ਆਯੁਸ਼ਮਾਨ ਅਰੋਗਿਆ ਕੇਂਦਰ ਪਿੰਡ ਮਸਾਣੀਆਂ ਵਿਖੇ ਲਗਾਇਆ ਗਿਆ ਫ੍ਰੀ ਆਯੁਰਵੈਦਿਕ ਅਤੇ ਹੋਮਿਓਪੈਥਿਕ ਕੈਂਪ

ਗੁਰਦਾਸਪੁਰ

ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)— ਡਾਇਰੈਕਟਰ ਆਯੁਰਵੇਦ ਪੰਜਾਬ ਡਾ ਰਮਨ ਖੰਨਾ ਦੇ ਦਿਸ਼ਾ ਨਰਦੇਸ਼ਾਂ ਅਨੁਸਾਰ ਆਯੂਸ਼ ਆਰੋਗਿਆ ਕੇਂਦਰ ਪਿੰਡ ਮਸਾਣੀਆਂ ਜਿਲਾ ਗੁਰਦਾਸਪੁਰ ਵਿਖੇ ਮੁਫ਼ਤ ਕੈਂਪ ਲਗਾਇਆ ਗਿਆ। ਡੀ .ਡੀ .ਓ ,ਜਿਲਾ ਆਯੁਰਵੈਦਿਕ ਅਤੇ ਯੂਨਾਨੀ ਦਫ਼ਤਰ, ਡਾ ਹਰਿੰਦਰ ਸਿੰਘ ਜੀ ਨੇ ਭਗਵਾਨ ਧਨਵੰਤਰੀ ਜੀ ਅੱਗੇ ਦੀਪ ਜਲਾ ਕੇ ਇਸ ਕੈਂਪ ਦੀ ਸ਼ੁਰੂਆਤ ਕੀਤੀ ।
ਇਸ ਕੈਂਪ ਦਾ ਆਯੋਜਨ ਆਯੁਰਵੈਦਿਕ ਮੈਡੀਕਲ ਅਫਸਰ ਡਾ ਮੰਜੂ ਦੀ ਰਹਿਨੁਮਾਈ ਵਿਚ ਕੀਤਾ ਗਿਆ । ਆਯੁਰਵੈਦਿਕ ਡਾਕਟਰ ਡਾ ਮਨਦੀਪ ਕੌਰ ਅਤੇ ਡਾ ਪਰਨੀਤ ਕੌਰ ਵਲੋਂ ਕੁੱਲ 456 ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ।ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ ਰੁਪਿੰਦਰ ਕੌਰ ਅਤੇ ਡਾ ਹਰਜਿੰਦਰ ਕੌਰ ਵਲੋਂ ਕੁੱਲ 218 ਮਰੀਜ਼ਾਂ ਦੀ ਜਾਂਚ ਕੀਤੀ ਗਈ ।ਇਸ ਤਰ੍ਹਾਂ ਕੁੱਲ 674 ਮਰੀਜ਼ਾ ਨੇ ਇਸ ਕੈਂਪ ਦਾ ਲਾਭ ਉਠਾਇਆ।

ਡਾ ਮੰਜੂ ਨੇ ਦੱਸਿਆ ਕਿ ਪ੍ਰਾਚੀਨ ਚਕਿਤਸਾ ਪੱਧਤੀਆਂ ਨਾਲ ਬਿਮਾਰੀ ਨੂੰ ਸਿਰਫ ਰੋਕਿਆ ਨਹੀਂ ਜਾਂਦਾ ਸਗੋਂ ਜੜ ਤੋ ਖ਼ਤਮ ਕੀਤਾ ਜਾਂਦਾ ਹੈ ਆਯੁਸ਼ ਵਿਭਾਗ ਦੇ ਅਜਿਹੇ ਉਪਰਾਲਿਆਂ ਨਾਲ ਯਕੀਨਨ ਲੋਕ ਪ੍ਰਾਚੀਨ ਚਕਿਤਸਾ ਪੱਧਤੀਆਂ ਵੱਲ ਹੋਰ ਜਾਗਰੂਕ ਹੋਣਗੇ ।
ਇਸ ਕੈਂਪ ਵਿਚ ਉਪਵੈਦ ਸੁਰਈਆ, ਸੰਦੀਪ ਕੁਮਾਰ,ਮਹਿਕਦੀਪ ਸਿੰਘ,ਸੀਮਾ ਅਤੇ ਸੁਨੀਤਾ ਜੋਸ਼ੀ ਵਲੋਂ ਸੇਵਾ ਨਿਭਾਈ ਗਈ । ਪਿੰਡ ਦੇ ਸਰਪੰਚ ਪ੍ਰਭਸਿਮਰਨ ਜੀਤ ਸਿੰਘ ਜੀ ਵਲੋਂ ਇਸ ਕੈਂਪ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ ।

Leave a Reply

Your email address will not be published. Required fields are marked *