ਰੈਨਾ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਨਿੱਜੀ ਕੰਪਨੀਆਂ ਦੇ ਵਿੱਚ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ – ਜ਼ਿਲ੍ਹਾ ਰੁਜ਼ਗਾਰ ਅਫ਼ਸਰ
ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ) – ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਅਤੇ ਰੋਜ਼ਗਾਰ ਦਿਵਾਉਣ ਦੇ ਮਕਸਦ ਨਾਲ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ , ਚੰਡੀਗੜ੍ਹ ਵੱਲੋਂ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਨਾਲ ਮੈਮੋਰੰਡਮ ਆਫ਼ ਅੰਡਰਸਟੈਂਡਿੰਗ (ਐੱਮ.ਓ.ਯੂ.) ਸਾਈਨ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਐੱਮ.ਓ.ਯੂ. ਅਨੁਸਾਰ ਰੈਨਾ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਨਿੱਜੀ ਕੰਪਨੀਆਂ ਦੇ ਵਿੱਚ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ ਅਤੇ ਸਫਲਤਾਪੂਰਵਕ ਟਰੇਨਿੰਗ ਪ੍ਰਾਪਤ ਕਰਨ ਵਾਲੇ ਪ੍ਰਾਰਥੀਆਂ ਨੂੰ ਵੱਖ-ਵੱਖ ਨਿੱਜੀ ਕੰਪਨੀਆਂ ਵਿਖੇ ਨੌਕਰੀ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਗਰੈਜੂਏਸ਼ਨ ਕਰ ਚੁੱਕੇ ਪ੍ਰਾਰਥੀ ਜੋ ਕਿ ਨਿੱਜੀ ਕੰਪਨੀਆਂ ਦੇ ਵਿੱਚ ਟ੍ਰੇਨਿੰਗ ਕਰਨ ਉਪਰੰਤ ਨੌਕਰੀ ਕਰਨ ਦੇ ਚਾਹਵਾਨ ਹਨ, ਉਹ ਪ੍ਰਾਰਥੀ ਸਟੈੱਪ-1 ਵਿੱਚ ਆਪਣਾ ਨਾਮ ਆਨਲਾਈਨ ਵੈੱਬਸਾਈਟ (https://form.typeform.com/to/FjueMdNc ) ‘ਤੇ ਰਜਿਸਟਰ ਕਰ ਸਕਦੇ ਹਨ। ਆਨਲਾਈਨ ਵੈੱਬਸਾਈਟ ਤੇ ਰਜਿਸਟਰ ਕਰਨ ਉਪਰੰਤ ਪ੍ਰਾਰਥੀ ਸਟੈੱਪ-2 ਵਿੱਚ ਆਪਣੀ ਈ-ਮੇਲ ਦੇ ਨਾਲ ਵੈੱਬਸਾਈਟ (https://www.rainaeducationfoundation.com/) ਤੇ ਲਾਗ-ਇਨ ਕਰਕੇ ਸਕਿੱਲ ਅਸੈਸਮੈਂਟ ਟੈੱਸਟ ਆਨਲਾਈਨ ਪੋਰਟਲ ‘ਤੇ ਮੁਫ਼ਤ ਟੈੱਸਟ ਦੇ ਸਕਦੇ ਹਨ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਕਮਰਾ ਨੰਬਰ 217 ਬੀ-ਬਲਾਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਿਖੇ ਪਹੁੰਚਣ ਅਤੇ ਦਫ਼ਤਰ ਦੇ ਹੈਲਪ ਲਾਈਨ ਨੰਬਰ 9478727217 ‘ਤੇ ਵੀ ਸੰਪਰਕ ਕਰ ਸਕਦੇ ਹਨ


