦੇ ਹਨ।ਮਗਰ ਮੌਜੂਦਾ ਮੋਦੀ ਸਰਕਾਰ ਡਾਕਟਰ ਸਾਹਿਬ ਵੱਲੋਂ ਦਿਵਾਏ ਗਏ ਅਧਿਕਾਰਾਂ ਨੂੰ ਇੱਕ ਇੱਕ ਕਰਕੇ ਖਤਮ ਕਰ ਰਹੀ ਹੈ।
ਡਾਕਟਰ ਸਾਹਿਬ ਨੇ ਖੇਤੀ ਦੇ ਵਿਕਾਸ ਅਤੇ ਕਿਸਾਨ ਦਾ ਪੱਧਰ ਉੱਚਾ ਚੁੱਕਣ ਲਈ ਜ਼ਮੀਨ ਦੇ ਕੌਮੀਕਰਨ ਕਰਨ ਦੀ ਵਕਾਲਤ ਕੀਤੀ ਸੀ ਤਾਂ ਕਿ ਹੱਲ ਵਾਹੁਣ ਵਾਲੇ ਨੂੰ ਆਪਣੀ ਜੀਵੀਕਾ ਚਲਾਉਣ ਲਈ ਜ਼ਮੀਨ ਮਿਲ ਸਕੇ। ਉਨ੍ਹਾਂ ਨੇ ਲੈਂਡ ਸੀਲਿੰਗ ਬੈਂਕ, ਕਿਸਾਨਾਂ ਨੂੰ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ,ਕ ਵਿਕਰੀ ਸੰਘ ਬਣਾਉਣ ਦੀਆਂ ਨੀਤੀਆਂ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਵਿਆਪਕ ਮਜ਼ਦੂਰਾਂ ਦੀ ਏਕਤਾ ਨੂੰ ਤੋੜ ਕੇ ਦਲਿਤ ਜਗਾਓ ਦਾ ਨਾਅਰਾ ਦੇਣ ਵਾਲਿਆਂ ਨੂੰ ਡਾਕਟਰ ਅੰਬੇਦਕਰ ਤੋਂ ਸਿੱਖਿਆ ਲੈਣੀ ਚਾਹੀਦੀ ਹੈ।ਬਾਬਾ ਸਾਹਿਬ ਨੇ ਜਦੋਂ ਮੈਨੂੰ ਸਮਿ੍ਰਤੀ ਦਾ ਵਿਰਦ ਕੀਤਾ ਤਾਂ ਉਸ ਵਕਤ ਮੁਕੰਮਲ ਜਾਤੀਵਾਦੀ ਵਿਵਸਥਾ ਦੇ ਖਾਤਮੇ ਦੀ ਗੱਲ ਕਰ ਰਹੇ ਸਨ। ਉਹ ਜਾਤੀ ਵਿਵਸਥਾ ਦੇ ਖਾਤਮੇ ਤੋਂ ਬਗੈਰ ਭਾਰਤ ਵਿੱਚ ਮੁਕੰਮਲ ਜਮਹੂਰੀਅਤ ਦੀ ਕਲਪਨਾ ਵੀ ਨਹੀਂ ਕਰਦੇ ਸੀ । ਡਾਕਟਰ ਸਾਹਿਬ ਨੇ ਕਿਹਾ ਜਾਤੀ ਸਿਰਫ਼ ਸਮਾਜ ਚ ਹੀ ਨਹੀਂ ਮਜ਼ਦੂਰਾਂ ਚ ਵੰਡ ਪਾਉਂਦੀ ਹੈ।ਇਸ ਤਰ੍ਹਾਂ ਡਾਕਟਰ ਅੰਬੇਦਕਰ ਜੀ ਜਾਤੀਆਂ ਅੰਦਰ ਵੀ ਸ਼ੋਸ਼ਿਤ ਤੇ ਪੀੜਤ ਵਰਗ ਦੀ ਵੀ ਪਹਿਚਾਣ ਕਰਦੇ ਸਨ । ਉਨ੍ਹਾਂ ਨੇ ਧਰਮ ਦੀ ਬੁਨਿਆਦ ਉੱਪਰ ਰਾਜ ਦੀ ਸਥਾਪਨਾ ਦਾ ਉਨ੍ਹਾਂ ਹੀ ਵਿਰੋਧ ਕਰਦੇ ਸਨ ਜਿੰਨ੍ਹਾਂ ਜਾਤੀ ਵਿਵਸਥਾ ਦਾ। ਉਨ੍ਹਾਂ ਨੇ ਆਰ ਐਸ ਐਸ ਤੇ ਹਿੰਦੂ ਮਹਾਂ ਸਭਾ ਦੀ ਫਿਰਕੂ ਰਾਜਨੀਤੀ ਦਾ ਡ਼ਟਕਰ ਵਿਰੋਧ ਕੀਤਾ ਤੇ ਕਿਹਾ ਭਾਰਤ ਕਦੇ ਵੀ ਹਿੰਦੂ ਰਾਸ਼ਟਰ ਨਹੀਂ ਬਣਨਾ ਚਾਹੀਦਾ ਜੇਕਰ ਅਜਿਹਾ ਹੋਇਆ ਤਾਂ ਦੇਸ਼ ਤੇ ਸਭ ਤੋਂ ਵੱਡੀ ਆਫ਼ਤ ਆਵੇਗੀ।
ਅੱਜ ਜਦੋਂ ਭਾਰਤ ਆਪਣੀ ਜਮਹੂਰੀਅਤ ਦੇ ਇਤਿਹਾਸ ਵਿਚ ਸਭ ਤੋਂ ਵੱਡੇ ਫਾਸ਼ੀ ਹੱਲੇ ਦਾ ਸਾਹਮਣਾ ਕਰ ਰਿਹਾ ਹੈ ਦੇਸ਼ ਨੂੰ ਵਿਰੋਧੀ ਧਿਰ ਤੋਂ ਜਬਰੀ ਮੁਕਤੀ ਵੱਲ ਧੱਕਿਆ ਜਾ ਰਿਹਾ ਹੈ ਤਦ ਜਮਹੂਰੀਅਤ ਪ੍ਰਤੀ ਡਾਕਟਰ ਅੰਬੇਦਕਰ ਦੀ ਡੂੰਘੀ ਸਮਝ ਤੇ ਨਜ਼ਰ ਮਾਰ ਲੈਣੀ ਜ਼ਰੂਰੀ ਹੈ। ਡਾਕਟਰ ਸਾਹਿਬ ਜੀ ਦੇ ਅਨੁਸਾਰ ਸੰਸਦੀ ਜਮਹੂਰੀ ਪ੍ਰਣਾਲੀ ਵਿੱਚ ਰਾਜਨੀਤਕ ਦਲਾਂ ਦਾ ਹੋਣਾ ਲਾਜ਼ਮੀ ਹੈ। ਰਾਜਨੀਤਕ ਦਲ ਜਨਮਤ ਦੀ ਨ਼ ਭਾਵਨਾ ਤੇ ਉਸ ਨੂੰ ਲਾਗੂ ਕਰਨ ਦਾ ਹਥਿਆਰ ਹਨ। ਲੇਕਿਨ ਵਿਵਹਾਰ ਵਿਚ ਰਾਜਨੀਤਕ ਦਲ ਜਨਮਤ ਦਾ ਨਿਰਮਾਣ ਕਰਦਾ ਹੈ। ਉਨ੍ਹਾਂ ਨੇ ਲੋਕਤੰਤਰ ਵਿੱਚ ਸੁਧਾਰ ਲਿਆਉਣ ਲਈ ਹੇਠ ਲਿਖੇ ਸੁਝਾਅ ਦਿੱਤੇ ਹਨ
1 ਜਨਤਾ ਦਾ ਸਿੱਖਿਆ ਪੱਧਰ ਉੱਚਾ ਚੁੱਕਿਆ ਜਾਵੇ।
2ਲੋਕਾਂ ਨੂੰ ਮੱਤਦਾਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।
3ਗਰੀਬੀ ਦਾ ਖਾਤਮਾ ਕੀਤਾ ਜਾਵੇ
4 ਬੁੱਧੀਮਾਨ ਤੇ ਪੜ੍ਹੇ ਲਿਖੇ ਲੋਕਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇ।
5 ਫਿਰਕੂ ਕੱਟੜਤਾ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ।
6ਨਿੱਰਪੱਖ ਤੇ ਜ਼ਿੰਮੇਵਾਰ ਮੀਡੀਆ ਯਕੀਨੀ ਬਣਾਇਆ ਜਾਵੇ
7ਲੋਕਤੰਤਰ ਵਿਚ ਜ਼ਿੰਮੇਵਾਰ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਇਕ ਰਚਨਾਤਮਿਕ ਵਿਪੱਖ ਹੋਵੇ।
8ਲੋਕਤੰਤਰ ਵਿਚ ਚੁਣੇ ਹੋਏ ਨੁਮਾਇੰਦਿਆਂ ਤੇ ਲੋਕ ਆਗੂਆਂ ਦੇ ਕੰਮਾਂ ਦੀ ਨਿਗਰਾਨੀ ਦੀ ਵੀ ਵਿਵਸਥਾ ਹੋਣੀ ਚਾਹੀਦੀ ਹੈ।
ਡਾਕਟਰ ਅੰਬੇਦਕਰ ਦਾ ਮਤ ਸੀ ਕਿ ਦੁਨੀਆਂ ਭਰ ਵਿੱਚ ਲੋਕਤੰਤਰ ਤੋਂ ਸਿਵਾਏ ਹੋਰ ਕੋਈ ਸ੍ਰੇਸ਼ਠ ਪ੍ਰਣਾਲੀ ਨਹੀਂ ਹੋ ਸਕਦੀ । ਵਿਅਕਤੀ ਦੇ ਵਿਅਕਤੀਤਵ ਦਾ ਸੰਪੂਰਨ ਵਿਕਾਸ ਲੋਕਤੰਤਰ ਵਿੱਚ ਹੀ ਸੰਭਵ ਹੈ । ਅੰਬੇਦਕਰ ਨੇ ਰਾਜਨੀਤੀ ਵਿੱਚ ਲੋਕਤੰਤਰ ਨੂੰ ਇੱਕ ਜੀਵਨ ਮਾਰਗ ਮਾਰਗ ਨੂੰ ਅਪਣਾਉਣਾ ਹੀ ਪੈਣਾ ਹੈ।
ਡਾਕਟਰ ਅੰਬੇਦਕਰ ਰਾਜ ਸਮਾਜਵਾਦ ਦੇ ਹਿਮਾਇਤੀ ਸਨ।ਇਸ ਲਈ ਭੂਮੀ ਦੇ ਰਾਸ਼ਟਰੀਕਰਨ ਦੇ ਨਾਲ ਹੀ ਜਨਤਕ ਤੇ ਸਰਕਾਰੀ ਉਦਯੋਗਾਂ, ਸੰਸਥਾਵਾਂ ਦੇ ਨਿਰਮਾਣ ਤੇ ਜ਼ੋਰ ਰਹਿੰਦਾ ਸੀ।ਅੱਜ ਸਵਿੰਧਾਨ ਦੁਆਰਾ ਦਲਿਤਾਂ, ਪਿਛੜੇ ਵਰਗਾਂ ਦੇ ਇਨ੍ਹਾਂ ਸੰਸਥਾਵਾਂ ਰਾਹੀਂ ਇਨ੍ਹਾਂ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਜ਼ਰੀਏ ਅੱਗੇ ਵਧਣ ਦੇ ਇਨ੍ਹਾਂ ਸੈਕਟਰਾਂ ਨੂੰ ਸਰਕਾਰ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਢੋ ਦੂਸਰੀ ਤਰਫ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਪੀੜਤ ਵਰਗ ਦਾ ਧਿਆਨ ਭਟਕਾਉਣ ਲਈ ਕੱਟੜ ਹਿੰਦੂਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ ।ਅੱਜ ਆਰ ਐਸ ਐਸ ਤੇ ਭਾਜਪਾ ਦਾ ਸਾਰਾ ਜ਼ੋਰ ਦੇਸ਼ ਦੇ ਦਲਿਤ ਵਰਗ ਨੂੰ ਆਪਣੀ ਆਪਣੀ ਪਿਛਾਖੜੀ ਮੁਹਿੰਮ ਦਾ ਜ਼ੋਰ ਫਿਰਕੂ ਫਾਸ਼ੀਵਾਦੀ ਰਾਜਨੀਤੀ ਦਾ ਮੋਹਰਾ ਬਣਾਣ ਤੇ ਲੱਗਿਆ ਹੋਇਆ ਹੈ।ਸਾਲ ਭਰ ਚੱਲਦੀਆ ਕਾਂਬੜ ਯਾਤਰਾਵਾਂ ਹੋਣ, ਲੁਟੇਰੇ ਕਾਤਲ ਗਊ ਸੁਰੱਖਿਆ ਦਲਵਹੋਣ,ਰਾਮ ਨੌਮੀ ਤੇ ਹਨੂੰਮਾਨ ਜੇਯੰਤੀ ਤੇ ਮੁਸਲਿਮ ਵਿਰੋਧੀ ਭੜਕਾਊ ਜਲੂਸ ਦੰਗੇ ਹੋਣ ਸਭ ਵਿੱਚ ਦਲਿਤ ਤੇ ਪਛੜੇ ਵਰਗ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਬਾਬਾ ਸਾਹਿਬ ਅੰਬੇਡਕਰ ਜੀ ਵੱਲੋਂ ਆਪਣੇ ਲੱਖਾਂ ਸਮਰਥਕਾਂ ਸਮੇਤ ਖਾਧੀਆਂ 22 ਸਹੁੰਆਂ ਨੂੰ ਵਾਰ ਵਾਰ ਚੇਤੇ ਕਰਨਾ ਜ਼ਰੂਰੀ ਹੈ ਤਾਂ ਕਿ ਸ਼ੋਸ਼ਿਤ ਪੀੜਤ ਵਰਗ ਦੇ ਨੌਜਵਾਨਾਂ ਨੂੰ ਫਿਰਕੂ ਫਾਸਿਸਟਾਂ ਤੇ ਕਾਰਪੋਰੇਟ ਤਾਕਤਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਣੋਂ ਬਚਾਇਆ ਜਾ ਸਕੇ।
1 ਮੈਂ ਬ੍ਰਹਮਾ ਬਿਸਨੁ ਤੇ ਮਹੇਸ਼ ਵਿੱਚ ਕੋਈ ਯਕੀਨ ਨੀ ਕਰਾਂਗਾ ਨਾ ਹੀ ਇੰਨਾ ਦੀ ਪੂਜਾ ਕਰਾਂਗਾ
2 ਮੈਂ ਰਾਮ ਤੇ ਕ੍ਰਿਸ਼ਨ ਦੋ ਭਗਵਾਨ ਦੇ ਅਵਤਾਰ ਮੰਨੇ ਜਾਂਦੇ ਨੇ ਚ ਕੋਈ ਆਸਥਾ ਨਹੀਂ ਰੱਖਾਂਗਾ ਨਾ ਪੂਜਾ ਕਰਾਂਗਾ
3ਮੈ ਗੌਰੀ ,ਗਣਪਤੀ ਅਤੇ ਹਿੰਦੂਆਂ ਦੇ ਹੋਰ ਦੇਵਤਿਆਂ ਚ ਨਾ ਕੋਈ ਆਸਥਾ ਰੱਖਾਂਗਾ ਨਾ ਹੀ ਪੂਜਾ ਕਰਾਂਗਾ
4ਮੈਂ ਭਗਵਾਨ ਦੇ ਅਵਤਾਰ ਵਿੱਚ ਵਿਸ਼ਵਾਸ ਨਹੀਂ ਕਰਾਂਗਾ
5 ਮੈਂ ਇਹ ਵੀ ਨਹੀਂ ਮੰਨਾਂਗਾ ਕਿ ਭਗਵਾਨ ਬੁੱਧ ਕ੍ਰਿਸ਼ਨ ਜਾਂ ਰਾਮ ਦਾ ਅਵਤਾਰ ਸਨ।ਮੇਂ ਇਸ ਨੂੰ ਝੂਠਾ ਪ੍ਰਚਾਰ ਤੇ ਪ੍ਰਸਾਰ ਮੰਨਦਾ ਹਾਂ
6ਮੈਂ ਸ਼ਰਧਾ ਸਰਾਧ ਤੇ ਹਿੱਸਾ ਨਹੀਂ ਲਵਾਂਗਾ ਨਾ ਹੀ ਪਿੰਡ ਦਾਨ ਦੇਵਾਂਗਾ
7 ਮੈਂ ਬੁੱਧ ਧਰਮ ਦੇ ਅਸੂਲਾਂ ਦਾ ਉਲੰਘਣਾ ਕਰਨ ਵਾਲੇ ਕੰਮ ਨਹੀਂ ਕਰਾਂਗਾ
8 ਮੈਂ ਬ੍ਰਾਹਮਣਾਂ ਵੱਲੋਂ ਸੱਦੇ ਜਾਂ ਆਯੋਜਿਤ ਕਿਸੇ ਸਮਾਗਮ ਚ ਹਿੱਸਾ ਨਹੀਂ ਲਵਾਂਗਾ
9ਮੈਂ ਮਨੁੱਖਤਾ ਦੀ ਸਮਾਨਤਾ ਤੇ ਯਕੀਨ ਰੱਖਦਾ ਹਾਂ
10ਮੈਂ ਬਰਾਬਰਤਾ ਸਥਾਪਿਤ ਕਰਨ ਲਈ ਜਦੋਜਹਿਦ ਕਰਾਂਗਾ
11ਮੈਂ ਬੁੱਧ ਦੇ ਰਸਤੇ ਚੱਲਾਂਗਾ
12ਮੈਂ ਬੁੱਧ ਵੱਲੋਂ ਨਿਰਧਾਰਤ ਕਦਰਾਂ ਕੀਮਤਾਂ ਦਾ ਪਾਲਣਾ ਕਰਾਂਗਾ
13 ਮੈਂ ਸਾਰੇ ਜੀਵਤ ਪ੍ਰਾਣੀਆਂ ਦੇ ਪ੍ਰਤੀ ਸੁਨੇਹਾ ਤੇ ਪਿਆਰ ਭਰੀ ਦਿਆਲੂਅਤਾ ਰੱਖਾਂਗਾ ਉਨ੍ਹਾਂ ਦੀ ਰਾਖੀ ਕਰਾਂਗਾ
14 ਮੈਂ ਚੋਰੀ ਨਹੀਂ ਕਰਾਂਗਾ
15ਮੈਂ ਝੂਠ ਨਹੀਂ ਬੋਲਾਂਗਾ
16ਮੈਂ ਕਾਮੁਕ ਪਾਪ ਨਹੀਂ ਕਰੂੰਗਾ
17 ਮੈਂ ਸ਼ਰਾਬ ਤੇ ਹੋਰ ਨਸ਼ਿਆਂ ਦਾ ਸੇਵਨ ਨਹੀਂ ਕਰਾਂਗਾ
18 ਮੈਂ ਮਾਨਵਤਾ ਪੱਖੀ ਰਾਹਾਂ ਚੱਲਣ ਦਾ ਯਤਨ ਕਰਾਂਗਾ
ਮਨੁੱਖਤਾ ਪ੍ਰਤੀ ਪਿਆਰ ਸਨੇਹ ਹਰ ਦਿਨ ਰੱਖਾਂਗਾ
19 ਮੈਂ ਹਿੰਦੂ ਧਰਮ ਦਾ ਤਿਆਗ ਕਰਦਾ ਸੋ ਮਨੁੱਖਤਾ ਲਈ ਹਾਨੀਕਾਰਕ ਹੈ ਤੇ ਮਨੁੱਖਤਾ ਦੇ ਵਿਕਾਸ ਤੇ ਮਨੁੱਖ ਦੀ ਉਨਤੀ ਚ ਰੋੜਾ ਹੈ।ਇਹ ਗੈਰ ਬਰਾਬਰਤਾ ਤੇ ਨਿਰਭਰ ਹੈ ਇਸ ਲਈ ਮੈਂ ਇਸ ਦਾ ਤਿਆਗ ਕਰਦਾ ਹਾਂ ਤੇ ਬੋਧ ਧਰਮ ਅਪਣਾਉਂਦਾ ਹਾਂ
20 ਮੈਂ ਦਿਰੜਤਾ ਨਾਲ ਵਿਸ਼ਵਾਸ ਕਰਦਾ ਹਾਂ ਕਿ ਬੋਧ ਧਰਮ ਹੀ ਸੱਚਾ ਧਰਮ ਹੈ
21
ਮੈਨੂੰ ਵਿਸ਼ਵਾਸ ਹੈ ਕਿ ਮੈਂ ਧਰਮ ਪਰਿਵਰਤਨ ਦੁਆਰਾ ਜਨਮ ਲੈ ਰਿਹਾ ਹਾਂ
22 ਮੈਂ ਦਿਰੜਤਾ ਨਾਲ ਐਲਾਨ ਕਰਦਾ ਹਾਂ ਧਰਮ ਪਰਿਵਰਤਨ ਤੋਂ ਬਾਅਦ ਆਪਣਾ ਜੀਵਨ ਬੁੱਧ ਧਰਮ ਦੇ ਸਿਧਾਂਤਾਂ ਤੇ ਉਪਦੇਸ਼ਾਂ ਅਨੁਸਾਰ ਮਾਰਗ ਦਰਸ਼ਨ ਕਰੂੰਗਾ।
ਇੰਨਾ 22ਸਹੁੰਆਂ ਬੌਧ ਧਰਮ ਅਪਣਾਉਣ ਨਾਲ ਸਬੰਧਤ ਬਿੰਦੂਆਂ ਨੂੰ ਛੱਡ ਵੀ ਦੇਈਏ। ਤਾਂ ਬਾਕੀ ਇੱਕ ਬੇਹਤਰੀਨ ਵਿਗਿਆਨਕ ਸੋਚ ਦਾ ਸਮਾਜ ਬਣਾਉਣ ਦੀ ਸੁਗੰਧ ਹੈ।ਇਸ ਤਰ੍ਹਾਂ ਅੱਜ ਦੇ ਦੌਰ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੀ ਖੁਦ ਦੀ ਨਜ਼ਰ ਤੇ ਸਮਝ ਨਾਲ ਵੇਖਣ ਦੀ ਜ਼ਰੂਰਤ ਹੈ।ਏਹੀ ਸਮਝ ਡਾਕਟਰ ਅੰਬੇਦਕਰ ਜੀ ਤੇ ਸ਼ਹੀਦ ਭਗਤ ਸਿੰਘ ਦੀ ਬੇਹਤਰੀ ਵਾਲਾ ਸਮਾਜ ਬਣਾਉਣ ਵਾਲੀ ਇੱਕਸੁਰਤਾ ਵੱਲ ਲੈਣ ਜਾਂਦੀ ਹੈ।ਇਸ ਸਮਾਜ ਦੀ ਸਥਾਪਨਾ ਲਈ ਸਭ ਮਿਹਨਤਕਸ਼ ਸ਼ੋਸ਼ਿਤ ਪੀੜਤ ਵਰਗ ਨੂੰ ਇੱਕ ਹੋਣ ਦੀ ਲੋੜ ਹੈ।

ਅਨੁਵਾਦ ਹਰਭਜਨ ਭੀਖੀ ਕਾਮਰੇਡ ਲਿਬਰੇਸਨ ਆਗੂ

Leave a Reply

Your email address will not be published. Required fields are marked *