ਸਕੂਲ ਆਫ ਐਮੀਨੈਂਸ ਦਾਖਲਾ ਟੈਸਟ ਲਈ ਰਜਿਸਟ੍ਰੇਸ਼ਨ ਦੀ ਮਿਤੀ ਵਿੱਚ ਵਾਧਾ-ਅਮਰਜੀਤ ਸਿੰਘ ਪੁਰੇਵਾਲ

ਗੁਰਦਾਸਪੁਰ

ਗੁਰਦਾਸਪੁਰ, 17 ਮਾਰਚ (ਸਰਬਜੀਤ ਸਿੰਘ)— ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਆਫ ਐਮੀਨੈੈਂਸ ਵਿੱਚ ਵੀ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਲਈ ਰਜਿਟ੍ਰੇਸ਼ਨ ਦੀ ਆਖਰੀ ਮਿਤੀ 15 ਮਾਰਚ ਨਿਸ਼ਚਿਤ ਕੀਤੀ ਸੀ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ (ਸੈ:ਸਿ) ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਫੀਲਡ ਤੋਂ ਆ ਰਹੀ ਮੰਗ ਅਨੁਸਾਰ ਹੁਣ ਐਸ.ਸੀ.ਈ.ਆਰ.ਟੀ ਪੰਜਾਬ ਨੇ ਇਸ ਦਾਖਲਾ ਟੈਸਟ ਲਈ ਰਜਿਟ੍ਰੇਸ਼ਨ ਮਿਤੀ ਵਿੱਚ 19 ਮਾਰਚ ਤੱਕ ਵਾਧਾ ਕਰ ਦਿੱਤਾ ਹੈ । ਨੋਡਲ ਅਫਸਰ ਸਕੂਲ ਆਫ ਐਮੀਨੈਂਸ ਅਮਰਜੀਤ ਸਿੰਘ ਪੁਰੇਵਾਲ ਨੇਕਿਹਾ ਕਿ ਜਿਲੇ ਦੇ ਵਿਦਿਆਰਥੀਆਂ ਨੂੰ ਇਸ ਟੈਸਟ ਲਈ ਵੱਧ ਤੋਂ ਵੱਧ ਰਜਿਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਲੇ ਵਿੱਚ ਹੀ ਪ੍ਰਖਿਆ ਕੇਂਦਰ ਸਥਾਪਿਤ ਕੀਤੇ ਜਾਣਗੇ ।

Leave a Reply

Your email address will not be published. Required fields are marked *