ਮਾਤਾ ਪਿਤਾ ਅਤੇ ਸਕੂਲੀ ਅਧਿਆਪਕਾਂ ਦੀ ਸਿੱਖਿਆ ਪ੍ਰੇਰਨਾ ਸਦਕਾ ਹੀ ਬੱਚਿਆਂ ਨੂੰ ਸਿੱਖ਼ੀ ਸਰੂਪ ਤੇ ਗੁਰਬਾਣੀ ਨਾਲ ਜੋੜਿਆ ਜਾ ਸਕਦਾ – ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਲੁਧਿਆਣਾ, ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)–ਸ੍ਰੀ ਹਰਕ੍ਰਿਸ਼ਨ ਚੀਫ਼ ਖ਼ਾਲਸਾ ਦੀਵਾਨ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਬੱਚੇ ਇਸੇ ਪ੍ਰੇਰਨਾ ਸਦਕੇ ਜਿਥੇ ਵੱਡੇ ਅਫਸਰ ਬਣਦੇ ਹਨ ਉਥੇ ਸਿੱਖ਼ੀ ਸਰੂਪ ਅਤੇ ਗੁਰਬਾਣੀ ਨਾਲ ਜੁੜਦੇ ਹਨ ਅਜਿਹੀ ਸਿੱਖਿਆ ਪੰਜਾਬ ਦੇ ਸਕੂਲਾਂ ਵਿੱਚ ਹੋਣੀ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੰਗ ਹੈ, ਇਸੇ ਮਰਯਾਦਾ ਤਹਿਤ ਜੀ ਜੀ ਐਨ ਪਬਲਿਕ ਸਕੂਲ ਲੁਧਿਆਣਾ ਦੇ ਵਿਦਿਆਰਥੀਆਂ ਵਿੱਚੋਂ ਸੱਚ ਦੀਪ ਸਿੰਘ, ਬ੍ਰਹਮਦੀਪ ਸਿੰਘ ਤੇ ਉਹਨੂੰ ਜੀਤ ਸਿੰਘ ਅਜਿਹੇ ਵਿਦਿਆਰਥੀ ਹਨ ਜਿਹੜੇ ਆਪਣੇ ਮਾਪਿਆਂ ਤੇ ਸਕੂਲੀ ਅਧਿਆਪਕਾਂ ਦੀ ਸਿੱਖਿਆ ਪ੍ਰੇਰਨਾ ਸਦਕਾ ਜਿਥੇ ਸਿੱਖੀ ਦੇ ਸੁਨਹਿਰੀ ਸਰੂਪ ਨਾਲ ਜੁੜੇ ਉਥੇ ਇਹ ਤਿੰਨੇ ਵਿਦਿਆਰਥੀ ਜਪੁਜੀ ਸਾਹਿਬ,ਜਾਪ ਸਾਹਿਬ,ਸਵੱਈਏ,ਚੌਪਾਈ ਸਾਹਿਬ ਤੇ ਅਨੰਦ ਸਾਹਿਬ ਸਮੇਤ ਪੰਜ ਬਾਣੀਆਂ ਕੰਠ ਕਰੀ ਬੈਠੇ ਹਨ ਅਤੇ ਸਕੂਲੀ ਪੜ੍ਹਾਈ ਦੇ ਨਾਲ ਨਾਲ ਸਿੱਖ ਧਰਮ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੁੜੇ ਹੋਏ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜੀ ਜੀ ਐਨ ਪਬਲਿਕ ਸਕੂਲ ਲੁਧਿਆਣਾ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦੀ ਹੋਈ ਪੰਜਾਬ ਦੇ ਸਮੂਹ ਸਕੂਲਾਂ ਦੇ ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੀ ਹੈ ਕਿ ਪੜਾਈ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਸਿੱਖੀ ਦੇ ਸੁੰਦਰ ਸਰੂਪ ਅਤੇ ਗੁਰਬਾਣੀ ਨਾਲ ਜੋੜਨ ਦੀ ਲੋੜ ਤੇ ਜ਼ੋਰ ਦੇਣ ਜਿਸ ਦੀ ਸਮੇਂ ਅਤੇ ਲੋਕਾਂ ਨੂੰ ਮੰਗ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਸਿੱਖ਼ੀ ਸਰੂਪ ‘ਚ ਤਿਆਰ ਬਰ ਤਿਆਰ ਜੀ ਜੀ ਐਨ ਪਬਲਿਕ ਸਕੂਲ ਲੁਧਿਆਣਾ ਦੇ ਨਕਮਸਤਕ ਹੋਣ ਆਏ ਸੱਚਦੀਪ ਸਿੰਘ,ਬ੍ਰਹਮਦੀਪ ਸਿੰਘ ਅਤੇ ਉਹਨੂੰਜੀਤ ਸਿੰਘ ਨੂੰ ਸਿੱਖੀ ਸਰੂਪ ਧਾਰਨ ਕਰਨ ਦੀ ਵਧਾਈ ਅਤੇ ਸਮੂਹ ਮਾਪਿਆਂ- ਅਧਿਆਪਕਾਂ ਨੂੰ ਬੱਚਿਆਂ ਨੂੰ ਸਿੱਖੀ ਸਰੂਪ ਤੇ ਗੁਰਬਾਣੀ ਨਾਲ ਜੋੜਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਵੱਲੋਂ ਬੱਚਿਆਂ ਨੂੰ ਸਿੱਖੀ ਦੇ ਸੁਨਹਿਰੇ ਵਿਰਸੇ ਇਤਿਹਾਸ ਸਬੰਧੀ ਜਾਗਰੂਕਤਾ ਪੈਦਾ ਕਰਨ ਹਿੱਤ ਵੱਖ ਵੱਖ ਗੁਰਦੁਆਰਿਆਂ ਤੇ ਸਕੂਲਾਂ ‘ਚ ਵਿੱਢੀ ਮੁਹਿੰਮ ਤਹਿਤ ਅੱਜ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਇੰਨਾਂ ਵਿਦਿਆਰਥੀ ਬੱਚਿਆਂ ਨੂੰ ਸਿੱਖੀ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਨ੍ਹਾਂ ਬੱਚਿਆਂ ਦਾ ਕਹਿਣਾ ਸੀ ਕਿ ਸਿੱਖੀ ਸਰੂਪ ਅਤੇ ਗੁਰਬਾਣੀ ਨਾਲ ਜੋੜਨ ਲਈ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਹੈ ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਉਥੇ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਨ ਲਈ ਅਧਿਆਪਕਾਂ ਨੂੰ ਬੇਨਤੀ ਕਰਦੀ ਹੈ ਤਾਂ ਹੀ ਬੱਚਿਆਂ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਤੇ ਗੁਰਬਾਣੀ ਨਾਲ ਜੋੜਿਆ ਜਾ ਸਕਦਾ ਹੈ ਜਿਸ ਦੀ ਸਮੇਂ ਨੂੰ ਲੋੜ ਹੈ ।

Leave a Reply

Your email address will not be published. Required fields are marked *