ਰਾਹੁਲ ਗਾਂਧੀ ਰਵਨੀਤ ਬਿੱਟੂ ਨੂੰ ਗੱਦਾਰ ਅਤੇ ਰਵਨੀਤ ਬਿੱਟੂ ਰਾਹੁਲ ਗਾਂਧੀ ਨੂੰ ਦੇਸ਼ ਦਾ ਦੁਸ਼ਮਣ ਦੱਸ ਰਹੇ, ਪਰ ਰਾਹੁਲ ਗਾਂਧੀ ਦਰਬਾਰ ਸਾਹਿਬ ਢਹਿ ਢੇਰੀ ਕਰਨ ਤੇ ਸਿੱਖ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਸੱਤਾ ਨਹੀਂ ਆ ਸਕਦੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਰਾਹੁਲ ਗਾਂਧੀ ਕਾਂਗਰਸ ਦੇ ਬਲੂੰਗੜੇ ਨੂੰ ਰਾਜ ਸਤਾ ਦਾ ਸਿਆਸੀ ਬਿਖਾਰ ਚੜਿਆ ਹੋਇਆ ਹੈ ਅਤੇ ਉਹ ਬਹੁਤ ਕੋਸ਼ਿਸ਼ ਕਰ ਰਿਹਾ ਹੈ ਕਿ ਰਾਜ ਮਿਲ ਜਾਵੇ ਅਤੇ ਇਸ ਨਸ਼ੇ ਵਿੱਚ ਉਹ ਸੰਸਦ ਭਵਨ ਦੀ ਮਰਯਾਦਾ ਦੀਆਂ ਧੱਜੀਆਂ ਉਡਾਉਣ ਵਿੱਚ ਲੱਗੇ ਹੋਏ ਹਨ ਅਤੇ ਬੀਤੇ ਦਿਨੀਂ ਉਹਨਾਂ ਕਾਂਗਰਸ ਛੱਡ ਕੇ ਭਾਜਪਾ ਵੱਲੋਂ ਬਣੇਂ ਰਾਜਮੰਤਰੀ ਸ੍ਰ ਰਵਨੀਤ ਬਿੱਟੂ ਨੂੰ ਗੱਦਾਰ ਦੱਸ ਕੇ ਹੱੱਥ ਵਧਾਇਆ ਤਾਂ ਰਵਨੀਤ ਬਿੱਟੂ ਨੇ ਹੱਥ ਨਾ ਮਿਲਾਕੇ ਕਿਹਾ ਦੇਸ਼ ਦੇ ਗੰਧਾਰਾ ਨਾਲ ਹੱਥੀ ਨਹੀਂ ਮਿਲਾਏ ਜਾਂਦੇ, ਮਾਮਲਾ ਹੁਣ ਬਹੁਤ ਅੱਗੇ ਵਧ ਚੁੱਕਾਂ ਹੈ ਰਵਨੀਤ ਬਿੱਟੂ ਸ਼ਰੇਆਮ ਇਲਜ਼ਾਮ ਲਾ ਰਹੇ ਹਨ ਕਿ ਉਹਨਾਂ ਦੀ ਪਗੜੀ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਭਾਜਪਾ ਨੇਤਾ ਇਸ ਨੂੰ ਸਿੱਖਾਂ ਤੇ ਸਿਧਾ ਨਿਸ਼ਾਨਾ ਦੱਸ ਰਹੇ ਹਨ ਤੇ ਕਹੇ ਰਹੇ ਹਨ ਕਿ ਰਾਹੁਲ ਗਾਂਧੀ ਨੇ ਸਾਰੇ ਸਿਖਾਂ ਨੂੰ ਗੱਦਾਰ ਦੱਸਿਆ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਰਾਹੁਲ ਗਾਂਧੀ ਵੱਲੋਂ ਭਾਜਪਾ ਕੇਂਦਰੀ ਮੰਤਰੀ ਸ੍ਰ ਰਵਨੀਤ ਬਿੱਟੂ ਨੂੰ ਗੱਦਾਰ ਦੱਸਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਮੰਗ ਕਰਦੇ ਹਨ ਕਿ ਰਾਹੁਲ ਗਾਂਧੀ ਤੇ ਸਿੱਖ ਨੂੰ ਗੱਦਾਰ ਕਹਿਣ ਤੇ ਪੱਗ ਲਾਹੁਣ ਦੀ ਕੋਸ਼ਿਸ਼ ਕਰਨ ਮਾਮਲੇ ਤੇ ਸੰਸਦ ਚੇਅਰਪਰਸਨ ਨੂੰ ਇਸ ਕਾਰਵਾਈ ਕਰਨ ਦੀ ਮੰਗ ਕਰਨੀ ਚਾਹੀਦੀ ਹੈ ਤਾਂ ਕਿ ਸੰਸਦ ਦੀ ਮਰਯਾਦਾ ਨੂੰ ਕਾਇਮ ਰੱਖਿਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਰਾਹੁਲ ਗਾਂਧੀ ਵੱਲੋਂ ਸੰਸਦ ਵਿੱਚ ਭਾਜਪਾ ਸਿੱਖ ਮੰਤਰੀ ਨੂੰ ਗੱਦਾਰ ਕਹਿਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਸਪੀਕਰ ਸਾਹਿਬ ਤੋਂ ਮੰਗ ਕਰਦੀ ਹੈ ਰਾਹੁਲ ਗਾਂਧੀ ਵੱਲੋਂ ਸਿੱਖ ਮੰਤਰੀ ਨੂੰ ਗੱਦਾਰ ਦੱਸਣ ਵਾਲੀ ਭਾਸ਼ਾ ਸਬੰਧੀ ਐਕਸ਼ਨ ਲਿਆ ਜਾਵੇ ਤਾਂ ਕਿ ਸੰਸਦ ਦੀ ਮਰਯਾਦਾ ਨੂੰ ਕਾਇਮ ਰੱਖਿਆ ਜਾਵੇ, ਭਾਈ ਖਾਲਸਾ ਨੇ ਕਿਹਾ ਰਾਹੁਲ ਗਾਂਧੀ ਨੂੰ ਦੇਸ਼ ਦੀ ਸਤਾ ਹਥਿਆਉਣ ਦਾ ਸਿਆਸੀ ਬੁਖਾਰ ਕੁਝ ਜ਼ਿਆਦਾ ਹੀ ਗਿਆ ਕਿ ਉਸ ਨੇ ਸਿਖਾਂ ਨੂੰ ਹੁਣ ਗੱਦਾਰ ਦੱਸਣਾ ਸ਼ੁਰੂ ਕਰ ਦਿੱਤਾ ਹੈ, ਭਾਈ ਖਾਲਸਾ ਨੇ ਦੱਸਿਆ ਪਵਿੱਤਰ ਹਰਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਟੈਂਕਾਂ ਨਾਲ ਢਹਿ ਢੇਰੀ ਕਰਨ ਤੇ ਦਿੱਲੀ ਵਿਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਕਾਂਗਰਸ ਹੁਣ ਕਦੇ ਦੇਸ਼ ਤੇ ਕਾਬਜ਼ ਨਹੀਂ ਹੋ ਸਕਦੀ ਕਿਉਂਕਿ ਦੁਨੀਆਂ ਦੇਸ਼ ਨੂੰ ਪੰਜਾਹ ਸਾਲਾਂ ਤੋਂ ਲੁੱਟਣ ਤੇ ਕੁੱਟਣ ਵਾਲੀ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਤੋਂ ਭਲੀਭਾਂਤ ਜਾਣੂ ਹੈ।

Leave a Reply

Your email address will not be published. Required fields are marked *