ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਸਿਆਸਤ ‘ਚ ਲਿਆ ਕੇ ਬਾਦਲਾਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਲਾਂਭੇ ਕਰਨਾ ਸੀ, ਫੈਡਰੇਸ਼ਨ ਦੇ ਆਗੂਆਂ ਨੇ ਸੰਤਾਂ ਨਾਲ਼ ਗੱਦਾਰੀ ਕੀਤੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿਥੇ ਲੋਕਾਂ ਨੂੰ ਦੇਹਧਾਰੀ ਗੁਰੂਆਂ ਤੋਂ ਛੁਟਕਾਰਾ ਦਿਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਚਾਹੁੰਦੇ ਸਨ, ਉਥੇ ਉਹ ਨੇ ਬਾਦਲਾਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਪਾਸੇ ਕਰਨਾ ਚਾਹੁੰਦੇ ਸਨ ਅਤੇ ਇਸੇ ਹੀ ਕਰਕੇ ਉਨ੍ਹਾਂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਹੋਂਦ ਵਿੱਚ ਲਿਆਂਦਾ, ਇਥੇ ਹੀ ਬਸ ਨਹੀਂ ? ਉਹ ਜਾਣੀ ਜਾਣ ਕਿ ਅਗਰ ਬਾਦਲਾਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਪਾਸੇ ਨਾਂ ਕੀਤਾ ਗਿਆ,ਤਾਂ ਇਹ ਭਵਿੱਖ ਵਿੱਚ ਸਿੱਖ ਕੌਮ ,ਸਿਖ ਧਰਮ,ਸਿੱਖ ਰਹਿਤ ਮਰਯਾਦਾ ਤੇ ਅਕਾਲ ਤਖ਼ਤ ਸਾਹਿਬ ਦੇ ਸ਼ਾਨਾਮੱਤੇ ਪੁਰਾਤਨ ਇਤਿਹਾਸ ਨੂੰ ਕਲੰਕਿਤ ਕਰ ਸਕਦੇ ਹਨ ਅਤੇ ਉਨ੍ਹਾਂ ਨੇ ਇਸ ਦੂਰਦਰਸ਼ੀ ਸੋਚ ਤੇ ਪਹਿਰਾ ਦੇਂਦਿਆਂ ਆਪਣੇ ਜਿਉਂਦੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਬਾਦਲ ਦੇ ਬਾਬਾ ਬਕਾਲਾ ਸਾਹਿਬ ਤੋਂ ਖੜੇ ਹੋਏ ਉਮੀਦਵਾਰ ਜੀਵਨ ਸਿੰਘ ਉਮਰਾਨੰਗਲ ਦੇ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਨੂੰ ਚੌਣਾਂ ਵਿੱਚ ਖੜਾ ਕੀਤਾ ਸੀ, ਭਾਵੇਂ ਕਿ ਵੱਡੀ ਟੱਕਰ ਦੇਣ ਤੋਂ ਬਾਅਦ  ਫੈਡਰੇਸ਼ਨ ਪ੍ਰਧਾਨ ਸ਼ਹੀਦ ਭਾਈ ਅਮਰੀਕ ਸਿੰਘ ਹਾਰ ਗਏ ਸਨ,ਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਉਹਨਾਂ ਨੇ ਬਾਦਲ ਵਿਰੋਧੀ ਲੜਨ ਦਾ ਰਸਤਾ ਵਿਖਾਇਆ ਸੀ ਜੋ ਕੁਝ ਫੈਡਰੇਸ਼ਨ ਨੇਤਾਵਾਂ ਦੀ ਮੌਕਾ ਪ੍ਰਸਤੀ ਤੇ ਸਿਆਸਤ ਦੀ ਭੁੱਖ ਖਾਤਰ ਬਾਦਲਾਂ ਦੀ ਭੇਂਟ ਚੜ੍ਹ ਗਿਆ ਤੇ ਅਜਿਹੇ ਆਗੂਆਂ ਨੇ ਬਾਦਲਾਂ ਨਾਲ ਮਿਲ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਸੰਕਲਪ ਦਾ ਕਤਲੇਆਮ ਕਰ ਦਿੱਤਾ ਜਿੰਨਾ ਦੀ ਮਾੜੀ ਨੀਤੀ ਕਾਰਨ ਬਾਦਲ ਕੇ ਇਨ੍ਹੇ ਵਧ ਗਏ ਹਨ ਕਿ ਉਨ੍ਹਾਂ ਨੂੰ ਸਿੱਖੀ ਰਹਿਤ ਮਰਿਯਾਦਾ ਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਨਾਲ ਨਾਲ ਅਕਾਲ ਤਖ਼ਤ ਸਾਹਿਬ ਦੀ ਮਹਾਨ ਹਸਤੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਲਫਾਫੇ ਰਾਹੀਂ ਤਾਇਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਦੀ ਖੁਲੇਆਮ ਦੁਰਵਰਤੋ ਕੀਤੀ ਜਾ ਰਹੀ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ 20 ਵੀਂ ਸਦੀ ਦੇ ਮਹਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਂਦੀ ਹੋਈ ਅਕਾਲੀ ਦਲ ਬਾਦਲ ਤੋਂ ਕੋਹਾਂ ਦੂਰ ਹੈ ਅਤੇ ਭਵਿੱਖ ਵਿੱਚ ਕਦੇ ਵੀ ਬਾਦਲ ਦਲੀਆਂ ਦੀ ਸਰਪ੍ਰਸਤੀ ਨੂੰ ਪ੍ਰਵਾਨ ਨਹੀਂ ਕਰਦੀ ਅਤੇ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਬਾਦਲਾਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਪਾਸੇ ਕਰਨ ਹਿੱਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵਿੱਚ ਭਰਤੀ ਹੋਵੋ ਤਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਮੁਤਾਬਕ ਬਾਦਲਾਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਪਾਸੇ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਫੈਡਰੇਸ਼ਨ’ਚ ਖੁੱਦ ਭਰਤੀ ਕੀਤੇ ਗਏ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਧੌਖਾ ਦੇ ਕੇ ਬਾਦਲਾਂ ਦੀ ਝੋਲੀ ਪਏ ਫੈਡਰੇਸ਼ਨ ਨੇਤਾਵਾਂ ਦੀ ਮੌਕਾ ਪ੍ਰਸਤ ਨੀਤੀ ਦੀ ਨਿੰਦਾ ਅਤੇ ਨੌਜਵਾਨਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ‘ਚ ਭਰਤੀ ਹੋ ਕੇ ਬਾਦਲਾਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਦੂਰ ਕਰਨ ਦੇ ਨਾਲ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਿੱਖਿਆ ਸੋਚ  ਸੰਕਲਪ ਤੇ ਪਹਿਰਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਉਹਨਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਧਰਮੀਂ ਸੋਚ ਨੂੰ ਖਾਲਸਤਾਨ ਨਾਲ ਜੋੜਨ ਲਈ ਜਿਥੇ ਸਰਕਾਰ ਦੀਆਂ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਉਥੇ ਬਾਦਲਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਧਰਮੀਂ ਪ੍ਰਚਾਰ ਵਿਚ ਵੱਡੀਆਂ ਰੁਕਾਵਟਾ ਪਾਈਆਂ, ਭਾਈ ਖਾਲਸਾ ਨੇ ਕਿਹਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਅਟੈਕ ਕਰਨ ਦੇ ਹੱਕ ਵਿੱਚ ਨਹੀਂ ਸੀ ਪਰ ਬਾਦਲਾਂ ਦੀ ਜੁੰਡਲੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਖਾਲਸਾ ਕਿਸੇ ਵੱਖਰੇ ਖਾਲਸਤਾਨ ਰਾਜ ਦੀ ਗੱਲ ਨਹੀਂ ਕਰਦੀ ਸਗੋਂ ਸਾਡੀ ਜਥੇਬੰਦੀ ਬਾਦਲਾਂ ਨੂੰ ਸਿੱਖੀ ਦੀ ਸਰਗਰਮ ਸਿਆਸਤ ਤੋਂ ਪਾਸੇ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦੇਣਾ ਚਾਹੁੰਦੀ ਹੈ ਅਤੇ ਇਸ ਲਈ ਅਸੀਂ ਨੌਜਵਾਨਾਂ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵਿੱਚ ਭਰਤੀ ਹੋਣ ਦੀ ਬੇਨਤੀ ਕਰਦੀ ਹੈ ਤਾਂ ਕਿ ਸਿੱਖੀ ਸਿਧਾਂਤਾਂ ਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਦੇ ਨਾਲ ਨਾਲ ਜਥੇਦਾਰ ਅਕਾਲਤਖਤ ਸਾਹਿਬ ਵਰਗੀ ਸਨਮਾਨ ਯੋਗ ਪਦਵੀਂ ਦੇ ਆਦਰ ਮਾਣ ਸਤਿਕਾਰ ਵਧਾਇਆ ਜਾ ਸਕੇ ।

Leave a Reply

Your email address will not be published. Required fields are marked *