ਨਵੀਂ ਦਿੱਲੀ,ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ)–ਸਮਰਿਤੀ ਇਰਾਨੀ ਜੀ ਬੇਹੂਦਾ ਤੇ ਸੰਵੇਦਨਹੀਣ ਬਿਆਨ ਹੈ ਤੁਹਾਡਾ ਕਿ ਮੈਂ ਦਿੱਲੀ ਤੋਂ ਕੋਚੀ ਤੇ ਫਿਰ ਵਾਪਸ ਦਿੱਲੀ ਆਈ ਤਾਂ ਮੈਨੂੰ ਵੀ ਭੁੱਖਿਆ ਵਿੱਚ ਮੰਨ ਕੇ ਹੰਗਰ ਇੰਡੈਕਸ ਬਣਾਇਆ ਜਾਂਦਾ ਹੈ। ਯਾਦ ਰੱਖੋ ਬੱਚਿਆਂ ਵਿੱਚ ਕੁਪੋਸ਼ਣ, ਕੱਦ ਤੇ ਭਾਰ ਨਾ ਵਧਣਾ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਕੁਪੋਸ਼ਣ ਕਾਰਨ ਹੁੰਦੀਆਂ ਮੌਤਾਂ ਦੇ ਆਧਾਰ ਤੇ ਭੁੱਖਮਰੀ ਸੂਚਕ ਅੰਕ ਬਣਾਇਆ ਜਾਂਦਾ ਹੈ। ਭੁੱਖਮਰੀ ਵਿੱਚ 125 ਦੇਸ਼ਾਂ ਵਿੱਚ 111ਵੇਂ ਸਥਾਨ ਤੇ ਖੜਾ ਹੈ ਭਾਰਤ, ਜਿੱਥੇ 20 ਕਰੋੜ ਲੋਕ ਇਕ ਡੰਗ ਭੁੱਖੇ ਸੌਂਦੇ ਹਨ। 80 ਕਰੋੜ ਗਰੀਬਾਂ ਜਿਉਂਦੇ ਰੱਖਣ ਲਈ ਸਸਤੀਆਂ ਦਰਾਂ ਤੇ ਰਾਸ਼ਨ ਦੇਣਾ ਪੈਂਦਾ ਹੈ।ਹਜਾਰਾਂ ਬੱਚੇ ਤੇ ਵੱਡੇ ਹਰ ਸਾਲ ਭੁੱਖ ਨਾਲ ਮਰ ਜਾਂਦੇ ਹਨ। ਤੱਥਾਂ ਦੇ ਉਲਟ ਜਾ ਕੇ ਝੂਠੇ ਸਿਆਸੀ ਬਿਆਨਾਂ ਰਾਹੀਂ ਸੱਚਾਈ ਨੂੰ ਨਹੀਂ ਬਦਲਿਆ ਜਾ ਸਕਦਾ।