ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ ਲਈ ਲੜਾਗੇ ਆਰ -ਪਾਰ ਦੀ ਲੜਾਈ-ਐਡਵੋਕੇਟ ਉੱਡਤ

ਮਾਲਵਾ

ਰੋਸ ਪੰਦਰਵਾੜੇ ਤਹਿਤ ਪਿੰਡ ਫੱਤਾ ਮਾਲੋਕਾ ਵਿੱਖੇ ਕੀਤਾ ਰੋਸ ਪ੍ਰਦਰਸ਼ਨ

ਸਰਦੂਲਗੜ੍ਹ/ ਝੁਨੀਰ, ਗੁਰਦਾਸਪੁਰ (ਸਰਬਜੀਤ ਸਿੰਘ )– ਮਨਰੇਗਾ ਕਾਨੂੰਨ ਨੂੰ ਬਹਾਲ ਕਰਵਾਉਣ , ਮਜਦੂਰ ਵਿਰੋਧੀ ਚਾਰ ਲੇਬਰ ਕੌਡ ਨੂੰ ਰੱਦ ਕਰਵਾਉਣ, ਬਿਜਲੀ ਐਕਟ 2025 ਤੇ ਸੀਡ ਬਿੱਲ 2025 ਨੂੰ ਰੱਦ ਕਰਵਾਉਣ ਲਈ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਤੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋ ਦਿੱਤੇ ਰੋਸ ਪੰਦਰਵਾੜਾ ਮਨਾਉਣ ਦੇ ਸੱਦੇ ਦੇ ਤਹਿਤ ਅੱਜ ਪਿੰਡ ਫੱਤਾ ਮਾਲੋਕਾ ਵਿੱਖੇ ਕੇਦਰ ਦੀ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ।

ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਵੋਟ ਚੋਰੀ ਜਰੀਏ ਬਿਹਾਰ ਵਿੱਚ ਸਰਕਾਰ ਬਣਾਉਣ ਤੋ ਬਾਅਦ ਮੋਦੀ ਹਕੂਮਤ ਨੇ ਮਿਹਨਤਕਸ ਲੋਕਾ ਤੇ ਹਮਲੇ ਤਿੱਖੇ ਕਰ ਦਿੱਤੇ ਹਨ , ਮਨਰੇਗਾ ਦਾ ਭੋਗ ਪਾ ਕੇ ਰੱਖ ਦਿੱਤਾ ਹੈ , ਮਜਦੂਰ ਪੱਖੀ 29 ਲੇਬਰ ਕਾਨੂੰਨਾ ਦਾ ਭੋਗ ਪਾ ਕੇ ਮਜਦੂਰ ਵਿਰੋਧੀ ਚਾਰ ਲੇਬਰ ਕੌਡਾ ਨੂੰ ਨੋਟੀਫਾਈ ਕਰ ਦਿੱਤਾ ਹੈ । ਮਜਦੂਰ ਜਮਾਤ ਵੱਲੋ ਕੁਰਬਾਨੀਆ ਨਾਲ ਪ੍ਰਾਪਤ ਕੰਮ ਦਾ ਸਮਾ 8 ਘੰਟਿਆ ਤੋ ਵਧਾ ਕੇ 12 ਘੰਟੇ ਕਰ ਦਿੱਤਾ । ਐਡਵੋਕੇਟ ਉੱਡਤ ਨੇ ਕਿਹਾ ਕਿ ਮਜਦੂਰ ਜਮਾਤ ਆਪਣੇ ਕੁਰਬਾਨੀਆ ਭਰੇ ਇਤਿਹਾਸ ਤੋ ਸੇਧ ਲੈਦਿਆ ਮੋਦੀ ਹਕੂਮਤ ਦੇ ਹੱਲਿਆ ਦਾ ਜੁਵਾਬ ਏਕੇ ਤੇ ਸੰਘਰਸ ਦੇ ਬਲਬੂਤੇ ਦੇਵੇਗੀ ਤੇ ਮੋਦੀ ਹਕੂਮਤ ਨੂੰ ਮੂੰਹ ਦੀ ਖਾਣੀ ਪਵੇਗੀ। ਐਡਵੋਕੇਟ ਉੱਡਤ ਨੇ ਕਿਹਾ ਕਿ 15 ਜਨਵਰੀ ਨੂੰ ਜ਼ਿਲ੍ਹਾ ਹੈਡਕੁਆਰਟਰ ਤੇ ਮੋਦੀ ਹਕੂਮਤ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ 12 ਫਰਬਰੀ ਦੀ ਦੇਸ ਵਿਆਪੀ ਹੜਤਾਲ ਮੋਦੀ ਹਕੂਮਤ ਦੀਆ ਜੜਾ ਹਿਲਾ ਕੇ ਰੱਖ ਦੇਵੇਗੀ। ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸਾਥੀ ਗੁਰਪਿਆਰ ਸਿੰਘ ਫੱਤਾ, ਸੰਕਰ ਸਿੰਘ ਜਟਾਣਾ , ਕਰਨੈਲ ਸਿੰਘ ਮਾਖਾ , ਪੂਰਨ ਸਿੰਘ ਸਰਦੂਲਗੜ੍ਹ, ਮੱਘਰ ਸਿੰਘ ਮੀਰਪੁਰ, ਹਰਪਾਲ ਸਿੰਘ ਫੱਤਾ , ਚਤਰ ਸਿੰਘ ਫੱਤਾ , ਕਾਲਾ ਸਿੰਘ , ਗੁਰਮੀਤ ਕੌਰ, ਗੁਰਮੇਲ ਕੌਰ, ਦਰਸਨ ਕੌਰ , ਪਾਲ ਕੌਰ ਤੇ ਜੀਤ ਕੌਰ ਆਦਿ ਨੇ ਵੀ ਵਿਚਾਰ ਸਾਝੇ ਕੀਤੇ।

Leave a Reply

Your email address will not be published. Required fields are marked *