ਫਿਲੌਰ, ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)– ਹੋਲੇ ਮਹੱਲੇ ਅਨੰਦਪੁਰ ਸਾਹਿਬ ਦੇ ਨਾਲ ਨਾਲ ਕਈ ਸ਼ਰਧਾਵਾਨ ਇੰਨਾ ਦਿਨਾਂ’ਚ ਗੁਰਦੁਆਰਾ ਡੇਰਾ ਸਾਹਿਬ ਬਾਬਾ ਵਡਭਾਗ ਸਿੰਘ ਹਿਮਾਚਲ ਵਿਖੇ ਵੀ ਜਾ ਕੇ ਹੋਲਾ ਮਹੱਲਾ ਮਨਾਉਂਦੇ ਹਨ ਤੇ ਧੋਲੀਧਾਰ ਗੋਤੇ ਖਾਂਦਾ ਹਨ,ਅਤੇ ਲੱਖਾਂ ਸ਼ਰਧਾਲੂਆਂ ਵੱਲੋਂ ਇਥੇ ਅਖੰਡ ਪਾਠ ਵੀ ਰਖਵਾਏ ਜਾਂਦੇ ਹਨ ਤੇ ਧਾਰਮਿਕ ਦੀਵਾਨ ਵੀ ਸਜ਼ਾਏ ਜਾਂਦੇ, ਸੈਂਕੜੇ ਸੰਤਾਂ ਮਹਾਪੁਰਸ਼ਾਂ ਵੱਲੋਂ ਇਥੇ ਸੰਗਤਾਂ ਲਈ ਲੰਗਰ ਵੀ ਚਲਾਉਣ ਦੀ ਪਰੰਪਰਾ ਪਿਛਲੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਅਤੇ ਇਸੇ ਕੜੀ ਤਹਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਵੱਲੋਂ ਸੰਗਤਾਂ ਲਈ ਵੱਡੀ ਪੱਧਰ ਤੇ ਲੰਗਰ ਵੀ ਚਲਾਏ ਜਾਂਦੇ ਹਨ ਅਤੇ ਅਖੰਡ ਪਾਠਾਂ ਦੀਆਂ ਲੜੀਆਂ ਵੀ ਚਲਾਈਆਂ ਜਾਂਦੀਆਂ ਹਨ ਅਤੇ ਇਸੇ ਸਬੰਧ’ਚ ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਇੱਕ ਸੁੰਦਰ ਪਾਲਕੀ ਸਾਹਿਬ ‘ਚ ਸੁਸ਼ੋਭਿਤ ਕੀਤੇ ਗਏ ਅਤੇ ਸੰਤ ਸੁਖਵਿੰਦਰ ਸਿੰਘ ਜੀ ਵੱਲੋਂ ਅਰਦਾਸ ਕਰਨ ਤੋਂ ਉਪਰੰਤ ਰਵਾਨਾ ਕੀਤੇ ਗਏ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨਾਲ ਇਸ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ,ਉਹਨਾਂ ਭਾਈ ਖਾਲਸਾ ਨੇ ਦੱਸਿਆ, ਸੰਤ ਸੁਖਵਿੰਦਰ ਸਿੰਘ ਜੀ ਤੇ ਵੱਡੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਦੋਹਾਂ ਮਹਾਪੁਰਸ਼ਾਂ ਵੱਲੋਂ ਜਿਥੇ ਲੋਕਾਂ ਨੂੰ ਅਖੰਡ ਪਾਠਾਂ ਦੀਆਂ ਲੜੀਆਂ ਰਾਹੀਂ ਗੁਰਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਜਾਂਦਾ ਹੈ, ਉਥੇ ਵੱਡੇ ਵੱਡੇ ਜੋੜ ਮੇਲਿਆਂ ਤੇ ਸੰਗਤਾਂ ਲਈ ਲੱਖਾਂ ਸੰਗਤਾਂ ਲਈ ਲੰਗਰ ਆਦਿ ਦੇ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ ,ਅਤੇ ਇਸੇ ਕੜੀ ਤਹਿਤ ਗੁਰਦੁਆਰਾ ਡੇਰਾ ਸਾਹਿਬ ਬਾਬਾ ਵਡਭਾਗ ਸਿੰਘ ਹਿਮਾਚਲ ਵਿਖੇ ਹੋਲੇ ਮਹੱਲੇ ਤੇ ਜਾਣ ਵਾਲਿਆਂ ਸੰਗਤਾਂ ਲਈ ਲੰਗਰ ਲਾਏ ਜਾਂਦੇ ਹਨ ਤੇ ਅਖੰਡ ਪਾਠਾਂ ਦੀਆਂ ਲੜੀਆਂ ਵੀ ਚਲਾਈਆਂ ਜਾਂਦੀਆਂ ਹਨ, ਭਾਈ ਖਾਲਸਾ ਨੇ ਦੱਸਿਆ 4 ਮਾਰਚ ਨੂੰ ਜਿਥੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਤੋਂ 3 ਲੱਖ ਸੰਗਤਾਂ ਲਈ 9 ਟਰਾਲੀਆਂ ਲੰਗਰ ਰਸਤਾ ਦੀਆਂ ਭੇਜੀਆਂ ਗਈਆਂ ਤੇ ਅੱਜ ਅਖੰਡ ਪਾਠਾਂ ਦੀਆਂ ਲੜੀਆਂ ਸਬੰਧੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ਾਨਦਾਰ ਪਾਲਕੀ ਸਾਹਿਬ’ਚ ਵੱਡੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਦੀ ਅਗਵਾਈ ਹੇਠ ਭੇਜੇ ਗਏ, ਭਾਈ ਖਾਲਸਾ ਨੇ ਦੱਸਿਆ ਮਹਾਂਪੁਰਸਾਂ ਵੱਲੋਂ ਇਥੇ 16 ਮਾਰਚ ਤੱਕ ਅਟੁੱਟ ਲੰਗਰ ਵਰਤਾਏ ਜਾਣਗੇ ਤੇ ਅਰਦਾਸ ਬੇਨਤੀ ਕਰਨ ਤੋਂ ਉਪਰੰਤ ਪੰਜਾਬ ਲੁਧਿਆਣਾ ਫਿਲੌਰ ਨੂੰ ਚਾਲੇ ਪਾਏ ਜਾਣਗੇ, ਇਸ ਮੌਕੇ ਤੇ ਸੰਤ ਸੁਖਵਿੰਦਰ ਸਿੰਘ ਜੀ, ਬਾਬਾ ਦਾਰਾ ਸਿੰਘ , ਭਾਈ ਗੁਰਮੇਲ ਸਿੰਘ ਭਾਈ ਹਰਜੀਤ ਸਿੰਘ ਭਾਈ ਸਤਨਾਮ ਸਿੰਘ, ਭਾਈ ਦਾਦੂ ਸਿੰਘ, ਭਾਈ ਰਾਂਝਾ ਸਿੰਘ, ਭਾਈ ਮਨਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸਤਨਾਮ ਸਿੰਘ,ਭਾਈ ਰਿੰਕੂ, ਭਾਈ ਏਕਮ ਯੂਪੀ, ਭਾਈ ਜਰਨੈਲ ਸਿੰਘ, ਬੀਬੀ ਕਰਮਜੀਤ ਕੌਰ ਸੰਧੂ, ਬੀਬੀ ਮਨਜੀਤ ਕੌਰ ਜੀ ਆਦਿ ਹਾਜ਼ਰ ਸਨ ।
