ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ : ਲਾਇਨ ਪਰਵਿੰਦਰ ਸਿੰਘ ਗੋਰਾਇਆ
ਬਟਾਲਾ, ਗੁਰਦਾਸਪੁਰ 26 ਜੁਲਾਈ (ਸਰਬਜੀਤ ਸਿੰਘ)– ਸਮਾਜ ਸੇਵਾ ਵਿੱਚ ਮੋਹਰੀ ਰਹਿਣ ਵਾਲੀ ਸਮਾਜ ਸੇਵੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਵਣ ਮਹਾਂਉਸਵ ਮਨਾਉਦੇ ਹੋਏ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਦਾਰੰਗ ਵਿਖੇ ਪੌਦੇ ਲਗਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਲਾਇਨਜ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਕਰਨ ਲਈ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਸਦਾਰੰਗ ਵਿਖੇ ਪੌਦੇ ਲਗਾਏ ਗਏ।ਉਨ੍ਹਾਂ ਕਿਹਾ ਕਿ ਵਾਤਾਵਰਨ ਲਈ ਸੰਭਾਲ ਲਈ ਹਰ ਮਨੁੱਖ ਨੂੰ ਵੱਧ ਤੋਂ ਵੱਧ ਪੌਦੇ ਲਗਾਉਂਣੇ ਚਾਹੀਦੇ। ਇਸ ਮੌਕੇ ਜੋਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਲਾਇਨ ਕਲੱਬ ਬਟਾਲਾ ਮੁਸਕਾਨ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਆਉਣ ਵਾਲੇ ਸਮੇਂ ਵਿੱਚ 2000 ਪੌਦੇ ਹੋਰ ਲਗਾਏ ਜਾਣਗੇ। ਇਸ ਮੌਕੇ ਲਾਇਨ ਡਾ. ਰਣਜੀਤ ਸਿੰਘ, ਲਾਇਨ ਪ੍ਰਦੀਪ ਸਿੰਘ ਚੀਮਾ , ਲਾਇਨ ਗਗਨਦੀਪ ਸਿੰਘ, ਲਾਇਨ ਭਾਰਤ ਭੂਸ਼ਨ, ਲਾਇਨ ਹਰਭਜਨ ਸਿੰਘ ਸੇਖੋਂ, ਲਾਇਨ ਸ਼ੁਸ਼ੀਲ ਮਹਾਜਨ, ਲਾਇਨ ਸੰਦੀਪ, ਲਾਇਨ ਗੋਬਿੰਦ ਸੈਣੀ, ਲਾਇਨ ਅਮਰਦੀਪ ਸਿੰਘ ਸੈਣੀ, ਲਾਇਨ ਬਲਕਾਰ ਸਿੰਘ, ਲਾਇਨ ਜੁਲਕਾ ਆਦਿ ਹਾਜ਼ਰ ਸਨ।*


