ਗੁਰਦਾਸਪੁਰ, 30 ਜਨਵਰੀ (ਸਰਬਜੀਤ ਸਿੰਘ)– ਮਾਲਵਾ ਤਰਨਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਹੈਡ ਕੁਆਰਟਰ ਗੁਰਦੁਆਰਾ ਵਿਵੇਕਸਰ ਸਾਹਿਬ ਭਾਈ ਰੂਪਾ ਰੋੜ ਫੂਲ ਬਠਿੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਸ਼ਹਾਦਤ ਏ 350 ਸਾਲਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਜੋੜ ਮੇਲਾ 1-2 ਅਤੇ ਤਿੰਨ ਫਰਵਰੀ ਨੂੰ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ,ਮਾਲਵਾ ਤਰਨਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਦੀ ਦੇਖ ਰੇਖ ਅਤੇ ਨਗਰ ਫੂਲ, ਇਲਾਕੇ ਅਤੇ ਦੇਸ਼ ਦੀਆਂ ਸੰਗਤਾਂ ਦੀ ਭਰਵੇਂ ਸੰਯੋਗ ਨਾਲ ਮਨਾਇਆ ਜਾ ਰਿਹਾ ਹੈ, ਅਖੰਡਪਾਠ ਸਾਹਿਬ ਅਰੰਭ ਕੀਤੇ ਜਾਣਗੇ, ਧਾਰਮਿਕ ਦੀਵਾਨ ਸਜਾਏ ਜਾਣਗੇ, ਸਮੂਹ ਧਾਰਮਿਕ ਬੁਲਾਰਿਆਂ ਤੇ ਹੋਰ ਸਨਮਾਨ ਯੋਗ ਹਸਤੀਆਂ ਦਾ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਅਕਾਲਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਦੀਆਂ ਫੌਜਾਂ ਵੱਲੋਂ ਸ਼ਾਨਦਾਰ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਆਈ ਸੰਗਤ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ ਜਾਵੇਗਾ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਜਾਣਗੇ, ਸਮਾਗ਼ਮ ਵਿੱਚ ਪੰਥ ਦੀਆਂ ਮਹਾਨ ਸਨਮਾਨ ਯੋਗ ਹਸਤੀਆਂ ਪਹੁੰਚ ਰਹੀਆਂ ਹਨ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਅਤੇ ਮਾਲਵਾ ਤਰਨਾ ਦਲ ਦੇ ਪ੍ਰੈਸ ਸੈਕਟਰੀ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਨਾਲ ਸਮਾਗਮ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਮਾਲਵਾ ਤਰਨਦਲ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਸਵਰਗੀ ਤੇ ਪਲੇਠੇ ਸਿੰਘ ਸਾਹਿਬ ਜਥੇਦਾਰ ਬਾਬਾ ਲਾਲ ਸਿੰਘ ਜੀ ਫੂਲ ਬਠਿੰਡਾ ਵੱਲੋਂ ਹਰ ਸਾਲ ਸਲਾਨਾ ਗੁਰਮਤਿ ਸਮਾਗਮ, ਧਾਰਮਿਕ ਦੀਵਾਨ ਸਜਾਉਣ ਦੇ ਨਾਲ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਸੰਗਤਾਂ ਨੂੰ ਘੌੜ ਸਵਾਰੀ ਨੇਜ਼ਾ ਬਾਜ਼ੀ, ਗਤਕਾ ਬਾਜੀ ਪੈਂਤੜੇ ਕੱਢਣੇ ਤੇ ਨੰਗੀਆਂ ਤਲਵਾਰਾਂ ਦੇ ਜੌਹਰ ਦਿਖਾ ਕੇ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਦੀ ਇੱਕ ਇਤਿਹਾਸਕ ਲਹਿਰ ਚਲਾਈ ਹੋਈ ਅਤੇ ਇਸੇ ਕੜੀ ਤਹਿਤ ਉਹਨਾਂ ਦੇ ਮਹਾਨ ਵਿਦਵਾਨ ਅਤੇ ਪੜੇ ਲਿਖੇ ਅਗਾਂਹਵਧੂ ਸਪੂਤ ਤੇ ਮਜੌਦਾ ਮਾਲਵਾ ਤਰਨਦਲ ਦੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਵੱਲੋਂ ਚਲਾਈ ਪੁਰਾਤਨ ਮਰਯਾਦਾ ਤੇ ਪਹਿਰਾ ਦਿਤਾ ਜਾ ਰਿਹਾ ਹੈ, ਭਾਈ ਖਾਲਸਾ ਨੇ ਦੱਸਿਆ ਇਸ ਵਾਰ ਇਹ ਸਲਾਨਾਂ ਗੁਰਮਤਿ ਸਮਾਗਮ ਜੋੜ ਮੇਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸਮਰਪਤ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਭਾਈ ਖਾਲਸਾ ਨੇ ਦੱਸਿਆ ਤਿੰਨ ਰੋਜ਼ਾ ਸਾਲਾਨਾ ਗੁਰਮਤਿ ਸਮਾਗਮ ਜੋੜ ਮੇਲੇ ਦੀ ਅਰੰਭਤਾ 1 ਫਰਵਰੀ ਐਤਵਾਰ ਨੂੰ ਰੱਬੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਨਾਲ ਹੋਵੇਗੀ,ਦੋ ਫਰਵਰੀ ਸੋਮਵਾਰ ਨੂੰ ਮੱਦ ਦੀ ਅਰਦਾਸ ਤੋਂ ਬਾਅਦ ਪੰਜ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਇਆ ਜਾਵੇਗਾ ਜੋ ਗੁਰਦੁਆਰਾ ਵਿਵੇਕਸਰ ਸਾਹਿਬ ਤੋਂ ਰਾਮਪੁਰਾ ਦੇ ਗੁਰਦੁਆਰਿਆਂ ‘ਚ ਨਤਮਸਤਕ ਹੁੰਦਾਂ ਹੋਇਆ ਵਾਪਸ ਪੜਾਅ ਤੇ ਪਹੁੰਚੇਗਾ ਅਤੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਜਾਵੇਗੀ ਅਤੇ ਨਗਰਕੀਰਤਨ ਦੇ ਸੇਵਾਦਾਰਾਂ ਦਾ ਸਨਮਾਨ ਕੀਤਾ ਜਾਵੇਗਾ,ਭਾਈ ਖਾਲਸਾ ਨੇ ਦੱਸਿਆ 3 ਫਰਵਰੀ ਬੁੱਧਵਾਰ ਨੂੰ ਰੱਖੇਂ ਅਖੰਡ ਪਾਠਾਂ ਦੇ ਸੰਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਮਹਾਂਨ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੋਂ ਸੰਤ ਮਹਾਂਪੁਰਸ਼ ਵੀ ਹਾਜ਼ਰੀ ਲਵਾਉਣਗੇ, ਸਮਾਗਮ ‘ਚ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਸ੍ਰਵਣ ਸਿੰਘ ਰਸਾਲਦਾਰ ਸਾਹਿਬ 96 ਕਰੌੜੀ ਬੁੱਢਾਦਲ, ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ, ਭਾਈ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ, ਜਥੇਦਾਰ ਬਾਬਾ ਜੋਗਾ ਸਿੰਘ ਤਰਨਾ ਦਲ, ਜਥੇਦਾਰ ਬਾਬਾ ਅਵਤਾਰ ਸਿੰਘ ਬਿਧੀਚੰਦੀਏ,ਜਥੇ ਬਾਬਾ ਮੇਜਰ ਸਿੰਘ,ਜਥੇ ਬਲਦੇਵ ਸਿੰਘ ਵੱਲਾ , ਸ੍ਰ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਹਰਿਆਣਾ ਕਮੇਟੀ,ਜਥੇ ਕੁਲਵਿੰਦਰ ਸਿੰਘ ਚੌਤੇ ਵਾਲੇ,ਜਥੇ ਬਾਬਾ ਰਾਜਾ ਰਾਜ ਸਿੰਘ,ਜਥੇ ਬਾਬਾ ਬਲਦੇਵ ਸਿੰਘ ਮੁਸਤਫਾ ਪੁਰ,ਜਥੇ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ ਸਾਹਿਬ ਤੋਂ ਇਲਾਵਾ ਸੰਤ ਸਮਾਜ ਅਨੇਕਾਂ ਸੰਤ ਮਹਾਂਪੁਰਸ਼ ਵੀ ਹਾਜ਼ਰ ਹੋ ਰਹੇ ਹਨ, ਇਸ ਸਬੰਧੀ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਨੇ ਦੱਸਿਆ ਸਮਾਗਮ ਸਬੰਧੀ ਰਿਹਾਇਸ਼, ਪਾਰਕਿੰਗ ਤੇ ਲੰਗਰਾਂ ਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਹਨ ਉਹਨਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਤਿੰਨ ਰੋਜ਼ਾ ਗੁਰਮਤਿ ਸਮਾਗਮ ਅਤੇ ਸਲਾਨਾ ਜੋੜ ਮੇਲੇ ਦੇ ਧਾਰਮਿਕ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਮਨੁੱਖੀ ਜੀਵਨ ਨੂੰ ਫਸਲ ਬਣਾਉਣ ਦੀ ਲੋੜ ਤੇ ਜੋਰ ਦਿੱਤਾ ਜਾਵੇ।


