ਲੁਧਿਆਣਾ, ਗੁਰਦਾਸਪੁਰ, 5 ਫਰਵਰੀ (ਸਰਬਜੀਤ ਸਿੰਘ)– ਲੋਕ ਅਧਿਕਾਰ ਲਹਿਰ ਦੇ ਮੋਢੀ ਬਲਵਿੰਦਰ ਸਿੰਘ ਨੇ ਲੁਧਿਆਣਾ ਵਿਖੇ ਇਕ ਮੀਟਿੰਗ ਰੱਖੀ, ਉੱਥੇ ਪੰਜਾਬ ਦੇ ਨਿਘਾਰ ਵੱਲ ਜਾ ਰਹੇ ਹਾਲਾਤਾਂ ਬਾਰੇ ਚਿੰਤਾ ਜਾਹਿਰ ਕੀਤੀ ਗਈ। ਨਸ਼ੇ ਵਿਚ ਡੁੱਬਦੀ ਜਵਾਨੀ ਕਿਸਾਨ ਮਜ਼ਦੂਰ ਦੀ ਹੋ ਰਹੀ ਦੁਰਦਸ਼ਾ ਮਿਲਾਵਟਖੋਰੀ,ਰਿਸ਼ਵਤਖੋਰੀ,ਬੇਰੁਜ਼ਗਾਰੀ ਵਿਦੇਸ਼ਾ ਨੂੰ ਜਾ ਰਹੀ ਨੌਜਵਾਨੀ ਸਿਹਤ, ਸਿਖਿਆ ਦੇ ਡਿੱਗ ਰਹੇ ਮਿਆਰ ਅਤੇ ਪੰਜਾਬ ਦੀ ਜਰਖੇਜ ਧਰਤੀ ਨੂੰ ਦੱਬਣ ਦੇ ਬਣ ਰਹੇ ਮਨਸੂਬੇ ਤੇ ਆਮ ਲੋਕਾਂ ਦੀਆਂ ਹੋ ਰਹੀਆਂ ਲੁੱਟਾਂ ਖੋਹਾਂ ਫਿਰੌਤੀਆਂ ਤੋਂ ਕਿਸ ਤਰਾ ਰਾਹਤ ਮਿਲੇ ਦਿਨੋ-ਦਿਨ ਵੱਧ ਰਹੇ ਪੰਜਾਬ ਦੇ ਕਰਜੇ ਤੇ ਹੋਰ ਕਈ ਵਿਚਾਰਾਂ ਹੋਈਆਂ। ਅਖੀਰ ਵਿਚ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਸਾਰੇ ਮਿਲ ਕੇ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋਣ ਤੇ ਕਾਫਲੇ ਦਾ ਰੂਪ ਧਾਰਨ ਕਰਨ ਜਿਸ ਨਾਲ ਪੰਜਾਬ ਦਾ ਭਲਾ ਹੋ ਸਕੇ ਨਸਲਾਂ ਤੇ ਫਸਲਾਂ ਜਰਖੇਜ ਧਰਤੀ ਤੇ ਪਾਣੀ ਨੂੰ ਬਚਾਇਆ ਜਾਵੇ ਇਸ ਮੀਟਿੰਗ ਵਿੱਚ ਕੈਪਟਨ ਨੱਛਤਰ ਸਿੰਘ,ਕੈਪਟਨ ਕੁਲਵੰਤ ਸਿੰਘ,ਮਨਿੰਦਰਜੀਤ ਸਿੰਘ ਝਾਂਡੇ,ਮਾਸਟਰ ਬਲਦੇਵ ਸਿੰਘ,ਸਵਰਨ ਸਿੰਘ ਆਸੀ,ਹਰਨੇਕ ਸਿੰਘ ਆਸੀ ਸ: ਰਜਿੰਦਰ ਸਿੰਘ ਗਿੱਲ ਦਾਸ ਤੇ ਲੁਧਿਆਣਾ ਦੇ ਉੱਘੇ ਵਪਾਰੀ ਤਰੁਣ ਜੈਨ ਬਾਵਾ ਜੀ ਉਚੇਚੇ ਤੌਰ ਤੇ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਹਾਜ਼ਰ ਹੋਏ ਜਿਨਾਂ ਨੇ ਕਿਸਾਨੀ ਮੋਰਚੇ ਦੀ ਡੱਟ ਕੇ ਹਮਾਇਤ ਕੀਤੀ ਸੀ।


