ਮਾਨਸਾ, ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਵੱਲੋਂ ਆਲ ਇੰਡੀਆ ਸਟੇਟ ਗੌਰਮਿੰਟ ਇੰਮਪਲਾਈਜ ਫੈਡਰੇਸ਼ਨ ਦੇ ਸੱਦੇ ਅਨੁਸਾਰ ਸਾਰੇ ਹਿੰਦੋਸਤਾਨ ਪੱਧਰ ਤੇ ਮੰਗਾਂ ਸਬੰਧੀ ਮੰਗ ਚਾਰਟ ਮਨਾਉਂਦੇ ਹੋਏ ਪੰਜਾਬ ਦੇ ਮਾਣਯੋਗ ਪ੍ਰਮੁੱਖ ਸਕੱਤਰ ਦੇ ਨਾਮ ਉਪਰ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਜ਼ਿਲ੍ਹਾ ਪ੍ਰਧਾਨ ਬਿਕਰ ਸਿੰਘ ਮਾਖਾ ਦੇ ਪ੍ਰਧਾਨਗੀ ਹੇਠ ਮੰਗ ਪੱਤਰ ਦਿੱਤਾ ਗਿਆ ਇਸ ਮੰਗ ਪੱਤਰ ਦਿੰਦੇ ਸਮੇਂ ਹਿੰਮਤ ਸਿੰਘ ਦੂਲੋਵਾਲ, ਹਰਬੰਸ ਸਿੰਘ ਫਰਵਾਹੀ, ਗੁਰਸੇਵਕ ਸਿੰਘ ਭੀਖੀ, ਸੁਰਜੀਤ ਸਿੰਘ ਯਾਦਵ, ਹਾਜ਼ਰ ਸਨ ਆਗੂ ਸਾਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ਤੇ ਕੰਮ ਕਰਦੇ ਮੁਲਾਜ਼ਮ ਪੱਕੇ ਕੀਤੇ ਜਾਣ ,ਖਾਲੀ ਅਸਾਮੀਆਂ ਤੇ ਪੱਕੀ ਭਰਤੀ ਕੀਤੀ ਜਾਵੇ,FDRDA ਬਿਲ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਚਾਰੇ ਲੇਬਰ ਕੋਰਟ ਕਨੂੰਨ ਰੱਦ ਕੀਤੇ ਜਾਣ, ਸਮੂਹ ਵਿਭਾਗਾਂ ਵਿਚ ਪੱਕੀ ਭਰਤੀ ਕੀਤੀ ਜਾਵੇ ਰਹਿੰਦੀਆਂ D.A ਦੀਆਂ ਕਿਸ਼ਤਾਂ ਜਾਰੀ ਕਰਕੇ ਰਹਿਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਹੋਰ ਮੰਗਾਂ ਜਿਹੜੀਆਂ ਮੰਗ ਪੱਤਰ ਵਿੱਚ ਦਰਜ ਹਨ ਪੂਰੀਆਂ ਕੀਤੀਆਂ ਜਾਣ, ਨਹੀਂ ਤਾਂ ਜ਼ੋ ਵੀ ਸੰਘਰਸ਼ ਸੂਬਾਈ ਕਮੇਟੀ ਵੱਲੋਂ ਉਲੀਕਿਆ ਜਾਵੇਗਾ ਉਸ ਵਿੱਚ ਜ਼ਿਲਾ ਮਾਨਸਾ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ


