ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗਵਰਨਰ ਪੰਜਾਬ ਦੀ ਸਿਆਸੀ ਲੜਾਈ ਹੁਣ ਦਿਨੋਂ ਦਿਨ ਤੂਲ ਫੜਦੀ ਜਾ ਰਹੀ ਹੈ, ਮੁੱਖ ਮੰਤਰੀ ਸੱਦੇ ਇਜਲਾਸ ਵਿੱਚ ਪਾਸ਼ ਕੀਤੇ ਬਿੱਲਾ ਤੇ ਗਵਰਨਰ ਤੋਂ ਮੋਹਰ ਲਵਾਉਣ ਲਈ ਕਾਹਲੇ ਪੈ ਹੋਏ ਹਨ ਅਤੇ ਗਵਰਨਰ ਪੰਜਾਬ ਸੱਦੇ ਇਜਲਾਸ ਨੂੰ ਗ਼ੈਰ ਸੰਵਿਧਾਨਕ ਦੇ ਨਾਲ ਨਾਲ ਇਹ ਵੀ ਕਹਿ ਰਹੇ ਹਨ ਕਿ ਰਾਜ ਦੇ ਵਿਰੋਧੀ ਨੇਤਾਵਾਂ ਵੱਲੋਂ ਆਈਆਂ ਸਕਾਇਤਾ ਸਬੰਧੀ ਮੰਗੀ ਜਾਣਕਾਰੀ ਦਿਉਂ, ਕਿਉਂਕਿ ਗਵਰਨਰ ਨੂੰ ਇਹ ਦੱਸਣਾ ਮੁੱਖ ਮੰਤਰੀ ਦੀ ਸੰਵਿਧਾਨਕ ਜੁਮੇਵਾਰੀ ਹੈ, ਅਗਰ ਮੁੱਖ ਮੰਤਰੀ ਇਸ ਸਬੰਧੀ ਜਾਣਕਾਰੀ ਨਹੀਂ ਦਿੰਦੇ ਤਾਂ ਇਹ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਦੇ ਨਾਲ ਨਾਲ ਸਤਿਕਾਰ ਯੋਗ ਗਵਰਨਰ ਦੇ ਆਹੁੰਦੇ ਦੀ ਵੱਡੀ ਤੌਹੀਨ ਹੈ, ਮੁੱਖ ਮੰਤਰੀ ਅਤੇ ਗਵਰਨਰ ਪੰਜਾਬ ਦੀ ਇਸ ਸਿਆਸੀ ਲੜਾਈ ਕਰਕੇ ਰਾਜ ਦੇ ਲੋਕਾਂ ਅਤੇ ਵਿਕਾਸ ਦੇ ਕੰਮਾਂ ਵਿੱਚ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ ਅਤੇ ਲੋਕ ਇਸ ਸਿਆਸੀ ਲੜਾਈ ਤੋਂ ਗਹਿਰੇ ਪ੍ਰੇਸ਼ਾਨ ਹੋਏ ਮੰਗ ਕਰ ਰਹੇ ਹਨ ਕਿ ਮੁੱਖ ਮੰਤਰੀ ਨੂੰ ਗਵਰਨਰ ਪੰਜਾਬ ਵੱਲੋਂ ਸ਼ਕਾਇਤਾਂ ਦੇ ਅਧਾਰ ਤੇ ਪੁੱਛੇ ਸਵਾਲਾਂ ਦਾ ਤੁਰੰਤ ਜਵਾਬ ਦੇਣਾ ਚਾਹੀਦਾ ਹੈ ਤਾਂ ਕਿ ਸਚਾਈ ਸਾਹਮਣੇ ਆ ਸਕੇ ਅਤੇ ਰਾਜ ਦੇ ਕੰਮ ਕਾਰਾਂ ਅਤੇ ਵਿਕਾਸ ਕਾਰਜਾਂ ਵਿਚ ਆਈ ਖੜੌਤ ਨੂੰ ਅੱਗੇ ਤੋਰਿਆ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗਵਰਨਰ ਪੰਜਾਬ ਦੀ ਸਿਆਸੀ ਲੜਾਈ ਤੇ ਗਹਿਰੀ ਚਿੰਤਾ ਅਤੇ ਇਸ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਵਾਲੇ ਬਿੱਲ ਸਮੇਤ ਹੋਰ ਬਿੱਲਾ ਤੇ ਗਵਰਨਰ ਪੰਜਾਬ ਵੱਲੋਂ ਮੋਹਰ ਨਹੀਂ ਲਾਈ ਗਈ ਅਤੇ ਸੱਜੇ ਇਜਲਾਸ ਨੂੰ ਗ਼ੈਰ ਸੰਵਿਧਾਨਕ ਦੱਸਣ ਦੇ ਨਾਲ ਨਾਲ ਮੁੱਖ ਮੰਤਰੀ ਤੋਂ ਬੀਤੇ ਸਮੇਂ’ਚ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਆਈਆਂ ਸਕਾਇਤਾ ਜਿੰਨਾ ਵਿੱਚ ਸਿੰਘਾਂਪੁਰ ਭੇਜੇ ਅਧਿਆਪਕਾਂ, ਨਸ਼ਿਆਂ ਤੇ ਕਈ ਹੋਰ ਸੁਵਾਲਾ ਦੇ ਜੁਵਾਬ ਮੰਗੇ ਸਨ ਅਤੇ ਮੁੱਖ ਮੰਤਰੀ ਵੱਲੋਂ ਜੁਵਾਬ ਨਾ ਦੇਣਾ, ਸਗੋਂ ਗਵਰਨਰ ਦੇ ਲੈਟਰਾਂ ਨੂੰ ਲਵ ਲੈਟਰ ਦੱਸਣ ਵਰਗੇ ਵਰਤਾਰੇ ਕਰਕੇ ਗਵਰਨਰ ਪੰਜਾਬ ਹੁਣ ਪੂਰੀ ਤਰ੍ਹਾਂ ਨਾਲ ਮੁੱਖ ਮੰਤਰੀ ਨਾਲ ਸਿਧੇ ਹੋ ਗਏ ਹਨ ਅਤੇ ਕਿਸੇ ਵੀ ਬਿੱਲ ਤੇ ਮੋਹਰ ਨਹੀਂ ਲਾ ਰਹੇ, ਜਿਸ ਕਰਕੇ ਪੰਜਾਬ ਰਾਜ ਦੇ ਸਰਕਾਰੀ ਤੇ ਗੈਰਸਰਕਾਰੀ ਸਾਰੇ ਕੰਮ ਰੁੱਕੇ ਪਏ ਹਨ, ਭਾਈ ਖਾਲਸਾ ਨੇ ਕਿਹਾ ਮੁੱਖ ਮੰਤਰੀ ਤੇ ਗਵਰਨਰ ਦੀ ਆਪਸੀ ਸਿਆਸੀ ਲੜਾਈ ਹੁਣ ਅੰਤਾਂ ਤੇ ਹੈਂ ਅਤੇ ਰਾਜ ਦੇ ਲੋਕਾਂ ਲਈ ਇਕ ਵੱਡਾ ਮੁੱਦਾ ਬਣੀ ਪਈ ਹੈ ਅਤੇ ਇਹ ਪੰਜਾਬ ਦੇ ਵਿਕਾਸ ਲਈ ਵੱਡੀ ਚੁਣੌਤੀ ਬਣ ਗਈ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੀ ਹੈ ਕਿ ਸੰਵਿਧਾਨ ਮੁਤਾਬਕ ਗਵਰਨਰ ਪੰਜਾਬ ਵੱਲੋਂ ਲੋਕਾਂ ਦੀਆਂ ਸਕਾਇਤਾ ਦੇ ਅਧਾਰ ਪੁੱਛੀ ਜਾਣਕਾਰੀ ਤੁਰੰਤ ਦੇਣੀ ਚਾਹੀਦੀ ਹੈ ਅਤੇ ਇਹ ਤੁਹਾਡਾ ਸੰਵਿਧਾਨਕ ਫਰਜ਼ ਵੀ ਬਣਦਾ ਹੈ ਇਸ ਨਾਲ ਰਾਜ਼ ਦੇ ਲੋਕਾਂ ਨੂੰ ਸਚਾਈ ਦਾ ਪਤਾ ਲਗ ਸਕੇਗਾ ਅਤੇ ਗਵਰਨਰ ਦੇ ਪਦ ਦਾ ਸਤਿਕਾਰ ਵਧਣ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਕਾਰਜਾਂ ਵਿੱਚ ਵਾਧਾ ਹੋਵੇਗਾ। ਇਸ ਮੌਕੇ ਭਾਈ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਅਮਰਜੀਤ ਸਿੰਘ ਧੂਲਕਾ ਮੀਤ ਪ੍ਰਧਾਨ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸਵਰਨ ਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਗੁਰਮੀਤ ਸਿੰਘ ਬਿੱਟੂ ਧਾਲੀਵਾਲ ਇੰਗਲੈਂਡ ਆਦਿ ਆਗੂ ਹਾਜਰ ਸਨ ।


