ਗੁਰਦਾਸਪੁਰ, 13 ਫਰਵਰੀ (ਸਰਬਜੀਤ ਸਿੰਘ)—2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਸਰਕਾਰ ਲਈ ਵੱਡੇ ਵੱਡੇ ਤੋੜ ਵਿਛੋੜੇ ਹੋ ਰਹੇ ਹਨ ਉਥੇ ਭਾਜਪਾ ਵੀ ਇਸ ਵਾਰ ਪੰਜਾਬ ‘ਚ ਆਪਣਾ ਸਿਆਸੀ ਯਾਦੂ ਵਰਤ ਰਹੀ ਹੈ, ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਈ ਡੀ ਦੇ ਨੋਟਿਸ ਭੇਜੇ ਜਾ ਰਹੇ ਹਨ ਤਾਂ ਕਿ ਉਹ ਭਾਜਪਾ ਛੱਡ ਕੇ ਕਾਂਗਰਸ ਵਿੱਚ ਨਾਂ ਚਲੇ ਜਾਣ, ਇਸ ਦੌਰਾਨ ਭਾਜਪਾ ਤੇ ਆਪ ਵੱਲੋਂ ਦੋਸ਼ ਲਾਏ ਜਾਂ ਰਹੇ ਕਿ ਓਪਰੇਸ਼ਨ ਲੋਟਸ ਅਧੀਨ ਸਾਡੇ ਵਿਧਾਇਕਾਂ ਦੀ ਫਰੀਦੋਫਰੋਕਤ ਹੋ ਰਹੀ ਹੈ ਅਤੇ ਵੱਡੇ ਵੱਡੇ ਔਫਰ ਕੀਤੇ ਜਾ ਰਹੇ ਹਨ ਅਤੇ ਇਸ ਦਾ ਤਾਜ਼ਾ ਭੇਤ ਉਸ ਵੇਲੇ ਖੁੱਲਿਆ ਜਦੋਂ ਸੰਗਰੂਰ ਤੋਂ ਵਧਾਇਕ ਨਰਿੰਦਰ ਕੌਰ ਭਰਾਜ ਨੇ ਦਾਹਵਾ ਠੋਕਿਆ ਕੇ ਹਰਿਆਣਾ ਦੇ ਭਾਜਭਾਈ ਮੁੱਖ ਮੰਤਰੀ ਨਾਇਬ ਸੈਣੀ ਨੇ ਉਹਨਾਂ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਸੰਗਰੂਰ ਤੋਂ ਭਾਜਪਾ ਉਮੀਦਵਾਰ ਨਿਯੁਕਤ ਕੀਤਾ ਜਾਵੇਗਾ, ਜਦੋਂ ਪੱਤਰਕਾਰਾਂ ਨੇ ਇਸ ਸਬੰਧੀ ਹਰਿਆਣਵੀ ਭਾਜਪਾ ਮੁੱਖ ਮੰਤਰੀ ਨਾਇਬ ਸੈਣੀ ਤੋਂ ਸਵਾਲ ਪੁੱਛਿਆ ਤਾਂ ਉਹ ਸਾਫ ਮੁੱਕਰ ਗਏ ਅਤੇ ਇਥੋਂ ਤੱਕ ਕਹੇਂ ਦਿੱਤਾ ਕਿ ਮੈਂ ਉਨ੍ਹਾਂ ਨੂੰ ਜਾਣਦਾ ਤੱਕ ਨਹੀਂ ? ਇਸ ਘਟਨਾ ਕ੍ਰਮ ਤੋਂ ਇੰਝ ਲਗਦਾ ਹੈ ਕਿ ਇਹ ਲੀਡਰ ਲੋਕ ਵਾਕਿਆ ਹੀ ਅਜਿਹਾ ਕਰਦੇ ਹਨ? ਜਾਂ ਫਿਰ ਲੋਕਾਂ ਵਿੱਚ ਆਪਣੀ ਪਬਲਿਕ ਸਿੱਟੀ ਵਧਾਉਣ ਲਈ ਮੂਰਖ਼ ਬਣਾਉਂਦੇ ਹਨ, ਇਹ ਸਾਰਾ ਮਾਮਲਾ ਅਵਾਮ ਲਈ ਚਿੰਤਾ ਜਨਕ ਤੇ ਜਾਂਚ ਦਾ ਵਿਸ਼ਾ ਹੈ, ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਭਾਜਪਾ ‘ਚ ਸ਼ਾਮਲ ਹੋਣ ਤੇ ਸੰਗਰੂਰ ਤੋਂ ਭਾਜਪਾ ਉਮੀਦਵਾਰ ਬਣਾਉਣ ਵਾਲੀ ਸਾਰੀ ਕਾਰਵਾਈ ਦੀ ਨਿੰਦਾ ਕਰਦੀ ਹੋਈ ਜਾਂਚ ਦੀ ਮੰਗ ਕਰਦੀ ਹੈ ਤਾਂ ਕਿ ਲੋਕਾਂ ਸਾਹਮਣੇ ਸਚਾਈ ਲਿਆਂਦੀ ਜਾ ਸਕੇ ਅਤੇ ਲੋਕਾਂ ਨੂੰ ਇਹਨਾਂ ਲੀਡਰਾਂ ਦੀ ਅਸਲ ਸਚਾਈ ਦਾ ਪਤਾ ਲੱਗ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਨਰਿੰਦਰ ਕੌਰ ਭਰਾਜ ਆਪ ਵਧਾਇਕ ਵੱਲੋਂ ਭਾਜਪਾ ‘ਚ ਸ਼ਾਮਲ ਹੋਣ ਸੰਗਰੂਰ ਤੋਂ ਭਾਜਪਾ ਉਮੀਦਵਾਰ ਬਣਾਉਣ ਦੀ ਔਫਰ ਦੇਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵਾਲੇ ਵਰਤਾਰੇ ਦੀ ਜਾਂਚ ਕਰਵਾ ਕੇ ਲੋਕਾਂ ਸਾਹਮਣੇ ਸਚਾਈ ਲਿਆਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਉਹਨਾਂ ਭਾਈ ਖਾਲਸਾ ਨੇ ਦੱਸਿਆ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਪਹਿਲਾਂ ਵੀ ਦੋਸ਼ ਲਾਇਆ ਸੀ ਕਿ ਭਾਜਪਾ ਓਪਰੇਸ਼ਨ ਲੋਟਸ ਤਹਿਤ ਸਾਡੇ ਵਿਧਾਇਕਾਂ ਨੂੰ ਖ਼ਰੀਦ ਰਹੀ ਹੈ ਇਥੇ ਹੀ ਬੱਸ ਨਹੀਂ ? ਆਪ ਪਾਰਟੀ ਨੇ ਤਾਂ ਉਸ ਵਕਤ ਅਮਰਜੈਨਸੀ ਸਪੈਸ਼ਲ ਸੈਸ਼ਨ ਵੀ ਸੱਦਿਆ ਸੀ ਤੇ ਕਰੌੜੇ ਰੁਪਏ ਬਰਬਾਦ ਕੀਤੇ ਗਏ ਸਨ ਅਤੇ ਪੰਜਾਬ ਦੇ ਲੋਕਾਂ ਨੇ ਸਵਾਲ ਖੜੇ ਕੀਤੇ ਸਨ ਕਿ ਅਜਿਹਾ ਸੈਸ਼ਨ ਸੱਦਣ ਦੀ ਕੀ ਜ਼ਰੂਰਤ ਸੀ ? ਭਾਈ ਖਾਲਸਾ ਨੇ ਕਿਹਾ ਹੁਣ ਵੀ ਸਾਨੂੰ ਸ਼ੰਕਾ ਹੈ ਕਿ ਆਪ ਵਾਲੇ ਇਵੇਂ ਦੁਹਾਈ ਪਾਈ ਜਾਂਦੇ ਹਨ, ਅੱਗੇ ਵਾਂਗ ਨਿਕਲਣਾ ਕੁਝ ਵੀ ਨਹੀਂ ? ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੱਲੋਂ ਬੰਦ ਕਮਰੇ ਵਿੱਚ ਮੀਟਿੰਗ ਕਰਨ ਤੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਸੰਗਰੂਰ ਤੋਂ ਭਾਜਪਾ ਉਮੀਦਵਾਰ ਬਣਾਉਣ ਅਤੇ ਨਾਇਬ ਸੈਣੀ ਮੁੱਖ ਮੰਤਰੀ ਵੱਲੋਂ ਇਸ ਨੂੰ ਚਿੱਟਾ ਝੂਠ ਦੱਸਣ ਵਾਲੇ ਸਾਰੇ ਵਰਤਾਰੇ ਦੀ ਨਿੰਦਾ ਕਰਦੀ ਹੋਈ ਇਸ ਦੀ ਜਾਂਚ ਕਰਵਾ ਕੇ ਲੋਕਾਂ ਸਾਹਮਣੇ ਸਚਾਈ ਲਿਆਉਣ ਦੀ ਮੰਗ ਕਰਦੀ ਹੈ ਤਾਂ ਕਿ ਲੋਕਾਂ ਨੂੰ ਇਹਨਾਂ ਸਿਆਸੀ ਲੋਕਾਂ ਦੇ ਅਸਲੀ ਕਿਰਦਾਰ ਦਾ ਪਤਾ ਲੱਗ ਸਕੇ। ਇਸ ਮੌਕੇ ਤੇ ਭਾਈ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ ਆਦਿ ਆਗੂ ਹਾਜਰ ਸਨ ।


