ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ)—ਖ਼ੁਦਕੁਸ਼ੀ ਕਰ ਲੈਣਾ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਬਣ ਸਕਿਆ। ਮੈਂ ਅਕਸਰ ਖ਼ੁਦਕੁਸ਼ੀ ਨੂੰ ਬੁਜ਼ਦਿਲੀ ਗਰਦਾਨਦਾ ਸਾਂ ਅਤੇ ਖ਼ੁਦਕੁਸ਼ੀ ਕਰਨ ਵਾਲ਼ਿਆਂ ਨਾਲ਼ ਮੇਰੀ ਕੋਈ ਜ਼ਾਤੀ ਹਮਦਰਦੀ ਨਹੀਂ ਹੁੰਦੀ ਸੀ। ਪਰ ਪਿਛਲੇ ਕਾਫ਼ੀ ਸਮੇਂ ਤੋਂ, ਜਦੋਂ ਤੋਂ ਮਾੜਾ–ਮੋਟਾ ਅਕਲ ਨੂੰ ਹੱਥ ਮਾਰਿਆ ਏ, ਉਦੋਂ ਤੋਂ ਖ਼ੁਦਕੁਸ਼ੀ ਕਰਨ ਵਾਲ਼ੀ ਸ਼ਖ਼ਸੀਅਤ ਪ੍ਰਤਿ ਮੈਂ ਵੀ ਬਹੁਤ ਭਾਵੁਕ ਹੋ ਜਾਨਾਂ। ਮੈਂ ਸੋਚਦਾਂ, ਬੰਦਾ ਸਭ ਤੋਂ ਵੱਧ ਜਿਸ ਸ਼ੈਅ ਨੂੰ ਪਿਆਰ ਕਰਦਾ ਏ, ਉਹ ਹੈ ਜ਼ਿੰਦਗੀ ਅਤੇ ਜਿਸ ਸ਼ੈਅ ਤੋਂ ਸਭ ਤੋਂ ਵੱਧ ਡਰਦਾ ਹੈ, ਉਹ ਹੈ ਮੌਤ ਜੇ ਕੋਈ ਸ਼ਖ਼ਸ ਆਪਣੇ ਹੱਥੀਂ ਆਪਣੀ ਜ਼ਿੰਦਗੀ ਖ਼ਤਮ ਕਰ ਕੇ, ਮੌਤ ਨੂੰ ਪਰਨਾਉਂਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹਦੀ ਜ਼ਿੰਦਗੀ ਦਾ ਦੁਖ ਮੌਤ ਤੋਂ ਵੀ ਭੈੜਾ ਸੀ, ਉਹ ਤਿਲ–ਤਿਲ ਮਰਨ ਨਾਲ਼ੋਂ ਇੱਕੋ ਵਾਰ ਮੌਤ ਨੂੰ ਜਾ ਗਲ਼ਵੱਕੜੀ ਪਾਉਂਦਾ ਏ। 1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੀ ਇੱਕ ਸੁਹਿਰਦ ਉਮੀਦਵਾਰ ਬੀਬਾ ਬਲਵਿੰਦਰ ਕੌਰ ਨੇ ਖ਼ੁਦਕੁਸ਼ੀ ਕਰ ਲਈ ਹੈ। ਉਹਦਾ ਹੱਥ ਲਿਖਤ ਨੋਟ ਮਿਲਿਆ ਹੈ ਜੋ ਚੀਕ–ਚੀਕ ਕੇ ਕਹਿ ਰਿਹਾ ਹੈ, ਇਹ ਖ਼ੁਦਕੁਸ਼ੀ ਨਹੀਂ ਕਤਲ ਹੈ।
ਕਤਲ ਜੋ ਸਰਕਾਰ ਨੇ ਕੀਤਾ,
ਕਤਲ ਜੋ ਅਦਾਲਤਾਂ ਨੇ ਕੀਤਾ
ਕਤਲ ਜੋ ਰਾਜਨੀਤੀ ਨੇ ਕੀਤਾ
ਕਤਲ ਜੋ ਅਸਫ਼ਲ ਰਹਿ ਗਏ ਉਮੀਦਵਾਰਾਂ ਨੇ ਕੀਤਾ
ਕਤਲ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਕੀਤਾ
1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਦੇ ਦੋ ਉਮੀਦਵਾਰਾਂ ਨੇ ਆਤਮਘਾਤ ਕੀਤਾ ਏ। ਇਹ ਉਹ ਲੋਕ ਨੇ, ਜਿਨ
158 ਸਹਾਇਕ ਪ੍ਰੋਫੈਸਰ ਤੇ ਲਾਈਬ੍ਰੇਰੀਅਨ ਫਰੰਟ ਪੰਜਾਬ ਦੀ ਮੈਂਬਰ ਬਲਵਿੰਦਰ ਕੌਰ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਆਈ ਹੈ
ਬਲਵਿੰਦਰ ਕੌਰ (ਪੌਲ ਸਾਇੰਸ) ਨੂੰ ਨਿਯੁਕਤੀ ਪੱਤਰ ਮਿਲਣ ਦੇ ਵਾਬਜੂਦ ਪੰਜਾਬ ਸਰਕਾਰ ਨੇ ਜੌਆਇੰਨ ਨਹੀਂ ਕਰਵਾਇਆ
ਬੇਰੁਜ਼ਗਾਰੀ ਦੀ ਚੱਕੀ ‘ਚ ਪਿਸਦੀ ਬਲਵਿੰਦਰ ਕੌਰ ਨੇ ਦੋ ਬੱਚੇ ਕੁੱਖ ‘ਚ ਹੀ ਗਵਾ ਲਏ
ਉਹ ਲਗਾਤਾਰ ਮਾਨਸਿਕ ਪੀੜਾ ਚੋਂ ਗੁਜ਼ਰ ਰਹੀ ਸੀ ਤੇ ਸੰਘਰਸ਼ ਦੇ ਪਿੜ ਚ ਵੀ ਡਟੀ ਹੋਈ ਸੀ
ਪਰ ਇੱਕ ਮਹੀਨੇ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਧਰਨੇ ‘ਤੇ ਬੈਠੇ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੀ ਕਿਸੇ ਨੇ ਸਾਰ ਨਾ ਲਈ
ਬੇਰੁਜ਼ਗਾਰੀ ਦਾ ਖਾਤਮਾ ਤੇ ਰੁਜ਼ਗਾਰ ਦੇਣ ਦੇ ਵਾਅਦੇ ਕਰਕੇ ਸੱਤਾ ਚ ਆਈ ਮਾਨ ਸਰਕਾਰ ਇਸ ਲੜਕੀ ਦੀ ਕਾਤਲ ਹੈ
ਜਥੇਬੰਦੀ ਇਸ ਦੁੱਖ ਦੀ ਘੜੀ ਚ ਬਲਵਿੰਦਰ ਕੌਰ ਦੇ ਪਰਿਵਾਰ ਤੇ ਬੇਰੁਜ਼ਗਾਰ ਸਾਥੀਆਂ ਦੇ ਨਾਲ ਖੜੀ ਹੈ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਸਰਕਾਰੀ/ਯੂਨੀਵਰਸਿਟੀ ਕਾਲਜਾਂ ਚ ਫੌਰੀ ਪੱਕੀ ਭਰਤੀ ਕੀਤੀ ਜਾਵੇ ਤੇ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਈਬ੍ਰੇਰੀਅਨ ਦੀ ਭਰਤੀ ਨੂੰ ਮੁਕੰਮਲ ਕੀਤਾ ਜਾਵੇ।
ਪੰਜਾਬ ਸਟੂਡੈਂਟਸ ਯੂਨੀਅਨ