ਗੁਰਦਾਸਪੁਰ, 16 ਜੂਨ (ਸਰਬਜੀਤ ਸਿੰਘ)– ਕੀ ਪੰਜਾਬ ਦੇ ਧਰਮੀ ਲੋਕ ਇਹ ਦੱਸ ਸਕਦੇ ਹਨ ਕਿ ਇੰਨਾਂ ਤਿੰਨ ਬਾਣਧਾਰੀ ਨਿਹੰਗਾ ਜਿਸ ਦਾ ਮਾਸਟਰ ਮਾਇੰਡ ਅੰਮ੍ਰਿਤ ਪਾਲ ਹੈ ਨੇ ਇੱਕ ਸੋਸ਼ਲ ਮੀਡੀਆ ਤੇ ਮਜਬੂਰੀਵੱਸ ਕਮਲ ਕੌਰ ਨੂੰ ਜੋ ਆਪਣੇ ਪ੍ਰਵਾਰ ਦਾ ਪੇਟ ਪਾਲ ਰਹੀ ਸੀ ਨੂੰ ਮਾਰ ਕੇ ਪੰਜਾਬ’ਚ ਲੱਚਰਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ ਸਗੋਂ ਨਿਹੰਗ ਸਿੰਘਾਂ ਦੇ ਪਵਿੱਤਰ ਬਾਣੇ ਨੂੰ ਕਲੰਕਿਤ ਕੀਤਾ ਹੈ,ਏ ਕੇਹੜੀ ਬਹਾਦਰੀ ਤੇ ਯੋਧਾ ਗਿਰੀ ਹੈ ਕਿ ਇੱਕ ਨਿਰਦੋਸ਼ ਔਰਤ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਕੇ ਭਗੌੜੇ ਹੋ ਜਾਓ ਇਹ ਤਾਂ ਬੁੱਜਦਿਲੀ ਤੇ ਕਾਇਰਤਾ ਹੈ, ਕੋਈ ਪੰਜਾਬ ਜਾਂ ਕੌਮੀ ਮੁੱਦਾ ਨਹੀਂ ? ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਨਿਹੰਗ ਸਿੰਘ ਬਾਣੇ ਵਿੱਚ ਇੱਕ ਨਿਰਦੋਸ਼ ਔਰਤ ਨੂੰ ਧੋਖੇ ਨਾਲ ਘਰੋਂ ਸੱਦ ਬੇਰਹਿਮ ਨਾਲ ਗਲਾ ਘੁੱਟ ਕੇ ਮਾਰਨ ਤੇ ਭਗੌੜੇ ਹੋਣ ਵਾਲੀ ਮੰਦਭਾਗੀ ਤੇ ਨਿੰਦਣਯੋਗ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਜਿਹੇ ਲੋਕਾਂ ਨੂੰ ਬਖਸ਼ਿਆ ਨਾਂ ਜਾਵੇ ਕਿਉਂਕਿ ਇਹ ਲੋਕ ਪੈਸੇ ਅਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੀ ਭੁੱਖ ਖਾਤਰ ਇਨਸਾਨ ਦੀਆਂ ਮੁਢਲੀਆਂ ਕਦਰਾਂ ਕੀਮਤਾਂ ਨੂੰ ਮਿੱਟੀ ਵਿੱਚ ਮਿਲਾ ਰਹੇ ਹਨ ਤੇ ਗੁਰੂ ਕੇ ਪਵਿੱਤਰ ਨੀਲੇ ਬਾਣੇ ਨੂੰ ਬਦਨਾਮ ਕਰ ਰਹੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੋਸ਼ਲ ਮੀਡੀਆ ਸਟਾਰ ਕਮਲ ਕੌਰ ਨੂੰ ਧੋਧੇ ਨਾਲ ਘਰੋਂ ਸੱਦ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੀ ਨਿਹੰਗ ਬਾਣਾ ਧਾਰੀਆਂ ਦੀ ਕਾਲੀ ਕਰਤੂਤ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ, ਸਰਕਾਰ ਤੋਂ ਇਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਲੱਚਰਵਾਦ ਤੇ ਸੋਸ਼ਲ ਮੀਡੀਆ ਰਾਹੀਂ ਨਾਗੇਜਵਾਦ ਦਾ ਵਿਖਾਵਾ ਕਰਨ ਵਾਲਿਆਂ ਦੇ ਸਖ਼ਤ ਵਿਰੋਧੀ ਹੈ ਅਤੇ ਅਜਿਹਾ ਕੰਮ ਸੋਸ਼ਲ ਮੀਡੀਆ ਤੇ ਕਮਲ ਕੌਰ ਲਗਾਤਾਰ ਕਰ ਰਹੀ ਸੀ, ਭਾਵੇਂ ਕਿ ਇਸ ਵਿਚ ਉਸ ਦੀ ਕੋਈ ਪਰਵਾਰਕ ਮਜਬੂਰੀ ਸੀ ਅਸੀਂ ਉਸ ਦੇ ਵਿਰੋਧੀ ਹਾਂ ਕਿਉਂਕਿ ਉਹ ਸੰਸਾਰੀ ਔਰਤ ਸੀ ਤੇ ਸੰਸਾਰ ਵਿੱਚ ਵਿਚਰਨ ਲਈ ਕਈ ਕੁਝ ਲੋਕਾਂ ਨੂੰ ਪੁੱਠਾ ਸਿੱਧਾ ਕਰਨਾ ਪੈਂਦਾ ਹੈ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਰ ਜੋਂ ਕੰਮ ਅੰਮ੍ਰਿਤ ਪਾਲ ਮਾਹਰੋ ਤੇ ਉਸ ਦੇ ਸਾਥੀਆਂ ਨੇ ਕਰ ਵਿਖਾਇਆ ਇਹ ਗੁਰੂ ਕੇ ਬਾਣੀ ਤੇ ਸਿੱਖ ਧਰਮ ਨੂੰ ਬਦਨਾਮ ਕਰਨ ਤੋਂ ਕਿਤੇ ਵੀ ਘੱਟ ਨਹੀਂ ? ਉਹਨਾਂ ਕਿਹਾ ਧਰਮ ਦਾ ਬਾਣਾ ਪਹਿਨ ਕੇ ਕੰਮ ਬੁਜ਼ਦਿਲਾਂ ਤੇ ਕਾਇਰਤਾਵਾਂ ਵਾਲੇ ਕਰਨ ਨਾਲ ਪੰਜਾਬ ਵਿੱਚ ਲੱਚਰਵਾਦ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਇਹ ਕੋਈ ਪੰਥ ਅਤੇ ਪੰਜਾਬ ਦਾ ਮੁੱਦਾ ਹੀ ਕਿਹਾ ਜਾ ਸਕਦਾ ਹੈ, ਭਾਈ ਖਾਲਸਾ ਨੇ ਕਿਹਾ ਕੋਈ ਸਮਾਂ ਸੀ ਜਦੋਂ ਸਿੱਖ ਗੁਲਾਮ ਬਣਾਈਆ ਲੜਕੀਆਂ ਛੁਡਵਾ ਘਰੋਂ ਘਰੀਂ ਪਹੁੰਚਾਉਂਦੇ ਸਨ ਅਤੇ ਅੱਜ ਵੀ ਸਿੱਖਾਂ ਦੇ ਚੜਦੀ ਕਲਾ ਵਾਲੇ ਕੀਤੇ ਕਾਰਜਾ ਕਰਕੇ ਉਨ੍ਹਾਂ ਨੂੰ ਸਲਾਮ ਕਰਦੇ ਅਤੇ ਕਰਦੇ ਰਹਿਣਗੇ ਪਰ ਲੜਕੀ ਕਮਲ਼ ਕੌਰ ਨੂੰ ਆਪਣੇ ਘਰ ਵਿਚੋ ਕਿਸੇ ਪ੍ਰਮੋਸ਼ਨ ਲਈ ਪੈਸੇ ਦਾ ਲਾਲਚ ਦੇ ਕੇ ਤਿੰਨ ਦਿਨ ਤੱਕ ਬੰਦੀ ਬਣਾਉਣਾ ਤੇ ਬੇਰਹਿਮੀ ਨਾਲ ਮਾਰ ਦੇਣ ਵਾਲੇ ਅੰਮ੍ਰਿਤ ਪਾਲ ਮਾਹਰੋ ਤੇ ਉਸ ਦੇ ਸਾਥੀਆਂ ਨੇ ਨਿਹੰਗ ਸਿੰਘ ਬਾਣੇ ਵਿੱਚ ਜੋਂ ਕਾਰਨਾਮਾ ਕੀਤਾ ਇਸ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵੱਸ ਰਹੇ ਧਰਮੀ ਲੋਕਾਂ ਦੀ ਸਵੀ ਨੂੰ ਦਾਗ ਲੱਗਿਆ ਹੈ, ਭਾਈ ਖਾਲਸਾ ਨੇ ਕਿਹਾ ਮਾਹਰੋ ਸਮਝਦਾ ਹੈ ਕਿ ਮੈਂ ਇਸ ਲੜਕੀ ਨੂੰ ਮਾਰਕੇ ਬੜਾ ਮਾਰਕਾ ਮਾਰਿਆ ਤਾਂ ਫਿਰ ਭੱਜਣ ਦੀ ਕੀ ਲੋੜ ਸੀ ਦੂਸਰਿਆਂ ਨੂੰ ਪੁਲਿਸ ਹਵਾਲੇ ਕਰਕੇ ਆਪ ਭਗੌੜਾ ਹੋਣਾ ਬਹਾਦਰਾਂ ਸੂਰਮਿਆਂ ਤੇ ਯੋਧਿਆਂ ਦਾ ਕੰਮ ਨਹੀਂ ? ਸਗੋਂ ਬੁਜ਼ਦਿਲੀ ਤੇ ਕਾਇਰਤਾ ਦੇ ਨਾਲ ਨਾਲ ਗੁਰੂ ਕੇ ਨੀਲੇ ਬਾਣੇ ਨੂੰ ਬਦਨਾਮ ਕਰਨ ਵਾਲ਼ਾ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਖੰਡੇ ਬਾਟੇ ਦੇ ਅੰਮ੍ਰਿਤ ਦਾ ਕਤਲੇਆਮ ਕਰਕੇ ਦੋ ਦੋ ਬਾਟਿਆਂ ਵਿਚ ਅੰਮ੍ਰਿਤ ਛਕਾਉਣ ਵਾਲੇ, ਭੁੱਚੋ ਮੰਡੀ ਵਾਲੇ ਸਾਧ ਗੁਰੂ ਕੀ ਇੱਕ ਪੰਗਤ ਵਾਲੀ ਮਰਯਾਦਾ ਨੂੰ ਭੰਗ ਕਰਕੇ ਦੋ ਦੋ ਪੰਗਤਾਂ ਲੰਗਰ ਛਕਾਉਣ, ਪਿੰਡਾਂ ਪਿੰਡਾਂ ‘ਚ ਜਾਤ ਪਾਤ ਦੇ ਅਧਾਰ ਬਣੇ ਗੁਰਦੁਆਰੇ ਤੇ ਸ਼ਮਸ਼ਾਨਘਾਟ ਇਹ ਸਾਰੇ ਕੌਮੀ ਤੇ ਗੁਰੂ ਦੇ ਮੁੱਦੇ ਹਨ, ਕਦੇ ਤੁਸੀਂ ਇਸ ਸਬੰਧੀ ਅਵਾਜ ਬੁਲੰਦ ਕੀਤੀ ਹੁੰਦੀ ਤਾਂ ਗੁਰੂ ਵੀ ਤੁਹਾਡੀ ਮਦਦ ਕਰਦਾ ਪਰ ਬਾਣਾ ਪਾ ਕੇ ਔਰਤ ਨੂੰ ਮਾਰਨਾਂ ਕੋਈ ਬਹਾਦਰੀ ਦਾ ਤੁਸੀਂ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਲੋਕਾਂ ਨੂੰ ਬਖਸ਼ਿਆ ਨਾਂ ਜਾਵੇ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੋਂ ਤੋਂ ਕੋਈ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਜੁਰਅਤ ਨਾ ਕਰ ਸਕੇ ।।


