ਗੁਰਦਾਸਪੁਰ, 14 ਅਪ੍ਰੈਲ (ਸਰਬਜੀਤ ਸਿੰਘ )–ਸਟੇਟ ਐਵਰਡੀ ਹੈੱਡ ਟੀਚਰ ਗੁਰਮੇਜ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਕੱਲ੍ਹ ਉਨਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੁੱਲਾਂਵਾਲ ਵਿਖੇ ਕਰ ਦਿੱਤਾ ਗਿਆ , ਜਿਸ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਗੁਰਚੇਤ ਸਿੰਘ ਨੇ ਦਿੱਤੀ। ਉਹ ਆਪਣੇ ਪਿੱਛੇ ਧਰਮਪਤਨੀ ਪਲਵਿੰਦਰ ਬਾਜਵਾ , ਬੇਟਾ ਗੁਰਚੇਤ ਸਿੰਘ ਤੇ ਬੇਟੀ ਛੱਡ ਗਏ ਹਨ। ਜਿਕਰਯੋਗ ਹੈ ਕਿ ਸਟੇਟ ਐਵਾਰਡੀ ਸ. ਗੁਰਮੇਜ ਸਿੰਘ ਬਤੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਬਰਕਤ ਬਲਾਕ ਕਾਹਨੂੰਵਾਨ 1 ਜ਼ਿਲ੍ਹਾ ਗੁਰਦਾਸਪੁਰ ਵਿਖੇ ਡਿਊਟੀ ਨਿਭਾਂ ਰਹੇ ਸਨ ਅਤੇ ਉਨ੍ਹਾਂ ਵੱਲੋਂ ਸਮਾਜਿਕ ਭਾਈਚਾਰੇ ਦੇ ਸਹਿਯੋਗ ਨਾਲ ਆਪਣੇ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ , ਰਿਟਾ: ਡੀ.ਈ.ਓ. ਸਲਵਿੰਦਰ ਸਿੰਘ ਸਮਰਾ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 1 ਲਖਵਿੰਦਰ ਸਿੰਘ ਸ਼ੇਖੋ , ਮਲਕੀਤ ਸਿੰਘ ਕਾਹਨੂੰਵਾਨ, ਗੁਰਿੰਦਰਜੀਤ ਸਿੰਘ ਜੱਜੀ, ਪ੍ਰਿਤਪਾਲ ਸਿੰਘ , ਤਰਸੇਮ ਸਿੰਘ ਮੇਤਲਾ, ਵਰਿੰਦਰ ਕੁਮਾਰ ਕਾਲਾ , ਨਸੀਬ ਸਿੰਘ , ਸੁਖਬੀਰ ਸਿੰਘ, ਪੂਨਮਜੋਤ ਕੌਰ, ਸੱਤਪਾਲ, ਸੁਧਾ ਦੇਵੀ , ਸਰਪੰਚ ਭਗਤ ਸਿੰਘ , ਬਾਊ ਦਲਬੀਰ ਸਿੰਘ, ਐਲੀਮੈਂਟਰੀ ਟੀਚਰਜ ਯੂਨੀਅਨ ਦੇ ਆਗੂ ਅਤੇ ਮੈਂਬਰਾਂ ਵੱਲੋਂ ਉਨ੍ਹਾਂ ਦੇ ਭਰਾ ਲੈਕਚਰਾਰ ਗੁਰਨਾਮ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।