ਗੁਰਦਾਸਪੁਰ, 16 ਜੂਨ (ਸਰਬਜੀਤ ਸਿੰਘ)– ਪੰਜਾਬ ਕਿਸਾਨ ਯੂਨੀਅਨ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਚਰਨਜੀਤ ਸਿੰਘ ਭਿੰਡਰ ਅਤੇ ਸੀਪੀਆਈਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਵੇਰਕਾ ਮਿਲਕ ਪਲਾਂਟ ਦੇ ਸੈਂਟਰ ਹੁਸ਼ਿਆਰਪੁਰ ਦੇ ਅਧਿਕਾਰੀਆਂ ਉੱਪਰ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਾਏ ਹਨ.ਉਹਨਾਂ ਕਿਹਾ ਕਿ ਵੇਰਕਾ ਦੁੱਧ ਕੇਂਦਰ ਆਪਣੇ ਦੁੱਧ ਉਤਪਾਦਕਾ ਨੂੰ ਪੰਜਾਬ ਦੇ ਕਰੀਬ ਦਰਜਨ ਭਰ ਵੇਰਕਾ ਕੇਦਰਾ ਦੇ ਪਿੰਡਾਂ ਵਿਚ ਮੱਕੀ, ਬਾਜਰਾ, ਜਵੀ ਅਤੇ ਚਰੀ ਆਦਿ ਫਸਲਾਂ ਦੇ ਬੀਜੑ ਕਰੀਬ 30 ਫੀਸਦ ਸਬਸਿਡੀ ਉਪਰ ਮੁਹਈਆ ਕਰਾਉਦਾ ਹੈ।
ਲੋਕ ਆਗੂਆਂ ਕਿਹਾ ਕਿ ਉਹਨਾਂ ਵਲੋਂ ਕੁਝ ਦੁੱਧ ਸਭਾਵਾ ਨਾਲ ਸਬੰਧਤ ਸੋਸਾਇਟੀਆ ਦੇ ਦੁਧ ਉਤਪਾਦਕ ਕਿਸਾਨਾਂ ਨਾਲ ਗਲਬਾਤ ਕਰਕੇ ਜਾਣਿਆ ਹੈ ਕਿ ਮੌਜੂਦਾ ਸੀਜਨ ਵਿੱਚ ਮੱਕੀ ਦੀ ਬਿਜਾਈ ਸਮੇਂ ਜੇਕਰ ਆਕਿਲੇ ਹੁਸਿਆਰਪੁਰ ਵੇਰਕਾ ਪਲਾਂਟ ਦੇ ਅਕਿਲੇ ਦਸੂਹਾ ਕੇਦਰ ਦੀ ਹੀ ਗਲ ਕੀਤੀ ਜਾਵੇ ਤਾਂ ਇਥੇ ਬੀਜ ਪਲਾਂਟ ਬਸੀ ਪਠਾਣਾ ਤੋਂ 5472 ਕਿਲੋ ਬੀਜ ਇਸ ਸੈਂਟਰ ਨੂੰ ਭੇਜਿਆ ਗਿਆ ਸੀ ਜਿਸ ਦੀ ਬਜਾਰੀ ਕੀਮਤ 600 ਰੁਪਏ ਫੀ ਕਿਲੋ ਦੇ ਹਿਸਾਬ 32 ਲੱਖ 87 ਹਜਾਰ ਰੁਪਏ ਬਣਦੀ ਹੈ ਪਰ ਇਹ ਦੁੱਧ ਉਤਪਾਦਕਾ ਨੂੰ 418 ਰੁਪਏ ਫੀ ਕਿਲੋ ਦੇ ਹਿਸਾਬ ਦਿੱਤਾ ਜਾਣਾ ਸੀ ਜਿਸ ਅਨੁਸਾਰ ਕੁਲ 10 ਲੱਖ ਰੁਪਏ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ ਪਰ ਮੱਕੀ ਦਾ ਬੀਜ ਦੁੱਧ ਸਭਾਵਾਂ ਰਾਹੀਂ ਕਿਸਾਨਾਂ ਨੂੰ ਭੇਜਣ ਦੀ ਬਜਾਏ ਬਸੀ ਪਠਾਣਾ ਬੀਜ ਕੇਦਰ ਤੋਂ ਚੁੱਕ ਕੇ ਬਾਹਰੋ ਬਾਹਰ ਬਾਜਾਰ ਵਿਚ ਵੇਚ ਦਿੱਤਾ ਗਿਆ ਅਤੇ ਕੁਲ 60,70 ਦੁੱਧ ਸਭਾਵਾ ਚੋ ਕੇਵਲ ਸੱਤ ਅੱਠ ਸੁਭਾਵਾਂ ਦੇ 22 ਲੱਖ ਰੁਪਏ ਦੇ ਫਰਜੀ ਬਿੱਲ ਕੱਟ ਦਿੱਤੇ ਗਏ ਪਰ ਇਹਨਾਂ ਸੁਭਾਵਾਂ ਨੂੰ ਮਹਿਕਮੇ ਵਲੋ ਮੱਕੀ ਦਾ ਬੀਜ ਦੇਣ ਦੀ ਬਜਾਏ ਕੇਵਲ ਮੂਲ ਪੈਸੇ ਦੀ ਅਦਾਇਗੀ ਕੀਤੀ ਗਈ ਜੋ ਉਨਾਂ ਦੇ ਦੁਧ ਖਾਤਿਆ ਚੋ ਕੱਟ ਲਈ ਗਈ. ਜੇਕਰ ਹੁਸਿਆਰਪੁਰ ਵੇਰਕਾ ਸੈਂਟਰ ਦੇ ਤਿੰਨ, ਦਸੂਹਾ,ਪਧਰਾਣਾ ਅਤੇ ਹੁਸ਼ਿਆਰਪੁਰ ਮਿਲਕ ਚਿੰਲਿਗ ਸੈਂਟਰਾਂ ਵਿਚ ਬੀਜਾ ਦੀ ਸਬਸਿਡੀ ਦੀ ਰਕਮ ਦੀ ਚਰਚਾ ਕੀਤੀ ਜਾਵੇ ਤਾਂ ਕਰੀਬ ਇਹ ਇਕ ਕਰੋੜ ਰੁਪਏ ਦਾ ਘਪਲਾ ਬਣਦਾ ਹੈ, ਜੇਕਰ ਇਹ ਵਰਤਾਰਾ ਸਾਰੇ ਪੰਜਾਬ ਦੇ ਦੁਧ ਸੈਂਟਰਾਂ ਵਿਚ ਵਾਪਰਿਆ ਹੋਵੇ, ਜੋ ਸੰਭਵ ਹੈ,ਤਾਂ ਇਹ ਘਪਲਾ ਮਾਨ ਸਰਕਾਰ ਦੇ ਭਿਰਸਟਾਚਾਰ ਦੇ ਜੀਰੋ ਟਾਲਰੈਸ ਦੇ ਦਾਵਿਆ ਦੀ ਫੂਕ ਕੱਢ ਦੇਵੇਗਾ ਜੋ ਵੇਰਕਾ ਦੁਧ ਪਲਾਂਟ ਦੀ ਬਰਬਾਦੀ ਦਾ ਸਕੇਂਤ ਹੋਵੇਗਾ, ਜਿਸ ਵਿਚ ਸਹਿਕਾਰੀ ਸੰਸਥਾ ਵੇਰਕਾ ਦੀ ਅਫਸਰਸਾਹੀ ਵਲੋ ਇਕ ਵਡੀ ਸਾਜਿਸ਼ ਰਚੀ ਕਹੀ ਜਾ ਸਕਦੀ ਹੈ. ਜਨਤਕ ਆਗੂਆਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਸਰਕਾਰ, ਪੰਜਾਬ ਵਿਜੀਲੈਸ ਅਤੇ ਵੇਰਕਾ ਦੁੱਧ ਕੇਦਰ ਪੰਜਾਬ ਦੀ ਅਫਸਰਸਾਹੀ ਤੋਂ ਮੰਗ ਕਰਦੇ ਹਾਂ ਕਿ ਵੇਰਕਾ ਸਹਿਕਾਰੀ ਆਦਾਰੇ ਨੂੰ ਬਚਾਉਣ ਲਈ, ਇਸ ਨਾਲ ਸਬੰਧਤ ਦੁੱਧ ਉਤਪਾਦਕ ਕਿਸਾਨਾਂ ਨੂੰ ਮੋਜੂਦਾ ਸਮੇ ਅਤੇ ਪਹਿਲਾਂ ਤੋਂ ਦਿਤੀਆਂ ਜਾ ਰਹੀਆਂ ਸਬਸਿਡੀਆ ਦੀਆਂ ਰਕਮਾਂ ਦੀ ਦਸੂਹਾ ਸਮੇਤ ਸਾਰੇ ਪੰਜਾਬ ਦੇ ਦੁਧ ਸੈਂਟਰਾਂ ਦੀਆਂ ਸਬਸਿਡੀਆ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ.ਆਗੂਆਂ ਕਿਹਾ ਕਿ ਦੁੱਧ ਉਤਪਾਦਕ ਕਿਸਾਨਾਂ ਨਾਲ ਹੋਏ ਇਸ ਘਪਲੇ ਸਬੰਧੀ ਸੰਯੁਕਤ ਕਿਸਾਨ ਮੋਰਚੇ ਨੂੰ ਵੀ ਜਾਣੂ ਕਰਵਾਇਆ ਜਾਵੇਗਾ.


