ਸ਼੍ਰੀ ਅਨੰਦਪੁਰ ਸਾਹਿਬ, ਗੁਰਦਾਸਪੁਰ, 21 ਮਾਰਚ (ਸਰਬਜੀਤ ਸਿੰਘ)– ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆਂ ਜਾ ਰਿਹਾ ਹੌਲਾ ਮੁਹੱਲਾ ਖ਼ਾਲਸੇ ਪੰਥ ਦੀ ਚੜ੍ਹਦੀ ਕਲ੍ਹਾ ਦਾ ਪ੍ਰਤੀਕ ਹੈ ਅਤੇ ਇਸ ਨੂੰ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਸ਼ਾਂਤਮਈ ਢੰਗ ਨਾਲ ਮਨਾਉਣਾ ਹਰ ਸਿੱਖ ਮਾਈ ਭਾਈ ਦਾ ਮੁੱਢਲਾ ਫਰਜ਼ ਬਣਦਾ ਹੈ, ਪਰ ਹੌਲੇ ਮੁਹੱਲੇ ਤੇ ਅੱਜਕਲ੍ਹ ਦੇ ਨੌਜਵਾਨ ਆਪਣੇ ਟ੍ਰੈਕਟਰਾਂ ਤੇ ਡੱਕ ਲਾ ਕੇ ਨੱਚਦੇ ਟੱਪਦੇ ਕਈ ਤਰ੍ਹਾਂ ਦੇ ਉੱਚੀ ਅਵਾਜ ਨਾਲ ਗਾਣੇ ਲਾ ਕਈ ਤਰ੍ਹਾਂ ਦੇ ਸਟੰਟ ਕਰਦੇ ਹਨ ,ਇਥੇ ਬੱਸ ਨਹੀਂ ਮੋਟਰਸਾਈਕਲਾਂ ਤੇ ਪਟਾਕੇ ਪਾ ਕੇ ਸ਼ਰਧਾ ਭਾਵਨਾਵਾਂ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਦੀਆਂ ਧਰਮੀਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰਦੇ ਹਨ ਅਤੇ ਸਿਆਸੀ ਲੋਕ ਆਪਣੀਆਂ ਸਿਆਸੀ ਸਟੇਜਾ ਲਾ ਕੇ ਲੋਕਾਂ ਨੂੰ ਗੁਰੂ ਸਾਹਿਬਾ ਦੇ ਧਰਮੀ ਇਤਿਹਾਸ ਨਾਲ ਜੋੜਨ ਦੀ ਬਜਾਏ ਆਪਣੇ ਕੂੜ ਪ੍ਰਚਾਰ ਨਾਲ ਜੋੜਦੇ ਹਨ, ਜਿਸ ਦਾ ਧਰਮੀ ਬਿਰਤੀ ਵਾਲੀਆਂ ਸੰਗਤਾਂ ਨੂੰ ਪੂਰਾ ਇਤਿਰਾਤ ਅਤੇ ਉਹ ਇਸ ਨੂੰ ਰੋਕਣ ਦੀ ਮੰਗ ਵੀ ਕਰ ਰਹੇ ਹਨ ,ਇਸ ਕਰਕੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਚਾਹੀਦਾ ਹੈ ਕਿ ਉਹ ਬੀਤੇ ਸਾਲਾਂ ਤੋਂ ਅਕਾਲਤਖਤ ਸਾਹਿਬ ਤੋਂ ਸਿਆਸੀਆਂ ਦੀਆਂ ਸਿਆਸੀ ਸਟੇਜਾ ਨਾਂ ਲਾਉਣ ਵਾਲੇ ਜਾਰੀ ਕੀਤੇ ਹੁਕਮਾਂ ਨੂੰ ਅਮਲੀ ਰੂਪ’ਚ ਲਿਆਂਉਦੇ ਹੋਏ ਹੌਲੇ ਮੁਹੱਲੇ ਤੇ ਅਨੰਦਪੁਰ ਦੀ ਪਵਿੱਤਰ ਧਰਤੀ ਤੇ ਸਿਆਸੀ ਸਟੇਜਾਂ ਤੇ ਤੁਰੰਤ ਪਾਬੰਦੀ ਲਾਵੇ ਤਾਂ ਹੀ ਸੰਗਤਾਂ ਨੂੰ ਸੰਤਾਂ ਮਹਾਪੁਰਸ਼ਾਂ ਵੱਲੋਂ ਲਗਾਈਆਂ ਜਾਣ ਵਾਲੀਆਂ ਧਾਰਮਿਕ ਸਟੇਜਾਂ ਤੋਂ ਗੁਰੂ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲ ਸਕੇਗਾ ਅਤੇ ਸਿਆਸੀਆਂ ਦੇ ਕੂੜ ਪ੍ਰਚਾਰ ਤੋਂ ਛੁਟਕਾਰਾ ਮਿਲ ਸਕੇ, ਇਸ ਨਾਲ ਹੀ ਟਰੈਕਟਰਾਂ ਮੋਟਰਸਾਇਕਲਾਂ ਤੇ ਹੁਲੜਬਾਜੀ ਰਾਹੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੰਗ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਵੀ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ,ਤਾਂ ਕਿ ਖਾਲਸੇ ਪੰਥ ਦੀ ਚੜ੍ਹਦੀ ਕਲ੍ਹਾ ਵਾਲਾ ਇਹ ਹੌਲਾ ਮੁਹੱਲਾ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਰਧਾਂ ਭਾਵਨਾਵਾਂ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਸ਼ਾਂਤਮਈ ਢੰਗ ਨਾਲ ਮਨਾਇਆਂ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਨਿਹੰਗ ਸਿੰਘ ਜਥੇਬੰਦੀਆਂ ਅਤੇ ਬੀਬੀ ਅਮਰਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ ਤਰਨਾ ਦਲ ਬਾਬਾ ਸ਼ਾਮ ਸਿੰਘ ਅਟਾਰੀ ਨਾਲ ਇਸ ਸਬੰਧੀ ਟੈਲੀਫੋਨ ਤੇ ਗੱਲਬਾਤ ਕਰਨ ਤੋਂ ਉਪਰੰਤ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੀਤਾ, ਬਿਆਨ’ਚ ਉਨ੍ਹਾਂ ਜਥੇਦਾਰ ਸਤਨਾਮ ਸਿੰਘ ਨਿਹੰਗ ਸਿੰਘ ਜਥੇਬੰਦੀਆਂ ਦੇ ਪ੍ਰਧਾਨ ਖਾਪੜਖੇੜੀ ਨੇ ਕਿਹਾ ਸਿਆਸੀ ਲੋਕਾਂ ਦੀਆਂ ਸਟੇਜਾਂ ਕਾਰਨ ਆਮ ਰਸਤੇ ਬਲੋਕ ਹੋ ਜਾਂਦੇ ਹਨ,ਜੋ ਸੰਗਤਾਂ ਦੀ ਆਵਾਜਾਈ ਵਿੱਚ ਵੱਡਾ ਵਿਗਨ ਪਾਉਂਦੇ ਹਨ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਥੇਦਾਰ ਤੇ ਬੀਬੀ ਪ੍ਰਧਾਨ ਨੇ ਕਿਹਾ ਇਸੇ ਤਰ੍ਹਾਂ ਟਰੈਕਟਰਾਂ ਅਤੇ ਮੋਟਰਸਾਈਕਲਾਂ ਤੇ ਪਟਾਕੇ ਮਾਰ ਕਈ ਤਰ੍ਹਾਂ ਦੇ ਸਟੰਟ ਕਰਨ ਵਾਲੇ ਹੁਲੜਬਾਜਾਂ ਨੂੰ ਵੀ ਨੱਥ ਪਾਉਣ ਦੀ ਲੋਕਾਂ ਅਤੇ ਸਮੇਂ ਦੀ ਮੁੱਖ ਮੰਗ ਹੈ ਅਤੇ ਜਥੇਦਾਰ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਹੌਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁਲੜਬਾਜੀ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਮਾਤਾ ਪਿਤਾ ਤੇ ਹੋਰ ਬਜ਼ੁਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਹੌਲੇ ਮੁਹੱਲੇ ਤੇ ਅਨੰਦਪੁਰ ਸਾਹਿਬ ਵਿਖੇ ਹੁਲੜਬਾਜੀ ਨਾਂ ਕਰਨ ਦੀ ਸਿੱਖਿਆ ਦੇ ਕੇ ਘਰੋਂ ਤੋਰਨ ਤਾਂ ਕਿ ਬੀਤੇ ਸਾਲ ਹੁਲੜਬਾਜਾਂ ਨੂੰ ਰੋਕਣ ਲਈ ਸ਼ਹੀਦ ਹੋਏ ਭਾਈ ਪਰਦੀਪ ਸਿੰਘ ਗਾਜੀਕੋਟ ਗੁਰਦਾਸਪੁਰ ਜਿਹੀ ਮੰਦਭਾਗੀ ਘਟਨਾ ਕਿਸੇ ਹੋਰ ਨਾਲ ਨਾਂ ਬੀਤ ਜਾਵੇ ਇਹਨਾਂ ਪੰਥਕ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿਆਸੀਆਂ ਦੀਆਂ ਸਿਆਸੀ ਸਟੇਜਾ ਤੇ ਟੋਟਲ ਪਾਬੰਦੀ ਲਾਵੇ ਅਤੇ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਤੇ ਜ਼ੋਰ ਦੇਵੇ।
ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਪ੍ਰਧਾਨ ਨਿਹੰਗ ਸਿੰਘ ਜਥੇਬੰਦੀਆਂ ਤੇ ਬੀਬੀ ਅਮਰਜੀਤ ਕੌਰ ਕੌਮੀ ਪ੍ਰਧਾਨ ਇਸਤਰੀ ਵਿੰਗ ਤੇ ਹੋਰ ਜਥੇਦਾਰ ਸਾਹਿਬਾਨ।।
ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੌਲੇ ਮੁਹੱਲੇ ਦੌਰਾਨ ਸਿਆਸੀ ਪਾਰਟੀ ਦੀ ਸਿਆਸੀ ਸਟੇਜਾਂ ਅਤੇ ਮੋਟਰਸਾਈਕਲਾਂ ਅਤੇ ਟਰੈਕਟਰਾਂ ਤੇ ਹੁਲੜਬਾਜੀ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹੁਲੜਬਾਜਾਂ ਨੂੰ ਨੱਥ ਪਾਉਣ ਦੀ ਪੰਜਾਬ ਸਰਕਾਰ ਅਤੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕਰਦੇ ਹੋਏ।