ਪਿੰਡ ਹਰਦੋ ਝੰਡੇ ਵਿੱਚ ਕੈਪਟਨ ਸੁਖਜੀਤ ਸਿੰਘ ਨੇ ਨਸ਼ਾ ਤਸੱਕਰਾਂ ਖਿਲਾਫ ਵਿੱਢੀ ਮੁਹਿੰਮ

ਗੁਰਦਾਸਪੁਰ

ਨਸ਼ਾ ਤਸੱਕਰਾਂ ਨੂੰ ਫੜ ਕੇ ਯੋਗ ਵਿਧੀ ਅਪਣਾ ਕੇ ਜੇਲਾਂ ਵਿੱਚ ਡੱਕਿਆ ਜਾਵੇਗਾ-ਐਸ.ਪੀ

ਗੁਰਦਾਸਪੁਰ, 12 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਕਿਸਾਨ ਮਜਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਅਤੇ ਸੇਵਾ ਮੁੱਕਤ ਕੈਪਟਨ ਸੁਖਜੀਤ ਸਿੰਘ ਹਰਦੋਝੰਡੇ ਨੇ ਆਪਣੇ ਪਿੰਡ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੋ ਵੀ ਨਸ਼ਾ ਤਸੱਕਰ ਦਾ ਕੰਮ ਕਰੇਗਾ, ਉਸ ਨੂੰ ਫੜ ਕੇ ਮੌਕੇ ਤੇ 1 ਲੱਖ ਰੂਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਉਸਦਾ ਸਾਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਨਸ਼ਾ ਤਸੱਕਰ ਪੁਲਸ ਫੜ ਲੈਂਦੀ ਹੈ ਤਾਂ ਜੋ ਵੀ ਉਸਦੀ ਜਮਾਨਤ ਦੇਣ ਲਈ ਜਾਂ ਮਦਦਗਾਰ ਸਾਬਤ ਹੋਵੇਗਾ, ਉਸ ਨੂੰ 50 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।

ਪਿੰਡ ਹਰਦੋ ਝੰਡੇ ਦੇ ਥਾਣਾ ਸਦਰ ਬਟਾਲਾ ਦੇ ਸੁਖਜੀਤ ਸਿੰਘ ਕੈਪਟਨ ਨੇ ਕਿਹਾ ਕਿ ਪੁਲਸ ਕੋਲ ਨਸ਼ਾ ਤਸੱਕਰਾਂ ਬਾਰੇ ਰਿਪੋਰਟਾਂ ਹੁੰਦੀਆਂਹਨ, ਕਈ ਵਾਰ ਉਨ੍ਹਾਂ ਕੋਲ ਬਰਾਮਦਗੀ ਨਾ ਹੋਣ ਕਰਕੇ ਪੁਲਸ ਫੜ ਵਿੱਚ ਅਸਮਰਥ ਰਹਿੰਦੀ ਹੈ, ਸਾਡੇ ਪਿੰਡ ਵਿੱਚ ਜੋ ਨਸ਼ਾ ਕਰਦੇ ਹਨ, ਉਹ ਅਜੇ ਵੀ ਪੁਲਸ ਦੀ ਗ੍ਰਿਫਤਾਰ ਤੋਂ ਬਾਹਰ ਹਨ, ਇਸ ਲਈ ਅਸੀ ਚਾਹੁੰਦੇ ਹਾਂ ਕਿ ਪੁਲਸ ਵੀ ਹਰਕਤ ਵਿੱਚ ਆਵੇ ਤੇ ਨਸ਼ਾ ਤਸੱਕਰਾਂ ਨੂੰ ਖਤਮ ਕਰੇ।

ਕੀ ਕਹਿੰਦੇ ਹਨ ਐਸ.ਪੀ (ਡੀ)

ਜਦੋਂ ਐਸ.ਪੀ ਇੰਵੈਸਟੀਗੇਸ਼ਨ ਬਟਾਲਾ ਗੁਰਪ੍ਰੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿ ਨਸ਼ੇ ਦੇ ਖਾਤਮੇ ਲਈ ਅਸੀ ਪਹਿਲਾਂ ਹੀ ਬੜੀ ਮੁਸਤੈਦੀ ਨਾਲ ਕੰਮ ਕਰ ਰਹੇ ਹਨ। ਪਿੰਡ ਹਰਦੋ ਝੰਡੇ ਵਿਖੇ ਐਸ.ਐਚ.ਓ ਸਦਰ ਤੇ ਡੀ.ਐਸ.ਪੀ ਵੱਲੋਂ ਨਸ਼ਾ ਛੁਡਾਓ ਮੁਹਿੰਮ ਤਹਿਤ 2 ਵਾਰ ਸੈਮੀਨਾਰ ਕਰਵਾਇਆ ਗਿਆ ਹੈ। ਕੁੱਝ ਨਸ਼ਾ ਤਸੱਕਰਾੰ ਖਿਲਾਫ ਪਰਚੇ ਦਰਜ ਵੀ ਕੀਤੇ ਗਏ ਹਨ, ਜੋ ਹੋਰ ਕਿੱਧਰੇ ਲੁੱਕੇ ਛੁਪੇ ਹਨ, ਉਨ੍ਹਾਂ ਦੀ ਸਾਨੂੰ ਇਤਲਾਹ ਮਿਲਣ ਉਪਰੰਤ ਪੁਲਸ ਉਨ੍ਹਾਂ ਨੂੰ ਦਬੌਚ ਕੇ ਬਣਦੀ ਕਾਰਵਾਈਅਮਲ ਵਿੱਚ ਲਿਆਵੇਗੀ ਅਤੇ ਨਸ਼ਾ ਤਸੱਕਰਾਂ ਨੂੰ ਫੜ ਕੇ ਯੋਗ ਵਿਧੀ ਅਪਣਾ ਕੇ ਜੇਲਾਂ ਵਿੱਚ ਡੱਕਿਆ ਜਾਵੇਗਾ।

Leave a Reply

Your email address will not be published. Required fields are marked *