ਬਾਬਾ ਬਕਾਲਾ, ਗੁਰਦਾਸਪੁਰ , 5 ਅਗਸਤ ( ਸਰਬਜੀਤ ਸਿੰਘ)– ਰੱਖੜ ਪੁੰਨਿਆ ਦਾ ਜੋੜ ਮੇਲਾ ਭਾਵੇਂ ਸਭ ਤੋਂ ਮਸ਼ਹੂਰ ਅਸਥਾਨ ਭੋਰਾ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ ਕਈ ਇਸ ਨੂੰ ਹਜ਼ੂਰ ਸਾਹਿਬ, ਪਟਨਾ ਸਾਹਿਬ, ਡੇਰਾ ਸਾਹਿਬ ਵਿਖੇ ਜਾ ਕੇ ਲੰਗਰ ਲਗਾਉਣ ਅਖੰਡ ਪਾਠ ਕਰਵਾਉਣ ਤੇ ਸੰਗਤਾਂ ਦੀਆਂ ਹੋਰ ਸੇਵਾਵਾਂ ਕਰਨ ਨੂੰ ਮਹਾਨ ਸਮਝਦੇ ਹਨ ਅਤੇ ਇਸੇ ਧਾਰਮਿਕ ਕੜੀ ਤਹਿਤ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਤੇ ਸੰਤ ਜਰਨੈਲ ਸਿੰਘ ਵੱਲੋਂ ਰੱਖੜ ਪੁੰਨਿਆ ਤੇ ਡੇਰਾ ਸਾਹਿਬ ਦੀ ਯਾਤਰਾ ਕੀਤੀ ਜਾਂਦੀ ਹੈ ਅਤੇ ਯਾਤਰਾ ਦੀ ਸਫਲਤਾ ਦੇ ਸਬੰਧ ਵਿੱਚ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਵਿਖੇ ਸ਼ਰਧਾਲੂਆਂ ਵੱਲੋਂ ਰਖਵਾਏ 16 ਪਾਠਾਂ ਦੇ ਸੰਪੂਰਨ ਭੋਗ ਅਰਦਾਸ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿਚ ਰਾਗੀ ਢਾਡੀ ਕਵੀਸ਼ਰਾਂ ਤੇ ਪ੍ਰਚਾਰਕਾਂ ਨੇ ਰੱਖੜੇ ਪੁਨਿਆਂ ਦੇ ਤਿਉਹਾਰ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ, ਇਸ ਮੌਕੇ ਤੇ ਅਖੰਡ ਪਾਠ ਸ਼ਰਧਾਲੂਆਂ ਨੂੰ ਸਿਰੋਪੇ ਅਤੇ ਹੁਕਮਨਾਮੇ ਦੇ ਸਰਟੀਫਿਕੇਟ ਦੇ ਕੇ ਉਹਨਾਂ ਦਾ ਚਾਲੀ ਦਿਨ ਜਾਪ ਕਰਨ ਲਈ ਕਿਹਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਅਤੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਜੀ ਵੱਲੋਂ ਰੱਖੜ ਪੁੰਨਿਆ ਤੇ ਡੇਰਾ ਸਾਹਿਬ ਦੀ ਸਫਲ ਯਾਤਰਾ ਸਬੰਧੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਆਲੋਵਾਲ ਨਾਲ ਫੋਨ ਤੇ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਕਿਹਾ ਇਸ ਸਬੰਧੀ ਪਰਸੋਂ ਦੇ ਰੱਖੇ ਛੇ ਲੜੀਵਾਰ ਅਖੰਡਪਾਠਾਂ ਦੇ ਭੋਗ ਅਰਦਾਸ ਤੋਂ ਉਪਰੰਤ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਯੂ ਪੀ ਤੇ ਭਾਈ ਰਿੰਕੂ ਦੇ ਕੀਰਤਨੀ ਜਥਿਆਂ ਨੇ ਸਬਦ ਗੁਰਬਾਣੀ ਕੀਰਤਨ ਸ੍ਰਵਣ ਕਰਵਾਇਆ, ਸੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਹੁਕਮਨਾਮੇ ਦੀ ਕਥਾ ਵਿਚਾਰ ਕਰਦਿਆਂ ਸੰਗਤਾਂ ਨੂੰ ਰੱਖੜ ਪੁੰਨਿਆ ਦੇ ਮਹਾਤਮ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਇਸੇ ਮਹਾਤਮਾ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਵੱਲੋਂ ਹਰ ਸਾਲ ਡੇਰਾ ਸਾਹਿਬ ਦੀ ਯਾਤਰਾ ਕਰਨ ਦੀ ਲੜੀ ਚਲਾਈ ਹੋਈ ਹੈ ਅਤੇ ਇਸੇ ਮੁਤਾਬਕ ਇਸ ਸਾਲ ਯਾਤਰਾ ਨੂੰ ਸਫ਼ਲ ਬਣਾਉਣ ਲਈ ਸਤਿਕਾਰ ਅੱਗੇ ਅਰਦਾਸ ਕੀਤੀ ਕੀਤੀ ਤੇ ਅਖੰਡ ਪਾਠਾਂ ਦੇ ਭੋਗ ਪਾਏ ਗਏ,ਇਸ ਮੌਕੇ ਡਾਕਟਰ ਅਮਰਜੋਤ ਸਿੰਘ ਸੰਧੂ, ਬਾਬਾ ਦਾਰਾ ਸਿੰਘ, ਹਰਸਿਮਰਨ ਜੀਤ ਸਿੰਘ ਦੀਨਾ ਨਗਰ, ਬਲਦੇਵ ਸਿੰਘ ਨਿਉਜੀਲੈਂਡ,ਖੜਕ ਸਿੰਘ ਯੂ ਐਸ ਏ, ਭਾਈ ਗੁਰਮੇਲ ਸਿੰਘ, ਭਾਈ ਸਤਨਾਮ ਸਿੰਘ ਆਦਿ ਤੋਂ ਇਲਾਵਾ ਸੈਂਕੜੇ ਸੰਗਤਾਂ ਇਸ ਅਰਦਾਸ ਵਿੱਚ ਸ਼ਾਮਲ ਹੋਈਆਂ ਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।



