ਹੁਣ ਸਮਾਂ ਆ ਗਿਆ ਹੈ ਕਿ ਦੁਨੀਆਂ ਭਰ ਦੀ ਮਿਹਨਤਕਸ਼ ਜਨਤਾ ਅਮਰੀਕੀ ਸਾਮਰਾਜਵਾਦ ਦੇ ਵਿਰੁੱਧ ਉੱਠ ਖੜ੍ਹੀ ਹੋਵੇ- ਕਾਮਰੇਡ ਲਾਭ ਅਕਲੀਆ
ਬਰਨਾਲਾ , ਗੁਰਦਾਸਪੁਰ , 4 ਜਨਵਰੀ (ਸਰਬਜੀਤ ਸਿੰਘ )– ਪਿਛਲੇ ਦੋ ਮਹੀਨਿਆਂ ਤੋਂ ਲੈਕੇ ਹੁਣ ਤੱਕ ਦਰਜਨਾਂ ਨਾਵਾਂ ਹੇਠ ਸੌ ਤੋਂ ਵੱਧ ਹਮਲੇ ਕੀਤੇ ਗਏ, ਜਿਨ੍ਹਾਂ ਦੇ ਰਾਹੀਂ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ ਦੀ ਸਭ ਤੋਂ ਵੱਡੀ ਜਲ ਸੈਨਾ ਦੀ ਤਾਇਨਾਤੀ ਤੋਂ ਬਾਅਦ, ‘ਨਵ-ਫਾਸ਼ੀਵਾਦੀ’ ਟਰੰਪ ਨੇ ਹੁਣ ਵੈਨੇਜ਼ੁਏਲਾ ਉੱਪਰ ਸਭ ਤੋਂ ਘਾਤਕ ਹਮਲਾ ਕਰ ਦਿੱਤਾ ਹੈ। ਇਸ ਹਮਲੇ ਦੀ ਅਗਵਾਈ ਅਮਰੀਕੀ ਫ਼ੌਜ ਦੇ ਵਿਸ਼ੇਸ਼ ਬਲਾਂ 160ਵੀਂ ਸਪੈਸ਼ਲ ਆਪ੍ਰੇਸ਼ਨ ਏਵੀਏਸ਼ਨ ਰੈਜੀਮੈਂਟ ਵੱਲੋਂ ਕੀਤੀ ਗਈ ਹੈ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ‘ਨਿਕੋਲਸ ਮਾਦੁਰੋ’ ਅਤੇ ਉਨ੍ਹਾਂ ਦੀ ਪਤਨੀ ‘ਸਿਲੀਆ ਫਲੋਰੇਸ’ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ। ਨਾਗਰਿਕ ਅਤੇ ਫ਼ੌਜ ਸਥਾਪਤ ਕਰਕੇ ਵੱਡੇ ਪੱਧਰ ‘ਤੇ ਚੋਣਵੇਂ ਹਮਲਿਆਂ ਕਾਰਨ ਹੋਏ ਜਾਨੀ ਨੁਕਸਾਨ ਅਤੇ ਤਬਾਹੀ ਦੀ ਵਿਸਤ੍ਰਿਤ ਰਿਪੋਰਟ ਅਜੇ ਸਾਹਮਣੇ ਨਹੀਂ ਆਈ। ‘ਵੱਖਵਾਦੀ’ ਟਰੰਪ ਜਦੋਂ ਤੋਂ ਦੁਵਾਰਾ ਸੱਤਾ ਵਿੱਚ ਆਇਆ ਹੈ, ਪੂਰੇ ਅਮਰੀਕੀ ਮਹਾਂਦੀਪ ਨੂੰ ਅਮਰੀਕੀ ਸਾਮਰਾਜਵਾਦ ਦਾ ਹਿੱਸਾ ਬਣਾਉਣਾ ਚਹੁੰਦਾ ਹੈ। ਉਸ ਵੱਲੋਂ ਇੱਕ ਸ਼ਾਹੀ ਫ਼ਰਮਾਨ ਦੇ ਤਹਿਤ ‘ਸੁਰੱਖਿਅਤ ਖੇਤਰ’ ਬਣਾਉਣ ਦੇ ਨਾਂ ਹੇਠ ‘ਮੋਨਰੋ ਸਿਧਾਂਤ’ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।ਇਸ ਸੰਦਰਭ ਵਿੱਚ, ਉਹ ਕੈਨੇਡਾ ਨੂੰ ਵੀ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਕਹਿਣ ਵਿੱਚ ਕੋਈ ਸੰਕੋਚ ਨਹੀਂ ਕਰ ਰਿਹਾ।ਬੇਸ਼ੱਕ, ਪੂਰੇ ਲਾਤੀਨੀ ਅਮਰੀਕਾ ਨੂੰ ਉਹ ਅਮਰੀਕੀ ਸਾਮਰਾਜਵਾਦ ਦਾ ਆਪਣਾ ਪਿਛਵਾੜਾ ਸਮਝਦਾ ਹੈ। ਵੈਨੇਜ਼ੁਏਲਾ, ਜੋ ਦੁਨੀਆਂ ਦਾ ਸਭ ਤੋਂ ਵੱਡਾ 303.22 ਬਿਲੀਅਨ ਬੈਰਲ ਵਾਲਾ ਤੇਲ ਭੰਡਾਰ ਹੈ। ਟ੍ਰੰਪ ਦੀਆਂ ਨਜ਼ਰਾਂ ਇਸ ਵਿਸ਼ਾਲ ਤੇਲ ਭੰਡਾਰ ਸਮੇਤ $1.36 ਟ੍ਰਿਲੀਅਨ ਡਾਲਰ ਮੁੱਲ ਦੇ ਖਣਿਜ ਸੰਪਤੀ ‘ਤੇ ਟਿਕੀਆਂ ਹੋਈਆਂ ਹਨ – ਲਾਤੀਨੀ ਅਮਰੀਕਾ ਅਤੇ ਕੈਰੇਬੀਅਨ ਦੀ ਸਾਰੀ ਕੁਦਰਤੀ ਸੰਪਤੀ ਹੜੱਪਣ ਦੇ ਲਈ ‘ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਓ’ (MAGA) ਨੂੰ ਅਮਰੀਕਾ ਦੀ ਯੁੱਧਨੀਤਕ ਸੰਪਤੀ ਬਨਾਉਣ ਦੀ ਯੋਜਨਾ ਦੇ ਹਿੱਸੇ ਵਜੋਂ ਇਹ ਸਾਰਾ ਕੁੱਝ ਕੀਤਾ ਜਾ ਰਿਹਾ ਹੈ। ਇਸੇ ਦ੍ਰਿਸ਼ਟੀਕੋਣ ਤੋਂ ਹੀ ਟਰੰਪ ਪ੍ਰਸ਼ਾਸ਼ਨ ਨੇ ਇਹ ਸ਼ੁਰੂਆਤ ਕੀਤੀ ਗਈ ਹੈ,ਇਹ ਇੱਕ ਸੋਚੀ-ਸਮਝੀ ‘ਸ਼ਾਸ਼ਨ ਤਬਦੀਲੀ’ ਦੀ ਰਣਨੀਤੀ ਤਹਿਤ ‘ਮਾਦੁਰੋ ਸਰਕਾਰ’ ਨੂੰ “ਨਾਰਕੋ-ਅੱਤਵਾਦੀ” ਕਿਹਾ ਗਿਆ ਹੈ ਅਤੇ “ਅੱਤਵਾਦੀ ਡਰੱਗ ਕਾਰਟੈਲ” ਦਾ ਨਾਮ ਦਿੱਤਾ ਗਿਆ ਹੈ – ਜਦੋਂ ਕਿਕਈ ਅਧਿਐਨਾਂ ਦੇ ਰਾਹੀਂ ਪਹਿਲਾਂ ਹੀ ਦਿਖਾਇਆ ਜਾ ਚੁੱਕਾ ਹੈ, ਕਿ ‘ਗਲੋਬਲ ਡਰੱਗ’ਅਮਰੀਕਾ ਦੀ ਬਦਨਾਮ ਨਸ਼ੇ ਦਾ ਵਪਾਰ ਕਰਨ ਵਾਲੀ ਗੁਪਤ ਖੁਫ਼ੀਆ ਏਜੰਸੀ ਸੀ ਆਈ ਏ ਦੀ ਸ਼ਮੂਲੀਅਤ ਦਾ ਪਰਦਾਫ਼ਾਸ਼ ਹੋ ਚੁੱਕਾ ਹੈ। ਦੁਨੀਆਂ ਜਾਣਦੀ ਹੈ, ਭਾਵੇਂ ਅਮਰੀਕਾ ਇੱਕ ਸਿੱਧਾ ਬਸਤੀਵਾਦੀ ਸ਼ਾਸ਼ਨ ਹੋਣ ਦਾ ਦਾਅਵਾ ਨਾ ਵੀ ਕਰੇ, ਲੇਕਿਨ ਇੱਕ ਸਰਵਉੱਚ ਸਾਮਰਾਜਵਾਦੀ ਸ਼ਕਤੀ ਦੇ ਰੂਪ ‘ਚ ਇਸਦਾ ਜਨਮ ਤੋਂ ਹੀ ਨੰਗੀ -ਚਿੱਟੀ ਲੁੱਟ, ਜ਼ੁਲਮ ਅਤੇ ਨਸਲਕੁਸ਼ੀ ਵਾਲਾ ਇਤਿਹਾਸ ਹੈ ਅਤੇ ਜੋ ਇੱਕ ਤੋਂ ਬਾਅਦ ਇੱਕ ਵਿਨਾਸ਼ ਕਾਰੀ ਤਬਾਹੀ ਨਾਲ ਭਰਿਆ ਹੋਇਆ ਹੈ। ਅਮਰੀਕੀਆਂ ਦੇ ਮੂਲ ਨਿਵਾਸੀਆਂ ਦਾ ਖ਼ਾਤਮਾ ਯਾਣੀ ਆਤੰਕ ਨੇ ਸਾਰੀ ਬਰਬਰਤਾ ਨੂੰ ਪਿੱਛੇ ਛੱਡ ਦਿੱਤਾ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਦੀ ‘ਨਵ-ਬਸਤੀਵਾਦੀ’ ਵਿਵਸਥਾ ਦੇ ਘਟਨਾ ਕ੍ਰਮ ਦੇ ਨਾਲ ਸਰਵਉੱਚ ਅਤੇ ਨਿਰਣਾਇਕ ਬਣਨ ਵਾਲਾ ਅਮਰੀਕਾ ਦੁਆਰਾ ਕੀਤੇ ਗਏ ਅੱਤਿਆਚਾਰ ਦੁਨੀਆਂ ਦੇ ਲੋਕ ਭਲੀ ਭਾਂਤ ਜਾਣਦੇ ਹਨ। ਇਸੇ ਕਰਕੇ ਅਮਰੀਕੀਸਾਮਰਾਜਵਾਦ ਨੂੰ ਦੁਨੀਆਂ ਦੀ ਜਨਤਾ ਦਾ ਨੰਬਰ ਇੱਕ ਅਤੰਕਵਾਦੀ ਸ਼ਾਸ਼ਨ ਅਤੇ ਦੁਨੀਆਂ ਦਾ ਮੁੱਖ ਦੁਸ਼ਮਣ ਹੈ। ਵੈਨੇਜ਼ੁਏਲਾ ‘ਤੇ ਇਹ ਤਾਜ਼ਾ ਅਮਰੀਕੀ ਹਮਲਾ ਨਾ ਸਿਰਫ਼ ਵੈਨੇਜ਼ੁਏਲਾ ਦੀ ਪ੍ਰਭੂਸੱਤਾ ਦੀ ਖੁੱਲ੍ਹੀ ਅਤੇ ਘੋਰ ਉਲੰਘਣਾ ਹੈ, ਸਗੋਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਵੀ ਸਿੱਧੀ ਉਲੰਘਣਾ ਹੈ। ਇਹ ਸੰਯੁਕਤ ਰਾਸ਼ਟਰ ਚਾਰਟਰ ਦੇ ਆਰਟੀਕਲ 2(4) ਦੀ ਵੀ ਘੋਰ ਉਲੰਘਣਾ ਕਰਦਾ ਹੈ, ਜਿਸ ‘ਤੇ ਅਮਰੀਕਾ ਖ਼ੁਦ ਇੱਕ ਹਸਤਾਖਰ ਕਰਤਾ ਹੈ। ਸਾਰੇ ਲਾਤੀਨੀ ਅਮਰੀਕਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਮਰੀਕਾ ਵੱਲੋਂ ਕੀਤੇ ਗਏ ਇਸ ਅੱਤਵਾਦੀ ਹਮਲੇ ‘ਤੇ ਚਰਚਾ ਕਰਨ ਲਈ ਸੰਯੁਕਤ ਰਾਸ਼ਟਰ ਦੀ ਇੱਕ ਐਮਰਜੈਂਸੀ ਮੀਟਿੰਗ ਬਲਾਉਣ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਸ ਦੇ ਲਈ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ – ਇੱਕ ਅਜਿਹਾ ਦੁਸ਼ਟ ਅਤੇ ਅਪਰਾਧੀ ਸ਼ਾਸ਼ਨ, ਜੋ ਦੁਨੀਆਂ ਦੇ ਸਾਹਮਣੇ ਕਟਹਿਰੇ ਵਿੱਚ ਹੈ। ਦੁਨੀਆਂ ਦੀ ਜਨਤਾ ਨੂੰ ਅੱਗੇ ਆ ਕੇ, ਵੈਨੇਜ਼ੁਏਲਾ ਤੋਂ ਅਮਰੀਕੀ ਫ਼ੌਜਾਂ ਦੀ ਤੁਰੰਤ ਵਾਪਸੀ, ਵੈਨੇਜ਼ੁਏਲਾ ਦੀ ਆਜ਼ਾਦੀ ਦੀ ਰੱਖਿਆ ਅਤੇ ਸਵੈ-ਨਿਰਣੇ ਦੇ ਪੂਰੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਦੁਨੀਆਂ ਦੀ ਮਿਹਨਤਕਸ਼ ਜਨਤਾ ਦੇ ਸਭ ਤੋਂ ਵੱਡੇ ਦੁਸ਼ਮਣ, ਅਮਰੀਕੀ ਸਾਮਰਾਜਵਾਦ – ਮੁਰਦਾਬਾਦ


